ਔਰਤ ਲਈ ਅਸਲੀ ਆਜ਼ਾਦੀ ਅਤੇ ਉਸਦੇ ਮਾਇਨੇ

ਲੜਕੀਆਂ ਨੂੰ ਓਹਨਾਂ ਦੇ ਹੱਕ ਮਿਲਣੇ ਚਾਹੀਦੇ ਹਨ. ਓਹਨਾ ਤੇ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ. ਲੜਕੀਆਂ ਦਾ ਸੋਸ਼ਣ ਹੁੰਦਾ ਹੈ ਬੰਦ ਕਮਰਿਆਂ ਵਿੱਚ. ਓਹਨਾ ਨੂੰ ਆਜ਼ਾਦੀ ਦੇਵੋ, ਬਾਹਰ ਜਾਣ ਦੀ, ਆਪਣੀ ਮਰਜੀ ਕਰਨ ਦੀ, ਆਪਣੀ ਮਰਜੀ ਮੁਤਾਬਿਕ ਸਬੰਧ ਬਣਾਉਣ ਦੀ, ਆਪਣੀ ਮਰਜੀ ਮੁਤਾਬਿਕ ਘੁੱਮਣ ਫਿਰਨ ਦੀ, ਆਪਣੀ ਮਰਜੀ ਨਾਲ ਕੱਪੜੇ ਪਾਉਣ ਦੀ, ਅਤੇ ਆਪਣੀ ਮਰਜੀ ਮੁਤਾਬਿਕ ਜਿੰਦਗੀ ਬਤੀਤ ਕਰਨ ਦੀ. ਆਜ਼ਾਦੀ ਦੇਵੋ ਤਾਂ ਜੋ ਓਹਨਾ ਦਾ ਬਾਹਰ ਖੁਲ੍ਹੇਆਮ ਸੋਸ਼ਣ ਕੀਤਾ ਜਾ ਸਕੇ.

ਹਾਂ ਜੀ, ਕੁਝ ਲੋਕ ਇਜੇਹੇ ਵੀ ਹਨ ਜੋ ਲੜਕੀਆਂ ਦੇ ਹੱਕ ਵਿਚ ਇਸ ਕਰਕੇ ਬੋਲਦੇ ਹਨ ਤਾਂ ਜੋ ਲੜਕੀ ਬਾਗੀ ਹੋ ਕੇ ਘਰੋਂ ਬਾਹਰ ਨਿਕਲੇ ਅਤੇ ਓਹੀ ਲੋਕ ਜੋ ਓਹਨਾ ਦੀ ਆਜ਼ਾਦੀ ਲਈ ਨਾਅਰੇ ਲਾ ਰਹੇ ਹੁੰਦੇ ਹਨ ਓਹਨਾ ਦਾ ਖੁਲ੍ਹੇਆਮ ਸੋਸ਼ਣ ਕਰ ਸਕਣ. ਇਹ ਸੱਚ ਹੈ ਸਾਡੇ ਸਮਾਜ਼ ਦਾ. ਸਾਡਾ ਸਮਾਜ਼ ਇੰਨਾ ਨੀਚੇ ਗਿਰ ਚੁੱਕਿਆ ਹੈ ਕੇ ਪਰਦੇ ਅੱਗੇ ਰਾਮ ਰਾਮ, ਤੇ ਪਰਦੇ ਪਿੱਛੇ ਸੀਤਾ ਨੂੰ ਚੁੱਕਣ ਦੀਆਂ ਸਲਾਹਾਂ ਬਣਾਈਆਂ ਜਾਂਦੀਆਂ ਹਨ. ਕੁਝ ਬਨਾਉਟੀ ਲੋਕ ਚਾਉਂਦੇ ਹਨ ਕੇ ਲੜਕੀ ਪੱਛਮੀ ਸਭਿਆਚਾਰ ਵਿਚ ਰੰਗੀ ਜਾਵੇ, ਸਾਡੇ ਨਾਲ ਖੁੱਲ ਕੇ ਹੱਸੇ, ਖੇਡੇ, ਗੱਲ ਕਰੇ, ਘੁਮੇ ਫਿਰੇ, ਤੇ ਸਾਡੀ ਹਵਸ ਦੀ ਪੂਰਤੀ ਕਰੇ. ਪਰ ਇਹ ਨੀ ਸੋਚ ਦੇ ਕੇ ਪੱਛਮੀ ਸਭਿਆਚਾਰ ਸਾਥੋਂ ਸੈਕੜੇ ਸਾਲ ਅੱਗੇ ਵੀ ਹੈ ਅਤੇ ਪੱਛਮੀ ਲੋਕਾਂ ਦੀ ਸੋਚ ਦਾ ਪੱਧਰ ਵੀ ਸਾਥੋਂ ਕਿਤੇ ਬਿਹਤਰ ਹੈ.

ਫਿਲਹਾਲ ਸਾਨੂੰ ਮਰਦਾਂ ਨੂੰ ਆਪਣੀ ਸੋਚ ਦਾ ਪੱਧਰ ਬਹੁਤ ਉੱਪਰ ਲਿਜਾਣ ਦੀ ਲੋੜ ਹੈ. ਲੜਕੀਆਂ ਦੀ ਆਜ਼ਾਦੀ ਦੀ ਗੱਲ ਕਰਨ ਦੇ ਨਾਲ ਨਾਲ ਸਾਨੂੰ ਆਪਣੀ ਸੋਚ ਵੀ ਆਜ਼ਾਦ ਕਰਨੀ ਪੈਣੀ ਹੈ. ਮੈਂ ਦਆਵੇ ਨਾਲ ਕਹਿ ਸਕਦਾ ਹਾਂ ਸਾਡੇ ਜਿੰਨੇ ਵੀ ਲੋਕ ਔਰਤਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਨ ਓਹਨਾ ਵਿਚੋਂ ਅੱਧੇ ਲੋਕਾਂ ਦਾ ਮੁਖ ਮਕਸਦ ਆਪਣੀ ਹਵਸ ਪੂਰਤੀ ਹੁੰਦਾ ਹੈ. ਮੇਰੇ ਇਸ ਦਆਵੇ ਨਾਲ ਬਹੁਤ ਲੋਕਾਂ ਨੂੰ ਠੇਸ਼ ਵੀ ਪਹੁੰਚੇਗੀ ਪਰ ਸਿਰਫ ਓਹਨਾ ਨੂੰ ਜੋ ਲੋਕ ਏਦਾਂ ਦੇ ਹਨ, ਦੋਗਲੀ ਸੋਚ ਵਾਲੇ. ਸਾਡੀ ਸੋਚ ਕੀ ਹੈ? ਜੇਕਰ ਲੜਕੀ ਸਾਡੇ ਨਾਲ ਦੋਸਤੀ ਕਰ ਲਵੇ, ਸਾਡੇ ਕੀਤੇ ਜਾ ਰਹੇ ਫਲਰਟ ਨੂੰ ਹੱਸ ਕੇ ਸਹਾਰ ਲਵੇ ਤਾਂ ਓਹ ਅਗਾਂਹ ਵਧੂ ਸੋਚ ਵਾਲੀ ਹੈ. ਪਰ ਜੇ ਇੱਕ ਲੜਕੀ ਔਰਤਾਂ ਦੇ ਹੱਕ ਦੀ ਗੱਲ ਕਰਦੀ ਹੈ ਪਰ ਓਹ ਸਾਡੇ ਫਲਰਟ ਨੂੰ ਨਹੀਂ ਪਸੰਦ ਕਰਦੀ, ਓਹ ਸਾਨੂੰ ਪਿਛੜੀ ਸੋਚ ਵਾਲੀ ਲੜਕੀ ਲੱਗਦੀ ਹੈ. ਕੀ ਸਿਰਫ ਫਲਰਟ ਸਹਾਰਨਾ ਜਾਂ ਨਾ ਸਹਾਰਨਾ ਹੀ ਅਗਾਂਹ ਵਧੂ ਸੋਚ ਹੈ?

ਅਸੀਂ ਆਪਣੀ ਸੋਚ ਮੁਤਾਬਿਕ ਕਿਸੇ ਲੜਕੀ ਉੱਤੇ ਕਿਵੇ ਟੈਗ ਲਗਾ ਸਕਦੇ ਹਾਂ ਕੇ ਇਹ ਅਗਾਂਹ ਵਧੂ ਹੈ ਜਾਂ ਪਿਛੜੀ ਸੋਚ ਵਾਲੀ ਹੈ? ਲੜਕੀ ਨੂੰ ਕਿਵੇ ਪਤਾ ਹੈ ਜਿਸ ਨਾਲ ਓਹ ਗੱਲ ਕਰ ਰਹੀ ਹੈ, ਕੇ ਓਹ ਆਦਮੀ ਸੱਚ ਵਿੱਚ ਹੀ ਇਕ ਨੇਕ ਇਨਸਾਨ ਹੈ? ਅਤੇ ਸੱਚ ਵਿੱਚ ਹੀ ਔਰਤਾਂ ਨੂੰ ਅਧਿਕਾਰ ਦਿਵਾਉਣਾ ਚਉਂਦਾ ਹੈ ਬਿਨਾ ਆਪਣੇ ਨਿੱਜੀ ਮਤਲਬ ਤੋਂ? ਕੀ ਸਾਡੇ ਸਮਾਜ਼ ਨੇ ਔਰਤ ਨੂੰ ਉਸਦੀ ਸੁਰੱਖਿਆ ਦਾ ਇਹ ਯਕੀਨ ਦਿਲਾਇਆ ਹੈ? ਨਹੀਂ.

ਔਰਤ ਦੇ ਹੱਕ ਵਿਚ ਕਵਿਤਾ ਲਿਖਣ ਵਾਲੀ ਔਰਤ ਜਰੂਰੀ ਨਹੀਂ ਆਪਣੇ ਨਾਲ ਓਵੇ ਹੀ ਗੱਲ ਕਰੇ ਜਿਵੇ ਕੋਈ ਅਮਰੀਕਾ ਇੰਗਲੈਂਡ ਵਾਲੀ ਲੜਕੀ ਕਰਦੀ ਹੈ. ਅਮਰੀਕਾ, ਇੰਗਲੈਂਡ ਅਤੇ ਭਾਰਤ ਦੇ ਸਮਾਜ਼ ਦਾ ਜਮੀਨ ਅਸਮਾਨ ਦਾ ਫ਼ਰਕ ਹੈ. ਸਾਡੇ ਦੇਸ਼ ਦੀਆਂ ਔਰਤਾਂ ਨੂੰ ਜਿੰਨੇ ਭਰੋਸੇਯੋਗ ਆਦਮੀ ਮਿਲਦੇ ਹਾਂ ਓਹਨਾ ਵਿੱਚੋਂ ਜਿਆਦਾਤਰ ਭਰੋਸਾ ਤੋੜ ਜਾਂਦੇ ਹਨ. ਕੁਝ ਲੋਕ ਇਹ ਵੀ ਕਿਹੰਦੇ ਹਨ ਕੇ ਔਰਤ ਦੇ ਹੱਕ ਵਿੱਚ ਕਵਿਤਾ ਲਿਖਣ ਨਾਲ ਕੁਝ ਨਹੀਂ ਹੁੰਦਾ, ਕਵਿਤਰੀ ਨੂੰ ਸੋਚ ਵੀ ਓਦਾਂ ਦੀ ਬਣਾਉਣੀ ਪਵੇਗੀ, ਪਰ ਕੀ ਕਵਿਤਾ ਲਿਖਣ ਦਾ ਸੋਚ ਨਾਲ ਕੋਈ ਸਬੰਧ ਨਹੀਂ? ਘਰ ਬੈਠ ਕੇ ਕਵਿਤਾ ਲਿਖੀ ਜਾਂਦੀ ਹੈ ਪਰ ਓਹੀ ਕਵਿਤਾ ਸਮਾਜ਼ ਵਿਚ ਲਾਗੂ ਕਰਵਾਉਣ ਲਈ ਸਾਥੀ ਚਾਹੀਦੇ ਹਨ ਸੱਚੇ. ਕਿੰਨੇ ਕ ਸੱਚੇ ਸਾਥੀ ਹਨ ਸਾਡੇ ਸਮਾਜ਼ ਵਿਚ? ਆਪਣੇ ਸਰਕਲ ਤੋਂ ਬਾਹਰ ਨਿਕਲ ਕੇ ਨਜਰ ਮਾਰੋ ਜਰਾ.

ਅਸੀਂ ਚਾਉਂਦੇ ਹਾਂ ਸਾਡੇ ਦੇਸ਼ ਦੀ ਔਰਤ ਵੀ ਅਮਰੀਕਾ ਦੀ ਔਰਤ ਵਾਂਗ ਸਾਡੇ ਨਾਲ ਖੁੱਲ ਕੇ ਗੱਲ ਕਰੇ ਪਰ ਕੀ ਅਸੀਂ ਉਸਨੂੰ ਅਮਰੀਕਾ ਵਰਗਾ ਵਾਤਾਵਰਨ, ਮਹੋਲ, ਅਤੇ ਸੁਰੱਖਿਆ ਦਿੱਤੀ ਹੈ? ਕੀ ਸਾਡੇ ਮਰਦਾਂ ਦੀ ਸੋਚ ਅਮਰੀਕਾ ਦੇ ਮਰਦਾਂ ਦੇ ਬਰਾਬਰ ਹੈ? ਨਹੀਂ! ਕਿੰਨੇ ਹੀ ਇਜੇਹੇ ਮਾਮਲੇ ਸਾਹਮਣੇ ਆਏ ਹਨ ਜਿੰਨਾ ਵਿੱਚ ਔਰਤ ਦਾ ਸੋਸ਼ਣ ਸਾਡੀ ਸੁਰੱਖਿਆ ਦੇ ਕੇਂਦਰ ਪੁਲਸ ਥਾਣੇ ਵਿੱਚ ਹੋਇਆ ਹੈ. ਫਿਰ ਕਿਵੇ ਓਹ ਲੜਕੀਆਂ ਵਿਸਵਾਸ਼ ਕਰਨ?

ਸਾਡੇ ਦੇਸ਼ ਦੀ ਔਰਤ ਨੂੰ ਸਿਰਫ ਅਧਿਕਾਰ ਨਹੀਂ ਚਾਹੀਦੇ, ਔਰਤ ਨੂੰ ਚਾਹੀਦਾ ਹੈ ਵਿਸ਼ਵਾਸ ਯੋਗ ਮਹੋਲ, ਆਪਣੀ ਸੁਰੱਖਿਆ ਜੋ ਅੱਜ ਘਰ ਤੋਂ ਬਾਹਰ ਨਿਕਲਣ ਸਾਰ ਖਤਮ ਹੋ ਜਾਂਦੀ ਹੈ. ਆਪਣੇ ਘਰ ਵਰਗਾ ਮਹੋਲ ਤੁਸੀਂ ਦੇ ਸਕਦੇ ਹੋ ਔਰਤ ਨੂੰ ਬਾਹਰ ਕਿਸੇ ਵੀ ਜਗਾਹ ਉੱਤੇ? ਫਿਲਹਾਲ ਤਾਂ ਨਹੀਂ.

ਸੋ ਜਿਹੜੇ ਲੋਕ ਸਿਰਫ ਔਰਤ ਨੂੰ ਅਗਾਂਹ ਵਧੂ ਦੇਖਣਾ ਚਾਹੁੰਦੇ ਹਨ ਓਹ ਆਪਣੇ ਆਪ ਨੂੰ ਔਰਤ ਤੋਂ ਅੱਗੇ ਕਰਨ ਤਾਂ ਜੋ ਅੱਗੇ ਹੋ ਕੇ ਔਰਤ ਦੀ ਸੁਰੱਖਿਆ ਦਾ ਜਿੰਮਾ ਲੈ ਸਕਣ. ਅਗਾਂਹ ਵਧੂ ਔਰਤ ਅਤੇ ਮਰਦ ਦੋਵਾਂ ਨੂੰ ਹੋਣਾ ਪਵੇਗਾ. ਜੇ ਅਸੀਂ ਔਰਤ ਨੂੰ ਸੁਰੱਖਿਆ ਅਤੇ ਭਰੋਸਾ ਦੇ ਸਕਾਂਗੇ ਤਾਂ ਫਿਰ ਔਰਤ ਵੀ ਸਾਡੇ ਉੱਤੇ ਭਰੋਸਾ ਕਰ ਸਕੇਗੀ, ਫਿਰ ਸਾਡੇ ਨਾਲ ਦਿਲ ਖੋਲ ਕੇ ਗੱਲ ਕਰ ਸਕੇਗੀ, ਸਾਡੇ ਨਾਲ ਘੁੱਮ ਸਕੇਗੀ. ਸਾਡੇ ਨਾਲ ਸਿਰਫ ਰਾਤ ਨੂੰ ਘੁੱਮਣ ਤੇ ਹੋਟਲ ਵਿਚ ਜਾਣ ਵਾਲੀ ਔਰਤ ਹੀ ਅਗਾਂਹ ਵਧੂ ਨਹੀਂ ਹੁੰਦੀ.

Tagged In
  • Comments
comments powered by Disqus