ਬੱਚਿਆਂ ਦੇ ਲਈ ਚੰਗੀ ਸਿੱਖਿਆ ਮਹੱਤਵਪੂਰਨ ਹੈ

Davinder Kokri

21 ਵੀ ਸਦੀ ਜਿਸ ਨੂੰ ਅਸੀ ਮਸ਼ੀਨੀ ਜੁੱਗ ਦੇ ਨਾ ਨਾਲ ਜਾਣਦੇ ਹਾ ਪਰ ਅੱਜ ਵੀ ਸਾਡੇ ਸਮਾਜ ਦੇ ਵਿੱਚ ਗਰੀਬੀ ਦੇ ਕਾਰਨ ਬਹੁਤ ਲੋਕ ਅਨਪੜ੍ਹ ਹੀ ਰਹਿ ਜਾਂਦੇ ਹਨ ਪਰ ਜੋ ਅੱਜ ਦਾ ਸਮਾ ਚੱਲ ਰਿਹਾ ਹੈ ਇਹ ਬਹੁਤ ਹੀ ਤੇਜੀ ਦੇ ਨਾਲ ਦਿਨ—ਬ—ਦਿਨ ਹੋਰ ਤੇਜ ਹੁੰਦਾ ਜਾ ਰਿਹਾ ਹੈ ਜਿਸ ਵਿੱਚ ਪੜ੍ਹਾਈ ਤੋਂ ਬਿਨਾ ਕੋਈ ਵੀ ਇਸ ਦੋੜ ਦੇ ਵਿੱਚ ਨਹੀ ਦੋੜ ਸਕਦਾ ਕਿਉਂ ਕਿ ਆਪਾ ਦੇਖਦੇ ਹਾ ਕਿ ਹੁਣ ਹਰ ਕੰਮ ਕੰਪਿਊਟਰ ਮਸ਼ੀਨਾ ਦੇ ਨਾਲ ਹੀ ਹੁੰਦਾ ਹੈ ਵੱਡੇ—ਵੱਡੇ ਕਾਰਖਾਨੇ, ਸਕੂਲ, ਕਾਲਜ, ਦਫਤਰ ਆਦਿ ਹੋਰਾ ਥਾਵਾ ਤੇ ਵੀ ਕੰਪਿਊਟਰ ਦੀ ਹੀ ਵਰਤੋਂ ਕੀਤੀ ਜਾਂਦੀ ਹੈ.

ਪੁਰਾਣੇ ਸਮਿਆਂ ਵਿੱਚ ਜੇ ਵੇਖਿਆ ਜਾਵੇ ਤਾਂ ਸਿੱਖਿਆ ਸਾਧੂ—ਸੰਤਾ, ਜਾਂ ਰਿਸ਼ੀਆਂ—ਮੁਨੀਆ ਦੇ ਵੱਲੋਂ ਦਿੱਤੀ ਜਾਂਦੀ ਸੀ ਤੇ ਚੇਲਾ ਵੀ ਆਪਣੇ ਗੁਰੂ ਦੀ ਆਗਿਆ ਦੀ ਪਾਲਣਾ ਕਰਦਾ ਹੋਇਆ ਸਿੱਖਿਆ ਪ੍ਰਾਪਤ ਕਰਦਾ ਸੀ. ਅੱਜ ਸਿੱਖਿਆ ਦੇਣ ਦੇ ਲਈ ਵੱਡੇ—ਵੱਡੇ ਪ੍ਰਾਇਮਰੀ ਸਕੂਲ ਖੋਲੇ ਗਏ ਹਨ ਪਰ ਇਨ੍ਹਾ ਸਕੂਲਾਂ ਦੇ ਵਿੱਚ ਫੀਸਾਂ ਦੀਆ ਦਰਾ ਬਹੁਤ ਜਿਆਦਾ ਹੋਣ ਕਾਰਨ ਗਰੀਬ ਬੱਚੇ ਉੱਚ ਸਿੱਖਿਆ ਪ੍ਰਾਪਤ ਨਹੀ ਕਰ ਪਾਉਂਦੇ. ਜੇਕਰ ਆਪਾਂ ਸਰਕਾਰੀ ਸਕੂਲ ਵੱਲ ਵੇਖੀਏ ਤਾ ਓਥੋ ਦਾ ਪ੍ਰੰਬਧ ਵੀ ਕੁੱਝ ਚੰਗਾ ਨਹੀਂ ਹੁੰਦਾ ਕਿਉਂ ਕਿ ਆਧਿਆਪਕ ਸਾਰਾ—ਸਾਰਾ ਦਿਨ ਬੈਠੇ ਗੱਲਾਂ ਕਰਦੇ ਰਹਿੰਦੇ ਨੇ ਤੇ ਆਪਣੀ ਦਿਆੜ੍ਹੀ ਬਣਾ ਕੇ ਚਲੇ ਜਾਂਦੇ ਨੇ ਪਰ ਬੱਚੇ ਜੋ ਪੜਨ ਦੇ ਲਈ ਆਉਂਦੇ ਨੇ ਓਹਨਾ ਬੱਚਿਆਂ ਦੇ ਭਵਿੱਖ ਵੱਲ ਕੋਈ ਧਿਆਨ ਨਹੀ ਦਿੱਤਾ ਜਾਂਦਾ. ਓਹ ਬੱਚੇ ਜੋ ਸਾਡੇ ਆਉਣ ਵਾਲੇ ਸਮੇਂ ਵਿੱਚ ਸਮਾਜ ਦਾ ਭਵਿੱਖ ਨੇ ਓਹਨਾ ਦਾ ਜੀਵਨ ਪੱਧਰ ਚੰਗੀ ਸਿੱਖਿਆ ਤੋਂ ਬਿਨਾ ਨੀਵਾ ਹੋ ਜਾਂਦਾ ਹੈ ਜਿਸ ਨਾਲ ਸਾਡਾ ਸਮਾਜ ਖੁਸ਼ਹਾਲੀ ਦੇ ਰਾਹਾ ਤੋ ਪੱਛੜ ਰਿਹਾ ਹੈ, ਤੇ ਓਹ ਬੱਚੇ ਸਿੱਖਿਆ ਹਾਸਿਲ ਨਾ ਕਰਨ ਦੇ ਬਾਵਜੂਦ ਗਲਤ ਪਾਸੇ ਨੂੰ ਪ੍ਰੇਰਿਤ ਹੋ ਜਾਂਦੇ ਨੇ ਜਿਸ ਨਾਲ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਸਮਾਜ ਵਿੱਚ ਆਪਣੀ ਕਦਰ ਗਵਾ ਲੈਂਦੇ ਹਨ ਅਤੇ ਨਾਲ ਹੀ ਆਪਣੇ ਪਰਿਵਾਰ ਦੀ.

ਪਰ ਜੇਕਰ ਏਹੀ ਬੱਚਿਆਂ ਨੂੰ ਚੰਗੀ ਸਿੱਖਿਆ ਹਾਸਿਲ ਹੋ ਜਾਵੇ ਤਾਂ ਓਹ ਸਮਾਜ ਦੇ ਵਿੱਚ ਆਪਣਾ ਨਾਂ ਉੱਚਾ ਕਰ ਸਕਦੇ ਹਨ ਤੇ ਆਪਣੇ ਦੇਸ਼ ਨੂੰ ਵੀ ਖੁਸਹਾਲੀ ਦੇ ਰਾਹਾ ਤੇ ਲੈ ਕੇ ਜਾ ਸਕਦੇ ਹਨ. ਏਸੇ ਲਈ ਸਾਡੇ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਓਹ ਸਰਕਾਰੀ ਸਕੂਲ ਦੇ ਵਿੱਚ ਹੀ ਅਜਿਹੀਆ ਸਹੂਲਤਾ ਪ੍ਰਦਾਨ ਕਰੇ ਕਿ ਜਿਸ ਨਾਲ ਹਰ ਗਰੀਬ ਬੱਚੇ ਨੂੰ ਚੰਗੀ ਸਿੱਖਿਆ ਆਪਣਾ ਹੱਕ ਮਿਲ ਸਕੇ. ਸਰਕਾਰੀ ਸਕੂਲਾਂ ਵਿੱਚ ਸਖਤ ਤੋ ਸਖਤ ਨਿਯਮ ਬਣਾ ਦਿੱਤੇ ਜਾਣ ਜਿਸ ਨਾਲ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਬੱਚਿਆ ਨੂੰ ਪੂਰੀ ਲਗਨ ਦੇ ਨਾਲ ਸਿੱਖਿਆ ਪ੍ਰਦਾਨ ਕਰਨ ਤਾਂ ਕੇ ਸਾਡੇ ਦੇਸ਼ ਵਿੱਚ ਕੋਈ ਵੀ ਗਰੀਬ ਬੱਚਾ ਸਿੱਖਿਆ ਪ੍ਰਾਪਤ ਕਰਨ ਤੋ ਵਾਝਾਂ ਨਾ ਰਹਿ ਸਕੇ ਤੇ ਹਰ ਇੱਕ ਬੱਚਾ ਆਪਣੇ ਦੇਸ਼ ਦਾ ਨਾਂ ਉੱਚਾ ਕਰ ਸਕੇ.

Tagged In
  • Comments
comments powered by Disqus