ਸ਼ਰਾਬ ਅਤੇ ਪੰਜਾਬ

Seth Anderson | Flickr

ਬਹੁਤ ਅਹਿਮ ਸਵਾਲ ਹੈ ਕਿ ਕੀ ਪੰਜਾਬ ਵਿੰਚ ਸ਼ਰਾਬ ਦੇ ਠੇਕੇ ਵੱਧਣ ਨਾਲ ਸ਼ਰਾਬ ਦੀ ਖੱਪਤ ਵੱਧ ਗਈ ਹੈ ਜਾਂ ਸ਼ਰਾਬ ਦੀ ਖੱਪਤ ਵੱਧਣ ਨਾਲ ਠੇਕੇ ਵੱਧ ਗਏ ਹਨ? ਇਹ ਗੱਲ ਸੋਚਣ ਵਾਲੀ ਹੈ, ਕਈ ਲੋਕ ਇਸ ਕਾਰਨ ਮੌਜੂਦਾ ਸਰਕਾਰ ਤੇ ਤਰਾਂ ਤਰਾਂ ਦੇ ਇਲਜਾਮ ਲਾਉਂਦੇ ਹਨ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਡੋਬਣ ਲਈ ਸਰਕਾਰ ਪਿੰਡ ਪਿੰਡ ਠੇਕੇ ਖੋਲ ਰਹੀ ਹੈ. ਮੈ ਪੰਜ ਮਹੀਨੇ ਪਿਛਲੇ ਸਾਲ ਇੰਡੀਆ ਰਹਿਕੇ ਆਇਆ ਹਾਂ, ਇਹ ਸੱਚ ਹੈ ਠੇਕਿਆ ਤੇ ਸ਼ਰਾਬ ਖਰੀਦਣ ਵਾਲਿਆ ਦੀ ਸ਼ਾਮ ਨੂੰ ਭੀੜ ਲੱਗੀ ਰਹਿੰਦੀ ਹੈ ਪਰ ਕੀ ਇਹ ਸਾਰੇ ਮਹੋਲ ਲਈ ਸਿਰਫ ਸਰਕਾਰ ਨੂੰ ਜਿੰਮੇਵਾਰ ਮੰਨ ਲੈਣਾ ਠੀਕ ਹੋਵੇਗਾ? ਜਿਸ ਪਿੰਡ ਵਿੱਚ ਸ਼ਰਾਬ ਦੀ ਸੇਲ ਘੱਟ ਹੋਵੇਗੀ, ਠੇਕੇਦਾਰ ਉਸ ਪਿੰਡ ਵਿੱਚ ਆਪਣੇ ਕਰਿੰਦੇ ਨੂੰ ਵਿਹਲੇ ਬੈਠਾ ਕਿ ਕਿਉ ਤਨਖਾਹ ਦੇਵੇਗਾ. ਠੇਕਾ ਉੱਥੇ ਹੀ ਖੁੱਲਦਾ ਹੈ ਜਿੱਥੇ ਸ਼ਰਾਬ ਦੀ ਚੰਗੀ ਵਿਕਰੀ ਹੋਵੇ. ਇਹ ਗੱਲ ਵੀ ਸਹੀ ਸਾਬਿਤ ਨਹੀ ਹੁੰਦੀ ਕਿ ਪਿਛਲੇ ਸਮੇ ਨਾਲੋ ਲੋਕ ਪੰਜਾਬ ਵਿੱਚ ਸ਼ਰਾਬ ਜਿਆਦਾ ਪੀਣ ਲੱਗ ਪਏ ਹਨ. ਇਹ ਹਿਸਾਬ ਲੋਕ ਸ਼ਰਾਬ ਦੀ ਵਿਕਰੀ ਤੋ ਲਾਉਦੇ ਹਨ ਕਿ ਸ਼ਰਾਬ ਦੀ ਵਿਕਰੀ ਵੱਧ ਗਈ ਹੈ. ਸੱਚ ਤਾ ਇਹ ਹੈ ਕਿ ਸ਼ਰਾਬ ਦੀ ਪੰਜਾਬੀਆ ਨਾਲ ਗੂੜੀ ਸਾਂਝ ਹੈ ਪੰਜਾਬੀ ਸ਼ੁਰੂ ਤੋ ਸ਼ਰਾਬ ਦੇ ਸ਼ੌਕੀਨ ਰਹੇ ਹਨ ਇਹਨਾ ਦੇ ਜਿਸ ਵਿਆਹ ਸ਼ਾਦੀ ਵਿੱਚ ਸ਼ਰਾਬ ਨਾ ਹੋਵੇ ਉੱਥੇ ਬਹੁਤੇ ਜਾਣਾ ਪਸੰਦ ਨਹੀ ਕਰਦੇ ਜੋ ਜਾਂਦੇ ਹਨ ਉਹ ਵੀ ਨੱਕ ਬੁੱਲ ਵੱਟਦੇ ਹਨ,

ਕਿ ਯਾਰ ਕਾਹਦਾ ਵਿਆਹ ਸੀ ਇਹਨਾ ਸ਼ਗਨ ਇਕੱਠਾ ਕਰਨਾ ਸੀ ਕਰ ਲਿਆ ਸੇਵਾ ਕੋਈ ਕੀਤੀ ਨਹੀ.

ਜੇ ਕਿਸੇ ਦੀ ਪ੍ਰਮੋਸ਼ਣ ਵੀ ਹੁੰਦੀ ਹੈ ਉਹ ਵੀ ਆਪਣੇ ਸੀਨੀਅਰ ਵਾਸਤੇ ਸ਼ਰਾਬ ਦੀ ਪੇਟੀ ਜਾਂ ਬੋਤਲ ਲੈਕੇ ਜਾਂਦਾ ਹੈ. ਤੇ ਜੱਟ ਜਿਸ ਦਿਨ ਫਸਲ ਵੇਚਕੇ ਆਉਦਾਂ ਭਾਂਵੇ ਪਿਛਲੇ ਪੈਸੇ ਟੁੱਟ ਜਾਣ ਆੜਤੀਏ ਵੱਲ ਪਰ ਉਹ ਪੈੱਗ ਜਰੂਰ ਲਾਕੇ ਆਉਦਾਂ. ਸਾਰੇ ਲੋਕ ਏਦਾਂ ਦੇ ਨਹੀ ਹੋਣਗੇ ਪਰ ਇਹ ਉਹ ਚੀਜਾਂ ਹਨ ਜੋ ਆਮ ਪਿੰਡਾ ਵਿੰਚ ਵੇਖਣ ਨੂੰ ਮਿਲਦੀਆ ਹਨ. ਕਈ ਵਾਰ ਡਾਕੀਆ ਕੋਈ ਜ਼ਰੂਰੀ ਡਾਕ ਲੈਕੇ ਆਵੇ ਜਿਸ ਨਾਲ ਤਹਾਨੂੰ ਖੁਸ਼ੀ ਮਹਿਸੂਸ ਹੋਵੇ ਤਾਂ ਉਹ ਵੀ ਬੋਤਲ ਦੀ ਮੰਗ ਕਰਦਾ ਹੈ. ਜਦ ਨਾਕੇ ਤੇ ਖੜਾ ਟਰੈਫਿਕ ਪੁਲਿਸ ਵਾਲਾ ਵੀ ਰਿਸ਼ਵਤ ਮੰਗਦਾ ਹੈ ਤੇ ਜੇ ਕੋਈ ਉਸਨੂੰ ਸੌਅ ਰੁਪਈਆ ਦੇਵੇ ਤਾਂ ਉਹ ਕਹੇਗਾ,

ਯਾਰ ਬੋਤਲ ਜੋਗੇ ਤਾਂ ਕਰਦੇ.

ਪਿੰਡਾ ਵਿੰਚ ਬਿਜਲੀ ਵਾਲੇ ਵੇਖ ਲਉ ਜਿਹੜਾ ਬੰਦਾਂ ਇਹਨਾ ਨੂੰ ਬੋਤਲਾ ਭੇਟ ਕਰਦਾ ਰਹੇਗਾ ਉਸਦੀ ਇਹ ਤਾਰ ਢਿੱਲੀ ਨਹੀ ਹੋਣ ਦਿੰਦੇ. ਕਈ ਅਧਿਆਪਕ ਵਿਦਿਆਰਥੀ ਨੂੰ ਨਕਲ ਮਰਾਉਣ ਲਈ ਪੇਪਰਾ ਵਿੱਚ ਬੋਤਲਾਂ ਦੀ ਮੰਗ ਕਰਦੇ ਵੇਖੇ ਹਨ. ਹੁਣ ਜਿਸ ਖਿੱਤੇ ਦੇ ਲੋਕਾ ਦਾ ਸ਼ਰਾਬ ਨਾਲ ਰੂਹਾਂ ਦਾ ਸਾਥ ਹੋਵੇ ਓਹ ਸ਼ਰਾਬ ਨੂੰ ਆਪਣਾ ਕਲਚਰ ਮੰਨ ਕੇ ਚਲਦੇ ਹੋਣ ਉੱਥੇ ਪਿੰਡ ਪਿੰਡ ਠੇਕੇ ਖੁੱਲਣਗੇ ਹੀ. ਬਾਕੀ ਗੱਲ ਵਿਕਰੀ ਵੱਧਣ ਕਰਕੇ ਜੋ ਲੋਕ ਸੋਚਦੇ ਹਨ ਕਿ ਪਹਿਲਾ ਸ਼ਾਇਦ ਲੋਕ ਸ਼ਰਾਬ ਘੱਟ ਪੀਦੇ ਸੀ, ਉਹ ਇਹ ਕਾਰਨ ਨਹੀ. ਪਹਿਲਾ ਤਕਰੀਬਨ ਹਰ ਪਿੰਡ ਵਿੱਚ ਤਿੰਨ ਚਾਰ ਬੰਦੇ ਦੇਸੀ ਸ਼ਰਾਬ ਵੇਚਣ ਵਾਲੇ ਹੁੰਦੇ ਸੀ ਜੋ ਗੈਰ ਕਾਨੂੰਨੀ ਤਰੀਕੇ ਨਾਲ ਪਿੰਡਾ ਵਿੱਚ ਸ਼ਰਾਬ ਵੇਚਦੇ ਸੀ, ਘਰ ਕੱਡ ਕੇ ਜਾਂ ਬਾਹਰ ਤੋ ਲਿਆਕੇ. ਕਈ ਪੁਲਿਸ ਤੋ ਚੋਰੀ ਵੇਚਦੇ ਸੀ ਤੇ ਕਈ ਪੁਲਿਸ ਨੂੰ ਰਿਸ਼ਵਤ ਦੇ ਰੂਪ ਵਿੱਚ ਮਹੀਨਾ ਵੀ ਭਰਦੇ ਸੀ ਪਿੰਡਾ ਦੇ ਲੋਕ ਉਹਨਾ ਦਿਨਾ ਵਿੱਚ ਠੇਕੇ ਤੇ ਜਾਣਾ ਪਸੰਦ ਨਹੀ ਸੀ ਕਰਦੇ ਜਿਹੜੀ ਦੇਸੀ ਸ਼ਰਾਬ ਦੀ ਵਿਕਰੀ ਸੀ ਉਹ ਕਿਸੇ ਖਾਤੇ ਵਿੱਚ ਨਹੀ ਆਉਦੀ ਸੀ, ਕਿ ਕਿੰਨੀ ਸ਼ਰਾਬ ਲੋਕ ਪੀ ਗਏ. ਬਹੁਤੇ ਪਿੰਡਾ ਦੇ ਵਿਆਹਾ ਤੇ ਵੀ ਉਹੀ ਵਰਤਾਈ ਜਾਂਦੀ ਸੀ. ਜਿਸਦੀ ਕੋਈ ਅਲਕੋਹਲ ਮਾਤਰਾ ਨਹੀ ਮਾਪੀ ਹੁੰਦੀ ਸੀ, ਤੇ ਕਈ ਸਿਆਣੀ ਉਮਰ ਦੇ ਬੰਦਿਆ ਨੂੰ ਉਹਨਾ ਦੇ ਘਰ ਵਾਲੇ ਰੇਹੜਿਆ ਤੇ ਲੱਧ ਕੇ ਘਰ ਲਿਆਉਦੇ ਸੀ. ਪਰ ਹੁਣ ਦੇਸੀ ਸ਼ਰਾਬ ਦਾ ਰਿਵਾਜ ਤਕਰੀਬਨ ਖਤਮ ਹੋ ਗਿਆ ਬਹੁਤ ਘੱਟ ਵਿੱਕਦੀ ਹੈ ਇਹੋ ਕਾਰਨ ਕਿ ਹੁਣ ਦੇਸੀ ਦੀ ਥਾਂ ਸਰਕਾਰੀ ਠੇਕੇ ਪਿੰਡਾ ਵਿੱਚ ਆ ਗਏ. ਦੂਜੇ ਨਸ਼ਿਆ ਦੀ ਮੈ ਗੱਲ ਨਹੀ ਕਰਦਾ ਪਰ ਸ਼ਰਾਬ ਪੰਜਾਬ ਦੇ ਲੋਕ ਕਦੇ ਵੀ ਘੱਟ ਨਹੀ ਸੀ ਪੀਂਦੇ, ਨਾ ਪਹਿਲਾ ਤੇ ਨਾ ਹੁਣ. ਫਰਕ ਇਹਨਾ ਹੁਣ ਨਜਾਇਜ ਸ਼ਰਾਬ ਦੀ ਜਗਾ ਸਰਕਾਰ ਵੱਲੋ ਮਾਨਤਾ ਪ੍ਰਾਪਤ ਸ਼ਰਾਬ ਹੀ ਵਿਕਦੀ ਹੈ.

ਆਪਾਂ ਨੂੰ ਜਰੂਰਤ ਹੈ ਬੱਚਿਆ ਨੂੰ ਚੰਗੀ ਸਿੱਖਿਆ, ਚੰਗੀ ਸੇਹਤ ਦੇਣ ਦੀ, ਅਤੇ ਕਈ ਉੱਚੇ ਟੀਚੇ ਮਿੱਥਣ ਦੀ. ਸਿਰਫ ਰੌਲਾ ਪਾਈ ਜਾਣਾ ਬਈ ਠੇਕੇ ਖੁੱਲ ਗਏ ਪਿੰਡਾ ਵਿੱਚ, ਪੰਜਾਬ ਡੁੱਬ ਗਿਆ, ਇਹ ਭੀੜ ਬਣਕੇ ਦੁਹਾਈ ਪਾਈ ਜਾਣੀ ਕਿਸੇ ਵੀ ਮਸਲੇ ਦਾ ਹੱਲ ਨਹੀ. ਤਹਾਨੂੰ ਖੁਦ ਨੂੰ ਆਪਣੇ ਬੱਚਿਆ ਨੂੰ ਸਮਝਾਉਣਾ ਪਵੇਗਾ ਕਿ ਜੋ ਸ਼ਰਾਬ ਪੀਂਦੇ ਹਨ, ਉਹ ਕਿਉ ਪੀਦੇ ਹਨ, ਤੇ ਤੂੰ ਨਹੀ ਪੀਣੀ ਤਾਂ ਕਿਉ ਨਹੀ ਪੀਣੀ? ਪਰ ਜਰੂਰੀ ਹੈ ਇਹ ਆਪ ਨੂੰ ਸਮਝ ਹੋਂਣੀ. ਜਦੋ ਪਿੰਡ ਵਿੱਚ ਸ਼ਰਾਬ ਪੀਣ ਵਾਲੇ ਘੱਟ ਹੋਣਗੇ ਤਾਂ ਠੇਕਾ ਵੀ ਨਹੀ ਰਹੇਗਾ.

  • Comments
comments powered by Disqus