ਹਰਾ ਤਾਜ ਮੇਰੀ ਰਾਣੀ ਦਾ

Isabelle Hurbain-Palatin | Flickr

ਇਸ ਹਫ਼ਤੇ ਦੀਆਂ ਤਿੰਨ ਬੁਝਾਰਤਾਂ ਹੇਠ ਲਿਖੀਆਂ ਹੋਈਆਂ ਹਨ, ਅਤੇ ਉੱਤਰ ਇਸ ਵਾਰ ਵੀ ਇੱਕ ਹੀ ਹੈ. ਹੇਠ ਕੋਮੇੰਟ ਕਰ ਸਕਦੇ ਤੁਸੀਂ ਆਪਣੇ ਉੱਤਰ.

ਸਿਰ ਦੇ ਉੱਪਰ ਖਿਲਰੀ ਬੋਦੀ
ਲਾਲ ਲਾਲ ਉਹਦਾ ਰੰਗ
ਛੋਟੇ ਛੋਟੇ ਵਾਲ਼ ਵੀ
ਇਕ ਹੀ ਉਹਦੀ ਟੰਗ

ਹਰਾ ਤਾਜ ਮੇਰੀ ਰਾਣੀ ਦਾ
ਬਦਾਮੀ ਉਸ ਦਾ ਰੰਗ
ਮਿੱਟੀ ਦੇ ਵਿੱਚ ਮਹਿਲ ਬਣਾਇਆ
ਰਹੇ ਮਿੱਟੀ ਦੇ ਸੰਗ

ਦੇਖੋ ਯਾਰੋ ਰੰਨ ਦੀ ਅੜੀ
ਸਿਰ ਮੁਨਾ ਕੇ ਖਾਰੇ ਚੜ੍ਹੀ

ਉੱਤਰ: ਗਾਜਰ

Source:

ਪੰਜਾਬੀ ਬੁਝਾਰਤ ਕੋਸ਼ (ਸੁਖਦੇਵ ਮਾਦਪੁਰੀ)

Tagged In
  • Comments
comments powered by Disqus