ਚਾਰ ਸਾਹਿਬਜ਼ਾਦੇ ਫਿਲਮ ਵਾਰੇ ਕੁਝ ਗੱਲਾਂ

ਇਹ ਫਿਲਮ ਬਹੁਤ ਹੀ ਵਧੀਆ ਢੰਗ ਨਾਲ ਫਿਲਮਾਈ ਗਈ ਹੈ ਕੋਈ ਸ਼ੱਕ ਨਹੀਂ. ਹਰ ਤਬਕੇ ਦੇ ਲੋਕਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਅਤੇ ਆਪਣੇ ਬੱਚਿਆਂ ਨੂੰ ਦਿਖਾਉਣੀ ਚਾਹੀਦੀ ਹੈ. ਸਾਡਾ ਸਮਾਜ਼ ਦਿਨ ਵਾ ਦਿਨ ਨੀਚੇ ਗਿਰਦਾ ਜਾ ਰਿਹਾ ਹੈ, ਅਸੀਂ ਆਪਣੇ ਦੇਸ਼, ਆਪਣੇ ਸਮਾਜ਼, ਅਤੇ ਇਨਸਾਨੀਅਤ ਪ੍ਰਤੀ ਆਪਣੇ ਫਰਜ਼ ਭੁੱਲ ਚੁਕੇ ਹਾਂ. ਸਾਡੇ ਬੱਚੇ ਕੁਰਬਾਨੀ ਤੋਂ ਕੋਹਾਂ ਦੂਰ ਹਨ. ਓਹਨਾ ਨੂੰ ਦਿਖਾਓੁ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਕਿਵੇਂ ਮਨੁੱਖਤਾ ਦੇ ਭਲੇ ਲਈ ਕੁਰਬਾਨੀ ਦਿੱਤੀ.

ਮੈਂ ਇੱਕ ਇਨਸਾਨ ਹੋਣ ਦੇ ਨਾਤੇ ਇਹ ਫਿਲਮ ਦੇਖੀ ਅਤੇ ਉਸਨੂੰ ਸਵੀਕਾਰ ਕੀਤਾ, ਨਾਸਤਿਕਤਾ ਮੈਂ ਆਪਣੀ ਘਰ ਹੀ ਸ਼ੱਡ ਕੇ ਗਿਆ ਸੀ. ਅਸੀਂ ਨਾਸਤਿਕ, ਆਸਤਿਕ ਵਾਅਦ ਵਿਚ ਹਾਂ ਤੇ ਪਿਹਲਾਂ ਇਨਸਾਨ ਹਾਂ. ਜੁਲਮ ਦੇ ਵਿਰੁੱਧ ਲੜਨਾ, ਉਸਦਾ ਟਾਕਰਾ ਕਰਨਾ ਸਾਹਿਬਜ਼ਾਦਿਆਂ ਤੋਂ ਸਿੱਖਣਾ ਚਾਹੀਦਾ ਹੈ. ਛੋਟੀਆਂ ਉਮਰਾਂ ਵੱਡੇ ਛਾਕੇ, ਇਹ ਲਾਈਨ ਬਿਲਕੁੱਲ ਸਹੀ ਢੁਕਦੀ ਹੈ ਸਾਹਿਬਜ਼ਾਦਿਆਂ ਉੱਤੇ. ਅੱਜ ਦੇ ਧਾਰਮਿਕ, ਖਾਸ਼ ਕਰ ਕੇ ਕੱਟੜ ਧਾਰਮਿਕ ਲੋਕਾਂ ਨੂੰ, ਨਕਲੀ ਸੰਤ ਬਾਬਿਆਂ ਨੂੰ ਇਹ ਫਿਲਮ ਜਰੂਰ ਦਿਖਾਉਣੀ ਚਾਹੀਦੀ ਹੈ. ਓਹਨਾ ਨੂੰ ਸ਼ਾਇਦ ਬਾਬੇ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਸਲੀ ਸਿੱਖੀ ਦੀ ਸਮਝ ਆ ਜਾਵੇ. ਜਿੰਨਾ ਗੁਰੂਆਂ ਨੇ ਹਿੰਦੂ ਮੁਸਲਮਾਨ, ਹਰ ਜਾਤ ਦੀ ਰੱਖਿਆ ਕੀਤੀ ਓਹੀ ਗੁਰੂਆਂ ਦੇ ਅਨੁਯਾਈ ਅੱਗੇ ਜਾ ਕੇ ਹਿੰਦੁਆਂ ਨੂੰ ਪੰਜਾਬ ਚੋ ਬਾਹਰ ਕੱਡਣ ਤੇ ਤੁਲੇ ਅਤੇ ਸਰਬ ਸਾਂਝੇ ਸਮਾਜ਼ ਨੂੰ ਭੁੱਲ ਕੇ ਸਿਰਫ ਖਾਲੀਸਥਾਨ ਬਣਾਉਣ ਲਈ ਲੜੇ.

ਅੱਜ ਦੇ ਸਿੱਖ ਨੋਜਵਾਨਾ ਨੂੰ ਕੱਟੜਤਾ ਦਾ ਪਾਠ ਪੜਾ ਪੜਾ ਕੇ ਕੱਟੜ ਬਣਾ ਦਿੱਤਾ ਗਿਆ ਹੈ ਓਹਨਾ ਨੂੰ ਇਹ ਫਿਲਮ ਦੇਖ ਕੇ ਸ਼ਾਇਦ ਕੁਝ ਸਮਝ ਆ ਜਾਵੇ. ਜੁਲਮ ਸਿਹਣਾ ਗਲਤ ਹੈ ਤੇ ਉਸਦਾ ਮੁਕਾਬਲਾ ਨਾ ਕਰਨਾ ਵੀ ਗਲਤ ਹੈ, ਪਰ ਇਹ ਨਹੀਂ ਕੇ ਜੁਲਮ ਦਾ ਜਵਾਬ ਜੁਲਮ ਕਰਕੇ ਦਿੱਤਾ ਜਾਵੇ. ਸਾਡੀਆਂ ਬੇ ਹੱਦ ਘਟੀਆ ਸਰਕਾਰਾਂ ਨੇ ਸਾਡੇ ਦੇਸ਼ ਨੂੰ ਅਨੇਕਾਂ ਦੰਗੇ ਦਿਤੇ, ਤੇ ਦੰਗੇਵਾਜਾਂ ਨੂੰ ਜਨਮ ਦਿੱਤਾ. ਪਿਛਲੇ ਸਮੇ ਚ ਜੋ ਵੀ ਜੁਲਮ ਸਰਕਾਰ ਨੇ ਕੀਤਾ ਸਿਖਾਂ ਉੱਤੇ ਜਾਂ ਮੁਸਲਮਾਨਾਂ ਉੱਤੇ ਜਾ ਕਿਸੇ ਵੀ ਧਰਮ ਜਾਤ ਉੱਤੇ ਉਸਦੀ ਨਿੰਦਿਆਂ ਮੈਂ ਕਰਦਾ ਹਾਂ ਅਤੇ ਦੋਸੀਆਂ ਨੂੰ ਸਜਾ ਦੇਣ ਦੀ ਵਕਾਲਤ ਵੀ. ਸਜਾਵਾਂ ਜਰੂਰ ਮਿਲਣੀਆਂ ਚਾਹੀਦੀਆਂ ਹਨ ਜਿੰਨਾ ਨੇ ਵੀ ਜੁਲਮ ਕੀਤੇ ਚਾਹੇ ਓਹ ਧਾਰਮਿਕ ਲੋਕ ਹੋਣ ਜਾਂ ਸਰਕਾਰੀ. ਅੰਤ ਨੂੰ ਮੈਂ ਪਰਨਾਮ ਕਰਦਾਂ ਓਹਨਾ ਮਹਾਨ ਸਾਹਿਬਜ਼ਾਦਿਆ ਨੂੰ ਜਿੰਨਾ ਨੇ ਛੋਟੀਆਂ ਉਮਰਾਂ ਵਿਚ ਜੁਲਮ ਦਾ ਟਾਕਰਾ ਕੀਤਾ ਅਤੇ ਮੁੰਹ ਤੋੜ ਜਵਾਬ ਦਿੱਤਾ ਅਤੇ ਸ਼ਹੀਦੀਆਂ ਪਾਈਆਂ.

  • Comments
comments powered by Disqus