ਮੈਂ ਹਜੂਮ ਹਾਂ

ਮੈਂ ਇਸ ਭਾਰਤ ਦੇਸ਼ ਦੇ ਗਲੇ ਸੜੇ ਅਭੰਗ ਸਿਸਟਮ ਦੇ ਅੰਦਰ ਸਾਹ ਲੈਅ ਰਿਹਾ ਹਜੂਮ ਹਾਂ ਅਤੇ ਮੈਂ ਬਦਲਾਅ ਚਾਹੁੰਦਾਂ ਹਾਂ. ਮੈਂ ਚਾਹੁੰਦਾਂ ਹਾਂ ਇਸ ਦੇਸ਼ ਦੀ ਹਰ ਚੀਜ ਬਦਲ ਜਾਵੇ ਸਿਰਫ ਮੈਨੂੰ ਛੱਡ ਕੇ. ਜੇ ਮੈਂ ਕਿਸੇ ਚੀਜ਼ ਵਿੱਚ ਬਦਲਾਅ ਨਹੀ ਚਾਹੁੰਦਾ ਤਾਂ ਉਹ ਮੈਂ ਖੁਦ ਹਾਂ. ਮੈਂ ਚਾਹੁੰਦਾ ਹਾਂ ਕਿ ਪਿੰਡ-ਪਿੰਡ ਸ਼ਹਿਰ-ਸ਼ਹਿਰ ਪੱਕੀਆ ਅਤੇ ਵਿਸ਼ਾਲ ਸੜਕਾ ਬਣਨ. ਪਰ ਜਦੋ ਮੇਰੇ ਪਿੰਡ ਨੂੰ ਜਾਣ ਵਾਲੇ ਸਰਕਾਰੀ ਰਸਤੇ ਦੀ ਗੱਲ ਆਉਦੀ ਹੈ ਤਾਂ ਮੇਰੀ ਬਦਲਾਅ ਦੀ ਆਵਾਜ਼ ਖਾਮੋਸ਼ ਹੋ ਜਾਂਦੀ ਹੈ ਕਿਉਂ ਕਿ ਜੇ ਇਹ ਬਦਲਾਅ ਆਇਆ ਤਾਂ ਸਾਲਾ ਤੋ ਮੇਰੇ ਕਬਜ਼ੇ ਥੱਲੇ ਉਹ ਸਰਕਾਰੀ ਰਸਤੇ ਵਾਲੀ ਜਮੀਨ ਮੈਨੂੰ ਛੱਡਣੀ ਪਵੇਗੀ.

ਮੈਂ ਚਾਹੁੰਦਾ ਹਾਂ ਕਿ ਪੂਰੇ ਦੇਸ਼ ਅੰਦਰ ਫਲਾਈਉਵਰ ਬਣਨ ਪਰ ਜਿਸ ਰੇਲਵੇ ਫਾਟਕ ਤੇ ਮੇਰੀ ਕਾਰੋਬਾਰੀ ਦੁਕਾਨ ਹੈ ਉੱਥੇ ਇਹ ਫਲਾਈਉਵਰ ਨਹੀਂ ਬਣਨਾ ਚਾਹੀਦਾ. ਕਿਉਂ ਕਿ ਬੰਦ ਫਾਟਕ ਦੌਰਾਨ ਲੱਗੇ ਟਰੈਫਿਕ ਜਾਮ ਵਿੱਚ ਫਸੇ ਲੋਕ ਮੇਰੇ ਗ੍ਰਾਹਕ ਬਣਦੇ ਹਨ ਅਤੇ ਮੇਰੀ ਆਮਦਨ ਵਿੱਚ ਵਾਧਾ ਹੁੰਦਾਂ ਹੈ. ਇਸ ਲਈ ਮੈਨੂੰ ਇਹ ਬਦਲਾਅ ਮਨਜ਼ੂਰ ਨਹੀਂ. ਜੇ ਇਹ ਬਦਲਾਅ ਦਾ ਪ੍ਰਪੋਜਲ ਵੀ ਆਇਆ ਤਾਂ ਮੈਂ ਹੋਰ ਨਾਲ ਦੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਧਰਨੇ ਵੀ ਮਾਰਾਂਗਾ, ਹਾਈ ਕੋਰਟ ਵੀ ਜਾਵਾਂਗਾ, ਪਰ ਮੈਂ ਬਦਲਾਅ ਚਾਹੁੰਦਾਂ ਹਾਂ. ਮੈਂ ਚਾਹੁੰਦਾਂ ਹਾਂ ਕਿ ਮੇਰੇ ਦੇਸ਼ ਦੇ ਲੋਕਾ ਨੂੰ ਪਰਦੂਸ਼ਣ ਰਹਿਤ ਵਾਤਾਵਰਣ ਮਿਲੇ ਪਰ ਫਸਲਾ ਦੇ ਵੱਡ ਨੂੰ ਅੱਗ ਦੇ ਵਰੋਲਿਆ ਵਿੱਚ ਮੈਂ ਹਰ ਫਸਲ ਦੀ ਕਟਾਈ ਤੋ ਬਾਅਦ ਤਬਦੀਲ ਕਰਦਾ ਹਾਂ. ਮੇਰਾ ਸੁਪਨਾ ਹੈ ਕਿ ਮੇਰੇ ਬੱਚੇ ਸਾਇੰਸਦਾਨ, ਡਾਕਟਰ, ਜਾਂ ਪਾਇਲਟ ਬਣਨ ਪਰ ਮੈਨੰੂ ਸਵੇਰੇ-ਸਵੇਰੇ ਟੀ ਵੀ ਤੇ ਨਿਰਮਲ ਬਾਬਾ ਬਹੁਤ ਪਸੰਦ ਹੈ ਜਾਂ ਫਿਰ ਧਾਰਮਿਕ ਧਾਰਾਵਾਹਿਕ ਵਿੱਚ ਹਵਾ ਵਿੱਚ ਉੱਡ ਦੇ ਹਾਥੀ ਘੋੜੇ ਮੇਰਾ ਦਿਲ ਜਿੱਤ ਦੇ ਹਨ. ਮੈਂ ਆਧੁਨਿਕ ਤਕਨੀਕਾਂ ਨਾਲ ਤਿਆਰ ਚੀਜ਼ਾਂ ਦਾ ਅਨੰਦ ਤਾਂ ਮਾਨਣਾ ਚਾਹੁੰਦਾਂ ਹਾਂ ਪਰ ਇਹਨਾ ਨੂੰ ਬਣਾਉਣ ਵਾਲੇ ਲੋਕਾਂ ਨਾਲ ਮੈਨੂੰ ਮਤਲੱਬ ਨਹੀ ਹੈ ਕਿਉਂ ਕਿ ਮੈਂ ਨੰਗੇ ਸਾਧੂਆ ਅਤੇ ਚਿੱਟੇ ਚੋਲਿਆ ਵਾਲੇ ਸਾਧਾ ਤੋ ਪ੍ਰਭਾਵਤ ਹਾਂ. ਮੈਂ ਆਪਣੇ ਘਰ ਦੀਆਂ ਔਰਤਾ ਨੂਂੰ ਅਜਾਦੀ ਨਹੀ ਦੇ ਸਕਦਾ ਪਰ ਮੈਂ ਇੱਕ ਧਰਮ ਦੇ ਨਾਮ ਤੇ ਵੱਖਰਾ ਮੁਲਕ ਹਰ ਰੋਜ਼ ਮੰਗਦਾ ਹਾਂ ਜਿਸ ਵਿੱਚ ਮੇਰੇ ਧਰਮ ਦੇ ਤੁਗਲੱਕੀ ਫੁਰਮਾਨ ਲਾਗੂ ਹੋਣਗੇ ਜਿਸਨੂੰ ਮੈਂ ਅਜਾਦੀ ਸਮਝਦਾ ਹਾਂ. ਕਿਉਂ ਕਿ ਧਰਮ ਨੇ ਮੇਰੀ ਮੱਤ ਨੂੰ ਸਾਲਾਂ ਤੋ ਸੰਗਲ ਮਾਰੇ ਹਨ ਅਤੇ ਮੇਰੀ ਸੋਚ ਦਾ ਬਲਾਤਕਾਰ ਕੀਤਾ ਹੋਇਆ ਹੈ. ਮੈਨੂੰ ਰਾਜ ਨੇਤਾ ਖਰੀਦ ਲੈਂਦੇ ਹਨ ਕਿਉਂ ਕਿ ਮੈਂ ਵਿਕਾਊ ਹਾਂ. ਸਰੋਵਰ ਅਤੇ ਗੰਗਾਂ ਦੇ ਪਾਣੀ ਨੂਂੰ ਮੈਂ ਜਲ ਸਮਝਕੇ ਘਰ ਲਿਆਕੇ ਛਿੜਕਾ ਕਰਦਾ ਹਾਂ ਪਰ ਧਰਤੀ ਵਿਚਲੇ ਕੁਦਰਤੀ ਦੇਣ ਸ਼ੁੱਧ ਪਾਣੀ ਨੂੰ ਜਾਂ ਤਾਂ ਮੈਂ ਧੱਸਕੇ ਪਤਾਲ ਵਿੰਚ ਲੈ ਗਿਆ ਹਾਂ ਜਾਂ ਫਿਰ ਉਸਨੂੰ ਗੰਧਲਾ ਕਰ ਰਿਹਾ ਹਾਂ. ਆਪਣੀ ਜਵਾਨੀ ਦੇ ਇਸ਼ਕ ਪੇਚਿਆ ਦੀਆਂ ਕਹਾਣੀਆ ਮੈਂ ਅੱਜ ਵੀ ਆਪਣੇ ਦੋਸਤਾ ਮਿੱਤਰਾ ਨੂੰ ਮਾਣ ਨਾਲ ਦੱਸਦਾ ਹਾਂ ਪਰ ਜੇ ਮੇਰੀ ਧੀਅ ਧੀ ਜਾਂ ਭੈਣ ਅੱਜ ਇਹੋ ਮਾਣ ਹਾਸਿਲ ਕਰਨਾ ਚਾਹੇ ਤਾਂ ਮੇਰੇ ਹੱਥ ਵਿੱਚ ਕਿਰਪਾਨ ਆ ਜਾਂਦੀ ਹੈ. ਕਿਉਕਿ ਮੇਰੀ ਅੱਣਖ ਸਿਰਫ ਮੇਰੇ ਘਰ ਦੀਆ ਔਰਤਾ ਦੀ ਮਰਜ਼ੀ ਖਿਲਾਫ ਜਾਗਦੀ ਹੈ, ਪਰ ਜੇ ਮੇਰਾ ਪੁੱਤ ਜਾਂ ਭਰਾ ਕਿਸੇ ਦੀ ਇੱਜਤ ਨੂੰ ਹੱਥ ਪਾ ਲਵੇ ਤਾਂ ਮੈਂਂ ਜ਼ਮੀਨਾ ਵੇਚ ਕੇ ਵੀ ਰਾਜੀਨਾਂਵੇ ਕਰ ਲੈਦਾਂ ਹਾਂ.

ਮੈਂ ਚਾਹੁੰਦਾਂ ਹਾ ਕਿ ਬਜ਼ਾਰ ਵਿੱਚੋੰ ਹਰ ਚੀਜ਼ ਮੈਨੂੰ ਸ਼ੁੱਧ ਮਿਲੇ, ਬਿਨਾ ਮਿਲਾਵਟ ਦੇ ਭਾਂਵੇ ਮੈਂ ਆਪਣੇ ਘਰ ਦਾ ਟੀਕਾ ਲਾਕੇ ਚੋਇਆ ਜ਼ਹਿਰ ਵਾਲਾ ਦੁੱਧ ਉਸੇ ਹੀ ਬਜ਼ਾਰ ਵਿੱਚ ਵੇਚ ਦਾ ਹਾਂ. ਇਹ ਵੀ ਮੇਰੀ ਅਵਾਜ਼ ਹੈ ਕਿ ਰਿਜੱਰਵਏਸ਼ਨ ਬੰਦ ਹੋਣੀ ਚਾਹੀਦੀ ਹੈ ਸਭ ਨੂੰ ਯੋਗਤਾ ਅਨੁਸਾਰ ਨੌਕਰੀ ਮਿਲੇ. ਪਰ ਇਹ ਵੀ ਮੇਰੀ ਹੀ ਲਾਲਸਾ ਹੈ ਕਿ ਮੇਰੇ ਘਰ ਕੰਮ ਕਰਨ ਵਾਲੇ ਦਲਿਤ ਮਜ਼ਦੂਰ ਦੇ ਬੱਚੇ ਅੱਗੇ ਮੇਰੇ ਘਰ ਹੀ ਹੱਡ ਤੋੜਨ ਕਿਉਂ ਕਿ ਪੜ੍ਹਾਈ ਦਾ ਹੱਕ ਸਿਰਫ਼ ਮੈਨੂੰ ਹੈ. ਮੈਂ ਹਜੂਮ ਬਦਲਾਅ ਚਾਹੁੰਦਾ ਹਾਂ ਪਰ ਮੈਂ ਖੁਦ ਨਹੀ ਬਦਲਣਾ ਚਾਹੁੰਦਾ ਕਿਉਂ ਕਿ ਜੇ ਮੈਂ ਬਦਲ ਗਿਆ ਤਾਂ ਬਹੁਤ ਸਾਰੀਆ ਇਹੋ ਜਿਹੀਆ ਚੀਜ਼ਾਂ ਤੋ ਮੈਨੂੰ ਆਪਣਾ ਹੱਕ ਛੱਡਣਾ ਪਵੇਗਾ ਜਿੰਨ੍ਹਾ ਤੇ ਮੇਰਾ ਹੱਕ ਬਣਦਾ ਹੀ ਨਹੀ ਹੈ ਪਰ ਮੈਂ ਜਮਾਈ ਬੈਠਾ ਹਾਂ.

  • Comments
comments powered by Disqus