ਮੈਨੂੰ ਕਟ ਕਟ ਕਰੀਆਂ ਬੋਟੀਆਂ

ਬੁੱਝਣ ਬੁਝਾਉਣ ਦਾ ਸਮਾਂ ਹੋ ਗਿਆ ਹੈ, ਤੇ ਹਰ ਹਫ਼ਤੇ ਦੀ ਤਰਾਂ ਬੁਝਾਰਤ ਲੈ ਕੇ ਆਏ ਆਂ. ਹੇਠ ਤਿੰਨ ਬੁਝਾਰਤਾਂ ਲਿਖੀਆਂ ਹੋਈਆਂ ਹਨ. ਆਪਣੇ ਉੱਤਰ ਤੁਸੀਂ ਹੇਠ ਕੋਮੇੰਟ ਕਰ ਸਕਦੇ ਆਂ.

ਹਰੀ ਭਰੀ ਮੇਰੀ ਝੌਂਪੜੀ
ਮੈਂ ਚਿੱਟੀ ਦੁੱਧ ਪਰੀ
ਮੈਨੂੰ ਕਟ ਕਟ ਕਰੀਆਂ ਬੋਟੀਆਂ
ਫਿਰ ਸਬਜ਼ੀ ਅੱਗ ਧਰੀ

ਚਿੱਟੀ ਕੁੱਕੜੀ ਖੰਬ ਖਿਲਾਰੇ
ਹਾਏ ਬਾਪੂ ਜੀ
ਮੈਨੂੰ ਬੇਬੇ ਮਾਰੇ

ਦੱਸੋ ਐਸਾ ਕਿਹੜਾ ਫੁੱਲ
ਖਾਣ ਲਈ ਅਸੀਂ ਖ਼ਰੀਦੀਏ ਮੁੱਲ
ਨਾ ਖ਼ੁਸ਼ਬੋਈ ਉਸ ਦੀ ਆਵੇ
ਨਾ ਕੋਈ ਜੂੜੇ ਵਿੱਚ ਲਗਾਵੇ

Source:

ਪੰਜਾਬੀ ਬੁਝਾਰਤ ਕੋਸ਼ (ਸੁਖਦੇਵ ਮਾਦਪੁਰੀ)

Tagged In
  • Comments
comments powered by Disqus