ਲਉ ਜੀ ਬਾਤਾਂ ਪਾਉਣ ਦਾ ਸਮਾਂ ਹੋ ਗਿਆ, ਹੇਠ ਚਾਰ ਬੁਝਾਰਤਾਂ ਪਾਈਆਂ ਨੇ. ਇਹਨਾ ਦਾ ਉੱਤਰ ਇੱਕ ਹੀ ਆ. ਕਰਦੋ ਫਿਰ ਆਪਣੇ ਆਪਣੇ ਉੱਤਰ ਕੋਮੇੰਟ.
ਚਿੱਟੇ ਚਿੱਟੇ ਕੱਪੜੇ
ਭਚਾਲੋਂ ਪਾਰ ਜਾਂਦੇ ਨੇ
ਰਾਜਾ ਪੁੱਛੇ ਰਾਣੀ ਨੂੰ
ਕੇ ਜਨੌਰ ਜਾਂਦੇ ਨੇ
ਧਰਤੀ ਤੇ ਮੈਂ ਰੀਂਗ ਕੇ
ਹਵਾ ਵਿੱਚ ਚੁੱਭੀ ਲਾਵਾਂ
ਤਕ ਕੇ ਆਪਣਾ ਥਾਂ ਟਿਕਾਣਾ
ਫਿਰ ਧਰਤੀ ਤੇ ਆਵਾਂ
ਲੋਹੇ ਦਾ ਖਾਨ
ਜਾਨ ਨਾ ਪ੍ਰਾਣ
ਉੱਡੇ ਵਿੱਚ ਅਸਮਾਨ
ਲੋਹੇ ਦੀ ਤਿੱਤਲੀ
ਚੜ੍ਹੇ ਆਕਾਸ਼
ਹਵਾ ਦੀ ਮਛਲੀ
ਧਰਤੀ ਤੇ ਨਿਵਾਸ
ਉੱਤਰ: ਹਵਾਈ ਜਹਾਜ਼