ਮੇਰਾ ਦੇਸ਼ – ਇੱਕ ਲੇਖ

Meena Kadri | Flickr

ਮੇਰਾ ਦੇਸ਼ ਭਾਰਤ ਰਾਜਨੀਤਕ ਗੁੰਡਿਆ, ਭ੍ਰਿਸਟ ਅਫਸਰਾਂ ਤੇ ਬਲਾਤਕਾਰੀ ਬਾਬਿਆਂ ਦਾ ਮਹਾਨ ਦੇਸ਼ ਹੈ. ਇੱਥੇ ਹਜਾਰਾਂ ਬੇ ਕਸੂਰ ਲੋਕਾਂ ਦੇ ਕਾਤਿਲ ਰਾਜੀਵ ਗਾਂਧੀ ਤੇ ਮੋਦੀ ਨੂੰ ਮਹਾਨ ਦੇਸ਼ ਦੇ ਮਹਾਨ ਲੋਕਾਂ ਨੇ ਪਰਧਾਨ ਮੰਤਰੀ ਬਣਾਕੇ ਆਪਣੇ ਚੰਗੇ ਇਨਸਾਨ ਹੋਣ ਦਾ ਸਬੂਤ ਦਿੱਤਾ. ਇੱਥੇ ਲੋਕ ਬਹੁਤ ਹੀ ਸਮਝਦਾਰ ਨੇ ਤੇ ਵੋਟਾਂ ਵਾਲੇ ਦਿਨ ਆਪਣੇ ਬੱਚਿਆਂ ਤੇ ਦੇਸ਼ ਦੇ ਭਵਿੱਖ ਦੀ ਨਿਲਾਮੀ ਕਰਕੇ ਚੰਗਾ ਪੈਸਾ ਕਮਾਉਂਦੇ ਹਨ.

ਮੇਰੇ ਮਹਾਨ ਭਾਰਤ ‘ਚ ਬਾਪੂ ਆਸਾ ਰਾਮ, ਆਸੂਤੋਸ, ਨੂਰਮਹਿਲੀਏ, ਨਿਰਮਲ ਬਾਬਾ, ਰਾਮ ਰਹੀਮ ਅਤੇ ਹੋਰ ਅਨੇਕਾਂ ਮਹਾਨ ਬਾਬਿਆ ਨੇ ਜਨਮ ਲੈ ਕੇ ਦੇਸ਼ ਦੀ ਮਹਾਨਤਾ ‘ਚ ਵਾਧਾ ਕੀਤਾ ਹੈ. ਹਰ ਇੱਕ ਬਾਬੇ ਨੇ ਲੋਕਾਂ ਨੂੰ ਲੁੱਟਣ, ਪਾਖੰਡਵਾਦ, ਅਤੇ ਬਲਾਤਕਾਰ ਵਰਗੇ ਮਹਾਨ ਕਾਰਨਾਮਿਆਂ ਨਾਲ ਜਿੱਥੇ ਮਾਨਵਤਾ ਦਾ ਭਲਾ ਕੀਤਾ ਉੱਥੇ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈ. ਮੇਰੇ ਦੇਸ਼ ਦੇ ਲੋਕ ਵੀ ਬਹੁਤ ਸ਼ਰਧਾਵਾਨ ਤੇ ਸਿਦਕੀ ਨੇ ਤੇ ਬਾਬਿਆਂ ਦੇ ਮਹਾਨ ਕਾਰਨਾਮੇ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਅਸੰਭਵ ਸਨ.

ਦੇਸ਼ ਦੇ ਲੋਕ ਹਥਿਆਰ ਰੱਖਣ ਤੇ ਖਾਣ ਪੀਣ ਦੇ ਵੀ ਬਹੁਤ ਸ਼ੌਕੀਨ ਨੇ. ਭੁੱਕੀ, ਅਫੀਮ, ਸਮੈਕ, ਅਤੇ ਸ਼ਿੰਥੈਟਿਕ ਡਰੱਗ ਵਰਗੀਆਂ ਖੁਰਾਕਾਂ ਇਹਨਾਂ ਦੀ ਰੋਜਮਰਾ ਖੁਰਾਕ ਦਾ ਜਰੂਰੀ ਅੰਗ ਹਨ. ਸਾਡੇ ਦੇਸ਼ ਦੀ ਸਰਕਾਰ ਵੀ ਆਪਣੇ ਨਾਗਰਿਕਾਂ ਦੀ ਖੁਰਾਕ ਪ੍ਰਤੀ ਪੂਰੀ ਤਰਾਂ ਸੁਚੇਤ ਐ ਤੇ ਹਰ ਪਿੰਡ ‘ਚ ਹੋਮ ਡਿਲਿਵਰੀ ਦਾ ਨਿਰਵਿਘਨ ਪਰਬੰਧ ਯਕੀਨੀ ਹੈ. ਸਿਫਤਾਂ ਤੇ ਹੋਰ ਵੀ ਬਹੁਤ ਨੇ ਮੇਰੇ ਮਹਾਨ ਦੇਸ਼ ਦੀਆਂ, ਬਾਕੀ ਫੇਰ ਕਿਤੇ, ਤੁਸੀਂ ਵੀ ਆਪਣੇ ਕੁਮੈਂਟਸ ਨਾਲ ਦੇਸ਼ ਦੀਆਂ ਹੋਰ ਮਹਾਨਤਾਵਾਂ ਲਿਖ ਕੇ ਯੋਗਦਾਨ ਪਾਓ.

  • Comments
comments powered by Disqus