ਪੰਜ ਪੰਜਾਬੀ ਅਖਾਣਾਂ ਦੇ ਮਤਲਬ

ਹੇਠ ਲਿਖੀਆਂ ਹੋਈਆਂ ਅਖਾਣਾਂ ਇਛੂਪਾਲ ਦੀ ਕਿਤਾਬ ਪੰਜਾਬੀ ਅਖਾਣ ਕੋਸ਼ ਵਿੱਚੋਂ ਲਈਆਂ ਗਈਆਂ ਹਨ.

ਕਣਕ ਖੇਤ, ਧੀ ਪੇਟ, ਆ ਜੁਆਈਆ ਮੇਂਡੇ ਖਾਹ

ਕਿਸੇ ਕੰਮ ਨੂੰ ਸਿਰੇ ਚਾੜਨ ਤੋਂ ਪਹਿਲਾਂ ਦੀ ਦਸ ਦੇਣਾ.

ਕੱਦਾਂ ਤੇ ਹੀ ਲੱਦ ਹੁੰਦੇ ਨੇ

ਵਡੇਰਿਆਂ ਕੰਮਾਂ ਵਾਲਿਆਂ ਦੀਆਂ ਜ਼ਿਮੇਵਾਰੀਆਂ ਵੀ ਵਧੇਰੀਆਂ ਹੁੰਦੀਆਂ ਨੇ.

ਘੱਗਰੀ ਨੂੰ ਹੱਥ ਪਾਇਆ ਤੇ ਬੁਰਾ ਪਟੋਇਆ

ਕਿਸੇ ਦੀ ਪਤ ਨੂੰ ਹੱਥ ਪਾਵੋ ਤੇ ਆਪਣੀ ਖਤਰੇ ਵਿੱਚ ਪੈ ਜਾਂਦੀ ਹੈ. ਦੂਜੇ ਦਾ ਨੁਕਸਾਨ ਕਰੋ ਤਾਂ ਉਸ ਤੋਂ ਜ਼ਿਆਦਾ ਹੋ ਜਾਂਦਾ ਹੈ.

ਜੋ ਪੱਟੀ ਸੋ ਸੁਆਦੋਂ ਪੱਟੀ

ਬਹੁਤੀ ਜੰਟਲ ਮੈਨੀ ਹੀ ਕਈਆਂ ਦੇ ਉਜਾੜੇ ਦਾ ਕਾਰਣ ਬਣਦੀ ਹੈ.

ਜੋ ਆਇਆ ਸੋ ਗਿਆ

ਸੰਸਾਰ ਵਿੱਚ ਸੱਭ ਕੁਝ ਨਾਸ਼ ਹੁੰਦਾ ਹੈ.

  • Comments
comments powered by Disqus