ਭਾਰਤ ਅਤੇ ਪਾਕਿਸਤਾਨ ਵਿਚਕਾਰ ਕਬੱਡੀ ਫਾਇਨਲ ਮੈਚ

news.cn

ਕੱਲ ਰਾਤ ਜਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਬੱਡੀ ਫਾਇਨਲ ਮੈਚ ਖੇਡਿਆ ਜਾ ਰਿਹਾ ਸੀ, ਇਸ ਮੈਚ ਨੂੰ ਦੇਖ ਕੇ ਦੁੱਖ ਲੱਗਾ ਕਿ ਵਿਰੋਧੀ ਟੀਮ ਪਾਕਿਸਤਾਨ ਨਾਲ ਸਰ੍ਹੇਆਮ ਧੋਖਾ ਤੇ ਧੱਕਾ ਕੀਤਾ ਗਿਆ. ਇਹ ਮੈਚ ਪੰਜਾਬ ਦੀ ਮਾਂ ਖੇਡ ਕਬੱਡੀ ਤੇ ਇੱਕ ਕਿਸਮ ਕਾਲਾ ਧੱਬਾ ਲੱਗਾ ਗਿਆ ਅਤੇ ਇਹ ਸਾਡੇ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ. ਇਸ ਕਬੱਡੀ ਖੇਡ ਦੇ ਫਾਈਨਲ ਨੂੰ ਦੇਖਦੇ ਸਮੇਂ ਇਹ ਲੱਗ ਰਿਹਾ ਸੀ ਜਿਵੇਂ ਭਾਰਤ ਕਬੱਡੀ ਟੀਮ ਤੇ ਪਰਬੰਦਕ ਕਿਸੇ ਜੰਗ ਵਿੱਚ ਹਾਰਦੇ ਹੋਏ ਆਪਣੇ ਨੁਕਸਾਨ ਨੂੰ ਬਚਾਉਣ ਲਈ ਹਰ ਉਹ ਘਟੀਆ ਹੀਲਾ ਵਸੀਲਾ ਵਰਤ ਰਹੇ ਸਨ, ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਸ਼ਾਇਦ ਪੈਸੇ ਦੇ ਲਾਲਚ ਪਿੱਛੇ ਲੱਗ ਕੇ ਭਾਰਤ ਟੀਮ ਨੂੰ ਫਾਈਨਲ ਮੈਚ ਜਿਤਾਉਣ ਲਈ ਖੇਡ ਨੂੰ ਸਮੇਂ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਗਿਆ.

ਮੈਂ ਸਮਝਦਾ ਹਾਂ ਕਿ ਜੇ ਧੋਖਾ ਤੇ ਧੱਕਾ ਹੀ ਕਰਨਾ ਏ ਤਾਂ ਚੰਗਾ ਹੋਵੇਗਾ ਕਿ ਇਸ ਨਾਲੋਂ ਤਾਂ ਨਾ ਹੀ ਕਰਵਾਉ ਇਹ ਕਬੱਡੀ ਕੱਪ, ਮੇਰੇ ਹਿਸਾਬ ਨਾਲ ਤਾਂ ਪਾਕਿਸਤਾਨ ਹਾਰ ਕੇ ਨਹੀਂ, ਬਲਕੇ ਜਿੱਤ ਕੇ ਗਿਆ ਹੈ, ਇਸ ਮੈਚ ਦੇ ਨਤੀਜੇ ਨਾਲ ਖੇਡਾਂ ਵਿੱਚ ਇਮਾਨਦਾਰੀ ਤੇ ਨਿਆਂ ਪ੍ਰਣਾਲੀ ਤੇ ਗੰਭੀਰ ਪ੍ਰਸ਼ਨ ਚਿੰਨ੍ਹ ਜਰੂਰ ਲੱਗ ਗਿਆ ਹੈ, ਖੇਡ ਨੂੰ ਹਮੇਸ਼ਾ ਖੇਡ ਤੱਕ ਹੀ ਸੀਮਤ ਰਹਿਣ ਦੇਣਾ ਚੰਗਾ ਹੁੰਦਾ ਹੈ, ਖੇਡਾਂ ਨਾਲ ਤਾਂ ਆਪਸੀ ਸਬੰਦ ਬਣਾਏ ਅਤੇ ਸੁਧਾਰੇ ਜਾਂਦੇ ਹਨ ਨਾ ਕੇ ਵਿਗਾੜੇ, ਅਤੇ ਜਿਹੜੇ ਕੰਮ ਦੇ ਨਤੀਜੇ ਨਾਲ ਕਿਸੇ ਦੂਜੇ ਦੇ ਮਨ ਨੂੰ ਠੇਸ ਲੱਗੇ ਜਾਂ ਆਪਸੀ ਸਬੰਦ ਖਰਾਬ ਹੋਣ ਅਜੇਹੇ ਕੰਮ ਤੋਂ ਕੋਹਾਂ ਦੂਰ ਰਹਿਣ ਵਿੱਚ ਹੀ ਭਲਾਈ ਹੈ, ਪੰਜਾਬ ਸਰਕਾਰ ਤੇ ਖੇਡ ਵਿਭਾਗ ਨੂੰ ਜ਼ਰੂਰ ਇਸ ਤੋਂ ਕੁਝ ਸਿੱਖਣਾ ਤੇ ਅੱਗੇ ਤੋਂ ਸੁਧਾਰ ਕਰਨਾ ਚਾਹੀਦਾ ਹੈ.

  • Comments
comments powered by Disqus