ਪੰਜ ਪੰਜਾਬੀ ਅਖਾਣਾਂ ਅਤੇ ਮਤਲਬ

ਆਪਣੀ ਟੀਮ ਵੱਲੋਂ ਇਹ ਯਤਨ ਤਾਂ ਕੇ ਆਪਣੇ ਬਜ਼ੁਰਗਾਂ ਦੀਆਂ ਕਹੀਆਂ ਕੁਝ ਡੂੰਘੀਆਂ ਗੱਲਾਂ ਨੂੰ ਆਮ ਸ਼ਬਦਾਂ ਵਿਚ ਪਰਿਭਾਸ਼ਤ ਕੀਤਾ ਜਾਵੇ, ਇਸ ਲਈ ਕੇ ਆਪਾਂ ਵੀ ਇਹਨਾ ਨੂੰ ਸਮਝ ਸਕੀਏ. ਹੇਠ ਲਿਖੀਆਂ ਹੋਈਆਂ ਅਖਾਣਾਂ ਅਤੇ ਇਨ੍ਹਾਂ ਦੇ ਮਤਲਬ ਇਛੂਪਾਲ ਦੀ ਕਿਤਾਬ ਪੰਜਾਬੀ ਅਖਾਣ ਕੋਸ਼ ਵਿੱਚੋਂ ਲਏ ਗਏ ਹਨ.

ਕਰ ਨਾ ਕਰ ਬੰਨੇ ਤੇ ਖਲ

ਬੇਕਾਰ ਨੂੰ ਕੁਝ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ.

ਕਰਮ ਫੱਲਣ ਤਾਂ ਸਭ ਫੱਲਣ, ਭੀਖ ਵਣਜ ਵਿਉਪਾਰ

ਚੰਗੇ ਵਿਹਾਰ ਕਾਰ ਚੰਗੀਆਂ ਕਿਸਮਤਾਂ ਨਾਲ ਹੀ ਚਲਦੇ ਫ਼ਲਦੇ ਹਨ.

ਕਰਨੀ ਨਾ ਕਰਤੂਤ, ਚਲ ਮੇਰੇ ਪੂਤ

ਜਦੋਂ ਆਪ ਕੋਈ ਕੁਝ ਕਰੇ ਨਾਂ ਤੇ ਲੋਕਾਂ ਨੂੰ ਹੀ ਉਪਦੇਸ਼ ਕਈ ਜਾਏ.

ਕਲ ਦੀ ਫ਼ਕੀਰੀ, ਦੁਪਹਰੇ ਧੂਣੀ

ਜਦੋਂ ਕੋਈ ਥੋੜਾ ਵਿੱਤਾ ਬੰਦਾ ਵੱਡੇ ਵੱਡੇ ਕੰਮਾ ਨੂੰ ਹੱਥ ਪਾਏ ਉਦੋਂ ਕਹਿੰਦੇ ਹਨ.

ਕਾਂ, ਕਰਾੜ, ਕੁੱਤੇ ਦਾ ਵਿਸਾਹ ਨਾ ਕਰੀਏ ਸੁੱਤੇ ਦਾ

ਇਨ੍ਹਾਂ ਤਿੰਨਾ ਪਾਸੋਂ ਸਦਾ ਸੁਚੇਤ ਰਹਿਣਾ ਚਾਹੀਦਾ ਹੈ.

  • Comments
comments powered by Disqus