ਵਿਗਿਆਨ ਅਤੇ ਵਿਗਿਆਨੀਆ ਦਾ ਧੰਨਵਾਦ

ਕਿਸੇ ਵੀ ਸੰਤ, ਬਾਬੇ, ਬ੍ਰਹਮਗਿਆਨੀ, ਜੋਤਸ਼ੀ, ਪੰਡਤ, ਪਾਦਰੀ, ਮਸਤ, ਗੁਰੂ, ਪੀਰ, ਪੈਗੰਬਰ ਨੇ ਤੂਫਾਨ, ਭੁਝਾਲ, ਜਾਂ ਝੱਖੜ ਆਦਿ ਦੇ ਆਉਣ ਤੋਂ ਪਹਿਲਾਂ ਭਵਿੱਖਬਾਣੀ ਕਦੇ ਵੀ ਕਿਉਂ ਨਹੀ ਕੀਤੀ? ਕੀ ਇਹਨਾਂ ਦੇ ਟੇਵੇ ਪੱਤਰੀਆਂ ਨੂੰ ਜੰਗਾਲ਼ ਲੱਗ ਜਾਂਦਾ ਹੈ ਜਾਂ ਉੱਪਰ ਜੁੜੀਆਂ ਹੋਈਆਂ ਤਾਰਾ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ?

ਜਦੋਂ ਕਿ ਵਿਗਿਆਨ ਦੀ ਅਣਥੱਕ ਮਿਹਨਤ ਸਦਕਾ ਖੋਜਾਂ ਕਰ-ਕਰ ਬਣਾਏ ਗਏ ਉਪਕਰਨ ਇਹੋ ਜਿਹੀਆਂ ਕੁਦਰਤੀ ਆਪਦਾਵਾਂ ਦੀ ਭਵਿੱਖਬਾਣੀ ਕਰਨ ਵਿੱਚ ਪੂਰੀ ਤਰਾਂ ਨਾਲ ਕਾਮਯਾਬ ਰਹਿੰਦੇ ਹਨ, ਇਹ ਪਹਿਲਾਂ ਹੀ ਦੱਸ ਦਿੰਦੇ ਹਨ ਕੀ ਕਿਸ ਖੇਤਰ ਵਿੱਚ ਕਿਸ ਤਰਾਂ ਦਾ ਕੁਦਰਤੀ ਖਤਰਾ ਹੈ, ਜਿਸ ਕਰਕੇ ਵੱਸੋ ਵਾਲੇ ਇਲਾਕੇ ਖਾਲੀ ਕਰਵਾ ਲਏ ਜਾਦੇ ਹਨ, ਇਹ ਦੇਖ ਕੇ ਸ਼ੁਕਰਾਨਾ ਵਿਗਿਆਨ ਅਤੇ ਵਿਗਿਆਨੀਆ ਵੱਲੋਂ ਬਣਾਏ ਉਪਕਰਨਾ ਦਾ ਕਰਨਾ ਬਣਦਾ ਹੈ ਜਿਸ ਕਰਕੇ ਲੱਖਾਂ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ? ਜਾਂ ਉਸ ਦਾ ਜੋ ਆਪਣੇ ਹੀ ਭਗਤ ਲੋਕਾ ਵੱਲ ਉਹਨਾਂ ਨੂੰ ਮਾਰਨ ਵਾਸਤੇ ਇਹੋ ਜਿਹੀਆਂ ਆਪਦਾਵਾਂ ਭੇਜ ਦਿੰਦਾ ਹੈ? ਕਿਉਂਕਿ ਸੁਣਿਆ ਹੈ ਕੀ ਉਸ ਦੀ ਰਜ਼ਾ ਤੋਂ ਬਿਨਾਂ ਤਾਂ ਇੱਕ ਵੀ ਪੱਤਾ ਤੱਕ ਵੀ ਨਹੀ ਹਿੱਲਦਾ.

ਇਸੇ ਮਾਨਸਿਕ ਕਮਜੋਰੀ ਦਾ ਫਾਇਦਾ ਕੁਝ ਚਾਲਾਕ ਲੋਕ ਸ਼ੁਰੂ ਤੋਂ ਉਠਾਉਦੇ ਆਏ ਹਨ. ਇੰਨ੍ਹਾ ਸਭ ਕੁਝ ਸਾਹਮਣੇ ਹੁੰਦੇ ਹੋਏ ਵੀ ਸਾਡੇ ਜਿਆਦਾਤਰ ਲੋਕ ਥੋੜਾ ਜਿਹਾ ਆਪਣੇ ਆਪ ਵੀ ਸੋਚਣ ਦੀ ਕੋਸ਼ਿਸ਼ ਬਿਲਕੁਲ ਵੀ ਨਹੀ ਕਰਦੇ, ਸ਼ਾਇਦ ਦਿਮਾਗ ਤੇ ਜੋਰ ਪਾ ਕੇ ਸੋਚਣਾ ਅਤੇ ਸਵਾਲ ਕਰਨਾ ਔਖਾ ਹੈ ਅਤੇ ਝੂਠਿਆਂ ਦੇ ਸਾਹਮਣੇ ਹੱਥ ਜੋੜ ਕੇ ਅਰਦਾਸ ਤੇ ਪੂਜਾ ਵਗੈਰਾ ਕਰਨਾ ਸੌਖਾ, ਜੇਕਰ ਕਿਤੇ ਲੋਕ ਸਹੀ ਢੰਗ ਨਾਲ ਸੋਚਣਾ ਸ਼ੁਰੂ ਕਰ ਦੇਣ ਤਾਂ ਸਾਡੇ ਲੋਕਾਂ ਨੂੰ ਕਿਤੇ ਵੀ ਹੋਰ ਸਵਰਗ ਵਸਾਉਣ ਦੀ ਇੱਛਾ ਨਾ ਰਹੇ ਬਲਕਿ ਸਵਰਗ ਸਾਡੇ ਆਲੇ ਦੁਆਲੇ ਹੀ ਹੋਵੇ.

Preview Image Credit: Flickr | NASA's Marshall Space Flight Center

  • Comments
comments powered by Disqus