ਅਪਾਹਜ ਸੋਚ ਜਾਂ ਮਾਡਰਨ ਰੰਗ

ਪੁਰਾਤਨ ਸਮੇਂ ‘ਚ ਪੱਛਮੀ ਦੇਸ਼ਾਂ ਦੇ ਲੋਕਾਂ ਦਾ ਪਹਿਰਾਵਾ ਵੀ ਸਾਡੇ ਭਾਰਤ, ਪਾਕਿਸਤਾਨ ਦੇ ਲੋਕਾਂ ਵਾਂਗ ਹੀ ਹੁੰਦਾ ਸੀ. ਪੱਛਮੀ ਦੇਸ਼ਾਂ ਦੇ ਲੋਕਾਂ ਨੇ ਸਮੇਂ ਦੇ ਨਾਲ ਜਿਵੇਂ–ਜਿਵੇਂ ਤਰੱਕੀ ਕੀਤੀ, ਉਹ ਉਸ ਸਮੇਂ ਦੇ ਨਾਲ–ਨਾਲ ਜਿਹਨੀ ਅਤੇ ਵਿਚਾਰਕ ਤੌਰ ਤੇ ਮਾਡਰਨ ਹੁੰਦੇ ਗਏ ਤੇ ਉਹਨਾਂ ਦਾ ਪਹਿਰਾਵਾ ਵੀ ਮਾਡਰਨ ਹੁੰਦਾ ਗਿਆ.

ਅੱਜ ਸਾਡੇ ਲੋਕ ਵੀ ਪੂਰੀ ਤਰ੍ਹਾਂ ਪੱਛਮੀ ਫੈਸ਼ਨ ਦੇ ਪਰਭਾਵ ‘ਚ ਨੇ ਤੇ ਪੱਛਮੀ ਲੋਕਾਂ ਦੀ ਸਿਰਫ ਪਹਿਰਾਵੇ ‘ਚ ਹੀ ਨਕਲ ਕਰਦੇ ਨੇ ਜਦੋਂ ਕਿ ਜਿਹਨੀ ਅਤੇ ਸੋਚ ਦੇ ਪੱਧਰ ਤੇ ਬਹੁਤ ਪਿੱਛੇ ਨੇ. ਭਾਰਤ ‘ਚ ਹੋ ਰਹੇ ਬਲਾਤਕਾਰਾਂ ਦੇ ਪਿੱਛੇ ਇਹ ਵੀ ਇੱਕ ਵੱਡਾ ਕਾਰਨ ਹੈ. ਸਾਡੇ ਲੋਕਾਂ ਦੀ ਸੋਚ ਅਜੇ ਪੱਛਮੀ ਪਹਿਰਾਵੇ ਪਾਉਣ ਦੇ ਹਾਣ ਦੀ ਨਹੀਂ ਹੋਈ. ਇਹ ਇੱਕ ਕੌੜਾ ਸੱਚ ਹੈ. ਪੱਛਮੀ ਦੇਸ਼ਾਂ ‘ਚ ਕੋਈ ਕਿਹੋ ਜਿਹੇ ਵੀ ਪਹਿਰਾਵੇ ਵਿੱਚ ਹੋਵੇ ਇਹ ਲੋਕ ਕੋਈ ਪਰਵਾਹ ਨਹੀਂ ਕਰਦੇ ਪਰ ਸਾਡੇ ਖਿੱਤੇ ਦੇ ਲੋਕਾਂ ਨੂੰ ਛੋਟੇ ਕੱਪੜੇ ਪਾਈ ਜਨਾਨੀ ਦਿਸ ਜਾਵੇ ਤਾਂ ਉਹਦਾ ਅੱਖਾਂ ਨਾਲ ਬਲਾਤਕਾਰ ਕਰਨ ਤੱਕ ਜਾਂਦੇ ਨੇ, ਮਤਲਬ ਅਸੀਂ ਜਿਹਨੀ ਤੌਰ ਤੇ ਅਜੇ ਵੀ ਵਿਕਸਤ ਨਹੀਂ ਹੋਏ. ਅਸੀਂ ਸਿਰਫ ਪੱਛਮੀ ਪਹਿਰਾਵੇ ਦੀ ਨਕਲ ਕਰਦੇ ਹਾਂ ਜਦੋਂ ਕਿ ਸੋਚ ਅਜੇ ਵੀ ਉਥੇ ਦੀ ਉਥੇ ਹੀ ਖੜੀ ਹੈ.

ਮੈਂ ਇਹ ਨਹੀਂ ਕਹਿੰਦਾ ਕਿ ਪੱਛਮੀ ਪਹਿਰਾਵਾ ਪਾਉਣਾ ਗਲਤ ਹੈ ਪਰ ਇਹਦੇ ਨਾਲ ਸਾਨੂੰ ਆਪਣੀ ਸੋਚ ਨੂੰ ਵੀ ਉਸੇ ਹਾਣ ਦਾ ਬਣਾਉਣਾ ਜਰੂਰੀ ਹੈ. ਕਿਸੇ ਵੀ ਚੰਗੀ ਗੱਲ ਦੀ ਨਕਲ ਕਰਨਾ ਕੁੱਝ ਵੀ ਗਲਤ ਨਹੀਂ ਪਰ ਅੱਖਾਂ ਮੀਚ ਕੇ ਆਪਣੇ ਆਪ ਨੂੰ ਮਾਡਰਨ ਸ਼ੋ ਕਰਨ ਲਈ ਕਈ ਲੋਕ ਪੱਛਮੀ ਦੇਸ਼ਾਂ ਦੀਆਂ ਗਲਤ ਗੱਲਾਂ ਵੀ ਅਪਣਾ ਲੈਂਦੇ ਨੇ. ਬੰਦੇ ਦੀ ਸੋਚ ਬੰਦੇ ਨੂੰ ਮਾਡਰਨ ਬਣਾਉਦੀ ਐ ਪਹਿਰਾਵਾ ਨਹੀਂ.

Tagged In
  • Comments
comments powered by Disqus