ਆਮ ਆਦਮੀ ਪਾਰਟੀ ਲਈ ਇੱਕ ਸੁਨੇਹਾ

Raj (The Digital Monkey) | Flickr

ਅਾਮ ਅਾਦਮੀ ਪਾਰਟੀ ਦੀ ਲੀਡਰ ਸ਼ਿਪ ਧਿਅਾਨ ਦੇਵੇ. ਕਿਸੇ ਵੀ ਫੌਜ ਕੋਲ ਜਿੰਨੇ ਮਰਜ਼ੀ ਖਤਰਨਾਖ ਹਥਿਅਾਰ ਹੋਣ ਪਰ ਉਹ ਕਾਮਜਾਬ ਫੌਜ ਤਦ ਬਣਦੀ ਹੈ ਜਦ ਉਸਦੇ ਜਮੀਨੀ (ਪੈਦਲ) ਸਪਾਹੀ ਮਜ਼ਬੂਤ ਹੁੰਦੇ ਹਨ. ਪਾਰਲੀਮੈਂਟ ਚੋਣਾ ਦੌਰਾਨ ਪਾਰਟੀ ਇਹ ਗੱਲ ਦੇਖ ਵੀ ਚੁੱਕੀ ਹੈ. ਜਿੱਥੇ ਜਮੀਨੀ ਸ਼ਪਾਈਆਂ ਨੇ ਕੰਮ ਕੀਤਾ ਉਹ ਮੈਦਾਨ ਵੀ ਫਤਿਹ ਹੋਏ. ਪਰ ਅੱਜ ਕੱਲ ਪਾਰਟੀ ਪਰਮਾਣੂ ਹਥਿਅਾਰ ਇਕੱਠੇ ਕਰਨ ਵਿੱਚ ਜੁਟੀ ਹੋਈ ਹੈ. ਅਤੇ ਜਮੀਨੀ ਸ਼ਿਪਾਹੀ ਚੰਗੀ ਕਮਾਂਡ ਨਾ ਮਿਲਣ ਕਾਰਨ ਲੜਨਾ ਹੀ ਬੰਦ ਕਰੀ ਬੈਠੇ ਹਨ. ਪਾਰਟੀ ਵਾਲਿਓ ਰਾਜਨੀਤਿਕ ਤਜੁਰਬੇਕਾਰਾਂ ਦੀ ਉਹਨਾ ਨੂੰ ਲੋੜ ਹੁੰਦੀ ਹੈ ਜਿੰਨ੍ਹਾ ਨੇ ਰਾਜਨੀਤੀ ਕਰਨੀ ਹੋਵੇ. ਜਿੰਨ੍ਹਾ ਨੇ ਸੇਵਾ ਕਰਨੀ ਹੋੇਵੇ ਉਹਨਾ ਨੂੰ ਕੇਵਲ ਭਾਵਨਾ ਵਾਲੇ ਲੋਕਾਂ ਦੀ ਲੋੜ ਹੁੰਦੀ ਹੈ. ਵੱਡੇ ਲੀਡਰ ਪਰਮਾਣੂ ਹਥਿਅਾਰਾਂ ਵਰਗੇ ਹੁੰਦੇ ਨੇ ਜੇ ਸਾਨੂੰ ਸੰਭਾਲਣੇ ਨਾਂ ਅਾਏ ਤਾਂ ਸਾਡੇ ਘਰੇ ਵੀ ਫਟ ਸਕਦੇ ਹਨ. ਤੇ ਕਰ ਸਕਦੇ ਹਨ ਤਬਾਹੀ ਜੋ ਆਜ਼ਾਦੀ ਨੂੰ ਉੱਡਾ ਲੈ ਜਾਏਗੀ.

  • Comments
comments powered by Disqus