ਟਾਂਡਿਆਂ ਵਾਲੀ ਜਾਂ ਭਾਂਡਿਆਂ ਵਾਲੀ

ਇੱਕ ਘੁਮਿਆਰ ਦੇ ਦੋ ਧੀਆਂ ਸਨ. ਉਸਨੇ ਇੱਕ ਕਿਸਾਨ ਪਰਿਵਾਰ ‘ਚ ਵਿਆਹ ਦਿੱਤੀ. ਜਿਸ ਕੋਲ ਕੁਝ ਜਮੀਨ ਸੀ, ਖੇਤੀਬਾੜੀ ਦਾ ਕੰਮ ਸੀ. ਦੂਸਰੀ ਅਜੇਹੇ ਘਰ ਵਿਆਹ ਦਿੱਤੀ ਜਿਹਨਾਂ ਦਾ ਕੰਮ ਖਾਨਦਾਨੀ ਪੇਸ਼ਾ ਮਿੱਟੀ ਦੇ ਭਾਂਡੇ ਬਣਾਉਣਾ ਸੀ. ਇੱਕ ਦਿਨ ਘੁਮਿਆਰ ਆਪਣੀਆਂ ਦੋਵਾਂ ਧੀਆਂ ਨੂੰ ਮਿਲਣ ਗਿਆ. ਪਹਿਲਾਂ ਉਹ ਕਿਸਾਨ ਪਰਿਵਾਰ ਵਾਲੀ ਧੀ ਕੋਲ ਪੁੱਜਾ. ਧੀ ਨਾਲ ਦੁੱਖ ਸੁੱਖ ਸਾਂਝਾ ਕਰਨ ਦੌਰਾਨ ਧੀ ਨੇ ਕਿਹਾ,

"ਮੱਕੀ ਬੀਜੀ ਹੋਈ ਹੈ, ਜੇ ਕੁਝ ਮੀਂਹ ਪੈ ਗਿਆ ਤਾਂ ਫਸਲ ਚੰਗੀ ਹੋ ਜਾਵੇਗੀ ਨਹੀਂ ਤਾਂ ਕੁਝ ਨਹੀਂ ਹੋਵੇਗਾ."

ਇਸਤੋਂ ਅੱਗੇ ਘੁਮਿਆਰ ਆਪਣੀ ਦੂਸਰੀ ਧੀ ਕੋਲ ਪੁੱਜਾ ਤਾਂ ਗੱਲਬਾਤ ਦੌਰਾਨ ਇਸ ਧੀ ਨੇ ਕਿਹਾ,

ਭਾਂਡੇ ਪਾਏ ਹੋਏ ਹਨ, ਜੇ ਮੀਂਹ ਨਾ ਪਿਆ ਤਾਂ ਰੰਗ ਲੱਗ ਜਾਣਗੇ ਨਹੀਂ ਤਾਂ ਸਭ ਨਾਸ ਹੋ ਜਾਵੇਗਾ."

ਦੋਵੇਂ ਧੀਆਂ ਨੂੰ ਮਿਲ ਜਦੋਂ ਘੁਮਿਆਰ ਘਰ ਪੁੱਜਾ ਤਾਂ ਉਸਦੀ ਘਰਵਾਲੀ ਨੇ ਧੀਆਂ ਦਾ ਹਾਲ ਪੁੱਛਿਆ ਤਾਂ ਘੁਮਿਆਰ ਬੋਲਿਆ,

ਜਾਂ ਟਾਂਡਿਆਂ ਵਾਲੀ ਨੀ, ਜਾਂ ਭਾਂਡਿਆਂ ਵਾਲੀ ਨੀ.

ਉਪਰੋਕਤ ਕਹਾਣੀ ਬੇਸ਼ੱਕ ਕਲਪਿਤ ਹੀ ਹੋਵੇ ਪਰ ਇਹ ਕੌੜੀ ਸਚਾਈ ਹੈ ਕਿ ਇੱਕ ਸਥਿਤੀ ਕਿਸੇ ਲਈ ਲਾਭਦਾਇਕ ਹੋ ਸਕਦੀ ਹੈ, ਪਰ ਕਿਸੇ ਦੂਸਰੇ ਲਈ ਉਹੀ ਸਥਿਤੀ ਨੁਕਸਾਨਦਾਇਕ ਹੋ ਸਕਦੀ ਹੈ.

Tagged In
  • Comments
comments powered by Disqus