ਪੰਜ ਪੰਜਾਬੀ ਅਖਾਣਾਂ ਅਤੇ ਮਤਲਬ

ਹੇਠ ਲਿਖੀਆਂ ਹੋਈਆਂ ਅਖਾਣਾਂ ਅਤੇ ਮਤਲਬ ਇਛੂਪਾਲ ਦੀ ਕਿਤਾਬ ਪੰਜਾਬੀ ਅਖਾਣ ਕੋਸ਼ ਵਿੱਚੋਂ ਲਈਆਂ ਗਈਆਂ ਹਨ.

ਨਾ ਹਾੜ ਸੁੱਕੇ ਨਾ ਸਾਉਣ ਹਰੇ

ਜਦੋਂ ਕਿਸੇ ਦੇ ਜੀਵਨ ਵਿੱਚ ਸਮੇਂ ਨਾਲ ਤਬਦੀਲੀ ਨਾ ਆਵੇ ਜਾਂ ਆਈ ਹੋਵੇ ਤਾਂ ਕਹਿੰਦੇ ਹਨ.

ਨਾ ਹਿੰਗ ਲੱਗੇ ਨਾ ਫੱਟਕੜੀ

ਐਸਾ ਵਿਅਕਤੀ ਜਿਸ ਨੂੰ ਬਿਨਾਂ ਪ੍ਰਯੋਗ ਕੀਤਿਆਂ ਸਭ ਕੁਝ ਮਿਲ ਜਾਏ.

ਨਾ ਚੋਰ ਲੱਗੇ ਨਾ ਕੁੱਤਾ ਭੌਂਕੇ

ਜਦੋਂ ਕਿਸੇ ਨੂੰ ਇਹ ਸਮਝਾਉਣਾ ਹੋਵੇ, ਬਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਤੋਂ ਲੋਕੀ ਬਦਨਾਮ ਕਰਨ ਤਾਂ ਕਹਿੰਦੇ ਹਨ.

ਨਾਂ ਦੇਸ ਢੋਈ ਨਾ ਪਰਦੇਸ ਢੋਈ

ਜਿਸ ਆਦਮੀ ਨੂੰ ਕਮਾਈ ਲਈ ਪਰਦੇਸ ਜਾ ਕੇ ਵੀ ਸੁੱਖ ਦਾ ਸਾਹ ਨਾ ਮਿਲੇ ਉਸ ਸੰਬੰਧੀ ਵਰਤਦੇ ਹਨ.

ਨਾ ਤਿਲ ਚੱਬੇ ਨਾ ਦੰਦੀ ਲੱਗੇ

ਨਾ ਮਾੜਾ ਕੰਮ ਕੀਤਾ ਨਾ ਦੰਡ ਭੁਗਤਿਆ.

  • Comments
comments powered by Disqus