ਚਾਰ ਉਂਗਲਾਂ ਦਾ ਕੋਠਾ

ਅੱਜ ਕਾਫ਼ੀ ਸਮੇਂ ਬਾਅਦ ਬੁਝਾਰਤ ਪਾਉਣ ਦੀ ਬਾਰੀ ਆਈ ਆ ਤੇ ਹੇਠ ਆਪਾਂ ਇੱਕ ਹੀ ਉੱਤਰ ਦੀਆਂ ਪੰਜ ਬੁਝਾਰਤਾਂ ਪਾਈਆਂ, ਦੱਸੋ ਫਿਰ ਕੋਮੇੰਟ ਕਰਕੇ ਕੇ ਕੀ ਉੱਤਰ ਆ.

ਓਲ੍ਹਣੀ ਮੋਲ੍ਹਣੀ
ਸਾਰਾ ਪਿੰਡ ਫਿਰ ਕੇ
ਬੂਹੇ ਵਿੱਚ ਖੋਲ੍ਹਣੀ

ਓਲ੍ਹਣੀ ਮੋਲ੍ਹਣੀ
ਦਰਾਂ ਵਿੱਚ ਖੋਲ੍ਹਣੀ

ਸਾਰਾ ਪਿੰਡ ਫਿਰ ਕੇ
ਬੂਹੇ ਆ ਕੇ ਲਾਹੀ

ਸਾਰੀ ਉਮਰ ਖ਼ਿਦਮਤ ਕੀਤੀ
ਦਿਨ ਰਾਤ ਠੋਕਰਾਂ ਖਾਈਆਂ
ਜਦੋਂ ਹੋਈਆਂ ਬੁੱਢੀਆਂ
ਗੁੱਤੋਂ ਫੜ ਬਾਹਰ ਗਰਾਈਆਂ

ਚਾਰ ਉਂਗਲਾਂ ਦਾ ਕੋਠਾ
ਚਾਰ ਮੱਝਾਂ ਵਿੱਚ ਬੜੀਆਂ
ਪੰਜਵਾਂ ਬੜ ਗਿਆ ਝੋਟਾ

ਉੱਤਰ: ਜੁੱਤੀ

Source:

ਪੰਜਾਬੀ ਬੁਝਾਰਤ ਕੋਸ਼ (ਸੁਖਦੇਵ ਮਾਦਪੁਰੀ)

Tagged In
  • Comments
comments powered by Disqus