ਸਿੱਖ ਧਰਮ ਵਿੱਚ ਸੇਵਾ ਦੀ ਮਹੱਤਤਾ

ਸੇਵਾ ਸਿੱਖ ਧਰਮ ਦਾ ਇਕ ਉੱਘਾ ਅੰਗ ਹੈ, ਇਸ ਨੂੰ ਨਮੂਨੇ ਮਾਤ੍ਰ ਸਿਖਾਉਣ ਲਈ ਗੁਰਦੁਆਰਿਆਂ ਚ ਹੀ ਪ੍ਰਬੰਧ ਕੀਤਾ ਹੁੰਦਾ ਹੈ. ਸਾਧਾਰਨ ਰੂਪ ਇਸ ਦੇ ਇਹ ਹਨ,

  • ਗੁਰਦੁਆਰੇ ਦਾ ਝਾੜੂ,
  • ਲੇਪਣ,
  • ਸੰਗਤਾਂ ਦੀ ਪਾਣੀ ਪੱਖੇ ਦੀ ਸੇਵਾ,
  • ਲੰਗਰ ਦੀ ਸੇਵਾ,
  • ਜੋੜੇ ਝਾੜਨਾ ਆਦਿ.

ਲੰਗਰ ਦੀ ਸੇਵਾ ਦੇ ਕੁਝ ਮੁੱਖ ਭਾਵ

  • ਸਿੱਖਾਂ ਨੂੰ ਸੇਵਾ ਸਿਖਾਉਣਾ,
  • ਊਚ ਨੀਚ,
  • ਛੂਤ-ਛਾਤ ਦਾ ਭਰਮ ਮਿਟਾਉਣਾ.

ਗੁਰੂ ਕੇ ਲੰਗਰ ਵਿੱਚ ਬੈਠ ਕੇ ਊਚ-ਨੀਚ, ਕਿਸੇ ਜ਼ਾਤ ਜਾਂ ਵਰਣ ਦਾ ਪ੍ਰਾਣੀ ਪ੍ਰਸ਼ਾਦ ਛਕ ਸਕਦਾ ਹੈ. ਪੰਗਤ ਵਿੱਚ ਬਿਠਾਉਣ ਲੱਗਿਆਂ ਕਿਸੇ ਦੇਸ਼, ਵਰਣ, ਜ਼ਾਤ ਜਾਂ ਮਜ੍ਹਬ ਦਾ ਵਿਤਕਰਾ ਨਹੀਂ ਕਰਨਾ. ਹਾਂ, ਇੱਕ ਥਾਲੀ ਵਿੱਚ ਕੇਵਲ ਅੰਮ੍ਰਿਤਧਾਰੀ ਸਿੱਖ ਹੀ ਛਕ ਸਕਦੇ ਹਨ.

ਉੱਪਰ ਦਿੱਤੀ ਗਈ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕਿਤੇ ਗਏ ਰਸਾਲੇ ਤੋਂ ਲੈਤੀ ਗਈ ਹੈ.

Tagged In
  • Comments
comments powered by Disqus