ਦਿੱਲੀ ਵਾਲਿਓ, ਵੇਲਾ ਸਾੰਭ ਲਓ

Prasanth Chandran | Flickr

ਸਾਡੇ ਦੇਸ਼ ਦੀ ਜੋ ਮਾੜੀ ਹਾਲਤ ਹੈ ਉਸ ਲਈ ਸਾਡਾ ਨਿਜ਼ਾਮ (ਰਾਜ ਪਰਬੰਧ ਵਿਵਸਥਾ) ਜੁਮੇਵਾਰ ਹੈ. ਇਹ ਵਿਵਸਥਾ ਕਿਸ ਨੇ ਘੜੀ ਹੈ? ਓਹਨਾ ਲੋਕਾਂ ਨੇ ਜਿਹਨਾ ਨੇ ਆਜ਼ਾਦੀ ਤੋਂ ਬਾਅਦ ਰਾਜ ਸੱਤਾ ਭੋਗੀ ਹੈ. ਸਾਰੀਆਂ ਹੀ ਰਿਵਾਇਤੀ ਪਾਰਟੀਆਂ ਰਾਜ ਸੱਤਾ ਦਾ ਅਨੰਦੁ ਉਠਾ ਚੁੱਕੀਆਂ ਹਨ. ਸਰਕਾਰਾਂ ਬਦਲਣ ਨਾਲ ਕੁਝ ਨਹੀ ਬਦਲਣਾ, ਵਿਵਸਥਾ ਬਦਲਣੀ ਪਵੇਗੀ. ਜਿਹਨਾ ਨੇ ਇਹ ਵਿਵਸਥਾ ਘੜੀ ਹੈ ਓਹ ਇਸਨੂੰ ਨਹੀਂ ਬਦਲਣਗੇ. ਓਹਨਾ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ.

ਵਿਵਸਥਾ ਕੌਣ ਬਦਲੇਗਾ?

ਵਿਵਸਥਾ ਪਰਿਵਰਤਨ ਲਈ ਇੱਛਾ ਸ਼ਕਤੀ, ਸਮਰਥਾ, ਅਤੇ ਕਾਨੂੰਨੀ ਸਮਝ ਦੀ ਲੋੜ ਹੈ. ਆਮ ਆਦਮੀ ਪਾਰਟੀ ਕੋਲ ਇਹ ਸਭ ਮੌਜੂਦ ਹੈ. ਇੱਕ ਬੇਹਤਰੀਨ ਟੀਮ ਹੈ ਜੋ ਇੱਛਾ ਸਕਤੀ ਨਾਲ ਭਰਪੂਰ ਹੈ. ਸਮਰਥਾ ਅਤੇ ਸਮਝ ਦੀ ਕੋਈ ਕਮੀ ਨਹੀਂ ਹੈ. ਸਾਰੇ ਹੀ ਲੋਕ ਬਹੁਤ ਟੈਲੇੰਟੇਡ ਹਨ. ਕੁਝ ਵੀ ਕਰਨ ਦੇ ਸਮਰਥ ਹਨ. ਇਮਾਨਦਾਰ ਹਨ. ਲਾਜ਼ਮੀ ਤੌਰ ਤੇ ਇਹ ਲੋਕ ਵਿਵਸਥਾ ਪਰਿਵਰਤਨ ਕਰਨ ਦੇ ਸਮਰਥ ਹਨ. ਕਈ ਲੋਕ ਸੋਚਦੇ ਹਨ ਕਿ ਇਸ ਦੇਸ਼ ਦਾ ਕੁਝ ਨਹੀਂ ਸੰਵਰਨਾ!

ਕਿਉਂ ਨਹੀਂ ਸੰਵਰਨਾ?

ਜੇਕਰ ਡਰਾਈਵਿੰਗ ਸੀਟ ‘ਤੇ ਦਿਸ਼ਾ ਬਦਲਨ ਵਾਲੇ ਲੋਕ ਹੋਣਗੇ ਤਾਂ ਜ਼ਰੂਰ ਹੀ ਦਿਸ਼ਾ ਬਦਲੀ ਜਾ ਸਕਦੀ ਹੈ. ਰੌਲਾ ਪਾਉਣ ਨਾਲ ਕੁਝ ਨੀ ਹੋਣਾ. ਦੇਸ ਦੀ ਪਾਰਲੀਮੇੰਟ ਦੇਸ ਦੀ ਡ੍ਰਾਇਵਿੰਗ ਸੀਟ ਹੀ ਹੈ. ਸਾਨੂੰ ਇਹਨਾ ਸਮਰਥ ਅਤੇ ਇਛਾ ਸਕਤੀ ਨਾਲ ਭਰਪੂਰ ਲੋਕਾਂ ਨੂੰ ਡ੍ਰਾਇਵਿੰਗ ਸੀਟ ਤਕ ਪੁੱਜਦਾ ਕਰਨਾ ਹੋਵੇਗਾ. ਦਿੱਲੀ ਦੀ ਵਿਧਾਨ ਸਭਾ ਚੋਣ ਤੋਂ ਇਸਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ. ਜੇਕਰ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਨਿਸਚਿਤ ਤੌਰ ‘ਤੇ ਪੰਜਾਬ ‘ਚ ਵੀ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਹੋਵੇਗੀ. ਇਸ ਵਾਰ ਦਿੱਲੀ ਵਾਲਿਆਂ ਨੂੰ ਸਰਕਾਰ ਬਦਲਣ ਲਈ ਨਹੀਂ ਸਗੋਂ ਨਿਜ਼ਾਮ (ਵਿਵਸਥਾ ਪਰਿਵਰਤਨ) ਲਈ ਵੋਟ ਦੇਣੀ ਚਾਹੀਦੀ ਹੈ. ਆਓ ਵਿਵਸਥਾ ਪਰਿਵਰਤਨ ਲਈ ਵੋਟ ਦੇਈਏ. ਆਮ ਆਦਮੀ ਪਾਰਟੀ ਦਾ ਸਾਥ ਦੇਈਏ.

  • Comments
comments powered by Disqus