ਗਰੀਬ ਦੀ ਖੁਸ਼ੀ ਨਾਲ ਅਮੀਰ ਨੂੰ ਤਕਲੀਫ਼

ਸਾਇਕਲ, ਲੈਪਟੋਪ ਦੇਣਾ ਜਾਇਜ ਹੈ, ਅੰਬਾਨੀਆਂ ਅਤੇ ਅਡਾਨੀਆਂ ਨੂੰ ਜਮੀਨ ਇੱਕ ਰੁਪਏ ਪ੍ਰਤਿ ਗਜ ਦੇ ਹਿਸਾਬ ਨਾਲ ਵੀ ਦਿੱਤੀ ਜਾ ਸਕਦੀ ਹੈ, ਅਤੇ ਨਾਲ ਹੋਰ ਲਟਰਮ ਪਟਰਮ ਵੀ ਮੁਫ਼ਤ ਦਿੱਤਾ ਜਾ ਸਕਦਾ ਹੈ ਉਸ ਵੇਲੇ ਵਿਕਾਉ ਮਿਡੀਆ ਤੇ ਸਰਮਾਏਦਾਰਾਂ ਨੂੰ ਕੋਈ ਤਕਲੀਫ਼ ਨਹੀ ਹੁੰਦੀ.

ਪਰ ਜਦੋਂ ਹੀ ਗੱਲ ਗਰੀਬ ਦੀ ਮੁੱਢਲੀ ਜਰੂਰਤ, ਬਿਜਲੀ ਅਤੇ ਪਾਣੀ ਉੱਤੇ ਸਬਸਿਡੀ ਦੇ ਕੇ ਰੇਟ ਘੱਟ ਕਰਨ ਤੇ ਆਉਂਦੀ ਹੈ ਤਾਂ ਤਕਲੀਫ਼ ਹੋ ਜਾਂਦੀ ਹੈ ਵਿਕਾਉ ਮਿਡੀਆ ਤੇ ਸਰਮਾਏਦਾਰਾਂ ਨੂੰ. ਜਦੋਂ ਕਿ ਇਹ ਸਹੂਲਤ ਸਸਤੀ ਕਿਸੇ ਹੱਦ ਤੱਕ ਹੈ ਬਿਲਕੁਲ ਮੁਫ਼ਤ ਨਹੀ, ਗਰੀਬ ਨੂੰ ਇਹ ਦੇਣ ਤੇ ਇਹਨਾਂ ਦੇ ਦੇਸ਼ ਦੀ ਤਰੱਕੀ ਦੀ ਰਫ਼ਤਾਰ ਘੱਟਦੀ ਹੈ, ਇਹ ਕਿਉਂ ਨਹੀ ਕਹਿੰਦੇ ਕੇ ਮੁੱਢਲੀ ਜਰੂਰਤ ਬਿਲਕੁਲ ਮੁਫ਼ਤ ਦੇਣਾ ਸਰਕਾਰਾਂ ਦਾ ਪਹਿਲਾ ਫਰਜ ਹੈ, ਕਈ ਦੇਸ਼ ਹਨ ਜੋ ਪਾਣੀ ਨੂੰ ਕੁਦਰਤੀ ਦੇਣ ਦੱਸ ਦੇ ਹਨ ਅਤੇ ਮੰਨ ਦੇ ਹਨ ਕੇ ਇਸ ਤੇ ਸਭ ਦਾ ਅਧਿਕਾਰ ਹੈ ਇਸ ਲਈ ਪਾਣੀ ਵੇਚਣ ਤੇ ਪਾਬੰਦੀ ਲਗਾ ਰੱਖੀ ਹੈ, ਉਹ ਦੇਸ਼ ਸਭ ਲਈ ਇਹ ਸੇਵਾ ਮੁਫ਼ਤ ਵਿੱਚ ਮੁਹੱਈਆ ਕਰਵਾ ਰਹੇ ਹਨ, ਉੱਥੇ ਤਾਂ ਤਰੱਕੀ ਦੀ ਰਫ਼ਤਾਰ ਕੋਈ ਘੱਟ ਨਹੀ ਹੋਈ, ਕਦੀ ਜਾ ਕੇ ਤਾਂ ਵੇਖੋ ਕੀ ਹਾਲ ਹੈ ਉਹਨਾਂ ਲੋਕਾਂ ਦਾ ਜੇ ਕੁਝ ਮਿਲ ਵੀ ਗਿਆ ਤਾਂ ਕੀ ਗੋਲੀ ਵੱਜ ਗਈ, ਸ਼ੱਚ ਮੁੱਚ ਹੀ ਇੱਥੇ ਅਮੀਰ ਆਦਮੀ ਗਰੀਬ ਨੂੰ ਖੁਸ਼ ਵੇਖ ਕਦੀ ਵੀ ਖੁਸ਼ ਨਹੀ ਹੋ ਸਕਦਾ.

  • Comments
comments powered by Disqus