ਪੈਸੇ ਦੇ ਪੁੱਤ

Wen-Yan King | Flickr

ਕੁੜੀ ਵਾਲੇ ਇੱਕ ਹੀ ਗੱਲ ਤੇ ਅੜੇ ਹੋਏ ਸਨ,

ਅਸੀਂ ਨੀ ਜੀ ਕੁੜੀ ਤੋਰਨੀ, ਅਸੀਂ ਤਾਂ ਸਮਾਨ ਚੱਕਾਂਗੇ!

ਦੋਵਾਂ ਪਿੰਡਾਂ ਦੇ ਪੰਚ-ਸਰਪੰਚ ਹੈਰਾਨ ਸਨ. ਅਨੇਕਾਂ ਅਜੇਹੇ ਫੈਸਲਿਆ ‘ਚ ਆਏ ਪੰਚਾਂ-ਸਰਪੰਚਾਂ ਨੇ ਕੁੜੀ ਵਾਲਿਆ ਦਾ ਅਜੇਹਾ ਅੜੀਅਲ ਰਵੱਈਆ ਪਹਿਲਾਂ ਕਦੇ ਨਹੀਂ ਸੀ ਦੇਖਿਆ. ਦੂਜੇ ਪਾਸੇ ਮੁੰਡੇ ਵਾਲੇ ਲੇਲੜੀਆਂ ਕੱਢ ਰਹੇ ਸਨ,

ਸਾਨੂੰ ਸਾਡਾ ਕਸੂਰ ਤਾਂ ਦੱਸ ਦੋ?

ਆਖਿਰ ਫੈਸਲਾ ਹੋ ਗਿਆ. ਕੁੜੀ ਵਾਲੇ ਟਰਾਲੀ ਨਾਲ ਹੀ ਲੈ ਕੇ ਆਏ ਸਨ, ਘੰਟੇ ਕੁ ‘ਚ ਉਹਨਾਂ ਨੇ ਪੰਚਾਇਤ ਦੀ ਦੇਖ ਰੇਖ ‘ਚ ਸਮਾਨ ਚੁੱਕ ਟਰਾਲੀ ‘ਚ ਲੱਦ ਲਿਆ. ਇਹ ਕੁੜੀ ਦਾ ਦੂਸਰਾ ਤੋੜ-ਵਿਛੋੜਾ ਸੀ.

ਪਹਿਲਾ ਪਤੀ ਇਕੱਲਾ ਭਰਾ ਸੀ, ਕੋਈ ਪਰਾਈਵੇਟ ਕੰਮ ਕਰਦਾ ਸੀ. ਸੋਹਣੇ ਪੈਸੇ ਕਮਾਉਂਦਾ ਸੀ. ਕਿਰਸ ਨਾਲ ਘਰ ਚਲਾਉਂਦਾ ਸੀ. ਦੋ ਜਵਾਨ ਭੈਣਾਂ ਦੀ ਸ਼ਾਦੀ ਲਈ ਬੱਚਤ ਜਰੂਰੀ ਸਮਝਦਾ ਸੀ. ਪਰ ਕੁੜੀ ਤੇ ਉਸਦੇ ਪੇਕੇ ਵਾਲੇ ਉਸਨੂੰ ਘਰੋਂ ਅੱਡ ਕਰਵਾਉਣਾ ਚਾਹੁੰਦੇ ਸਨ ਅਤੇ ਉਸਦੀ ਕਮਾਈ ਤੇ ਹਥ ਫੇਰਨਾ ਚਾਹੁੰਦੇ ਸਨ. ਮੁੰਡਾ ਸਹੁਰੇ ਪਰਿਵਾਰ ਦੀ ਦਖਲ ਅੰਦਾਜੀ ਨੂੰ ਬਰਦਾਸਤ ਨਹੀਂ ਸੀ ਕਰਦਾ. ਕਿਚ ਕਿਚ ਵਧਦੀ ਹੋਈ ਤਲਾਕ ਤੱਕ ਪਹੁੰਚ ਗਈ.

ਪਹਿਲੇ ਤਲਾਕ ਪਿਛੋਂ ਕੁੜੀ ਦੂਸਰੇ ਥਾਂ ਤੋਰ ਦਿੱਤੀ. ਇਹ ਖੁਸ਼ਹਾਲ ਪਰਿਵਾਰ ਸੀ. ਚੰਗੀ ਜਮੀਨ ਜਾਇਦਾਦ ਸੀ. ਇਸ ਘਰ ਵਾਲੇ ਦੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ. ਅਚਾਨਕ ਇੱਕ ਦਿਨ ਪਹਿਲੇ ਪਤੀ ਦੀ ਐਕਸੀਡੈਂਟ ‘ਚ ਮੌਤ ਹੋ ਗਈ. ਉਸਦਾ ਚਾਰ ਲੱਖ ਰੂਪੈ ਦਾ ਬੀਮਾ ਸੀ ਜੋ ਡਬਲ ਡੈਥ ਕਲੇਮ ਅਤੇ ਪਰੀਮੀਅਮ ਰੀਫੰਡ ਸਮੇਤ ਲੱਗਭੱਗ ਦਸ ਲੱਖ ਰੂਪੈ ਬਣਦਾ ਸੀ. ਬੀਮਾ ਪਾਲਿਸੀ ਵਿੱਚ ਨੋਮੀਨੇਸ਼ਨ ਉਸਨੇ ਘਰਵਾਲੀ ਨੂੰ ਲਿਖਾਇਆ ਹੋਇਆ ਸੀ ਜੋ ਤਲਾਕ ਪਿੱਛੋਂ ਵੀ ਤਬਦੀਲ ਨਹੀਂ ਸੀ ਕਰਵਾਇਆ ਗਿਆ. ਹੁਣ ਵਕੀਲ ਆਖਦਾ ਸੀ ਕਿ ਉਹ ਪੰਚਾਇਤੀ ਤਲਾਕਨਾਮੇ ਨੂੰ ਅਦਾਲਤ ‘ਚ ਝੂਠਾ ਸਾਬਿਤ ਕਰ ਦੇਵੇਗਾ ਪਰ ਦੂਸਰਾ ਵਿਆਹ ਕਲੇਮ ਲੈਣ ਦੇ ਰਾਹ ਵਿੱਚ ਅੜਿੱਕਾ ਬਣਦਾ ਹੈ. ਬੀਮਾ ਕਲੇਮ ਦੇ ਦਸ ਲੱਖ ਰੁਪੈ ਹਾਸਿਲ ਕਰਨ ਲਈ ਕੁੜੀ ਵਾਲਿਆ ਨੇ ਮੁੰਡੇ ਵਾਲਿਆ ‘ਤੇ ਝੂਠੇ ਦੋਸ਼ ਲਾ ਦੂਸਰੀ ਥਾਂ ਤੋਂ ਵੀ ਤੋੜ-ਵਿਛੋੜਾ ਕਰ ਲਿਆ.

ਉਧਰ ਪਹਿਲੇ ਪਤੀ ਦੇ ਮਾਤਾ ਪਿਤਾ ਨੇ ਪੰਚਾਇਤੀ ਤਲਾਕਨਾਮੇ ਦੇ ਅਧਾਰ ‘ਤੇ ਆਪਣਾ ਕਲੇਮ ਦਾਆਵਾ ਪੇਸ਼ ਕਰ ਦਿੱਤਾ. ਕਈ ਸਾਲ ਲੰਬਾ ਕੇਸ ਚੱਲਣ ਤੋਂ ਬਾਅਦ ਕੁੜੀ ਵਾਲੇ ਕੇਸ ਹਾਰ ਗਏ. ਕਲੇਮ ਦਾ ਫੈਸਲਾ ਮਾਤਾ ਪਿਤਾ ਦੇ ਹੱਕ ਵਿੱਚ ਹੋ ਗਿਆ.

ਚਾਲੀ ਸਾਲ ਉਮਰ ਦੀ ਹੋਈ ਕੁੜੀ ਲਈ ਹੁਣ ਮਾਂ ਬਾਪ ਤੀਸਰੀ ਥਾਂ ਮੁੰਡਾ ਦੇਖਦੇ ਫਿਰ ਰਹੇ ਹਨ.

  • Comments
comments powered by Disqus