ਤਰਸਦੀਆਂ ਅੱਖਾ ਤੇ ਮੱਗਣ ਲਈ ਵਧੇ ਓਹ ਹੱਥ

ਸਾਡਾ ਭਾਰਤ ਕਿਹਣ ਵਿੱਚ ਬੜਾ ਮਹਾਨ ਹੈ ਪਰ ਇਸਦੀ ਅੰਦਰੂਨੀ ਹਾਲਤ ਦੇਖੀਏ ਤਾ ਕੁਝ ਹੋਰ ਹੀ ਬਿਆਨ ਹੁਂਦਾ ਹੈ ਆਪਾ ਗੱਲ ਓਹਨਾ ਬੱਚਿਆਂ ਦੀ ਕਰਦੇ ਹਾਂ ਜੋ ਬੱਚੇ ਕੂੜੇ ਦੇ ਢੇਰਾਂ ਤੌ ਕਾਗਜ ਚੁੱਕ ਕੇ ਅਤੇ ਮੰਗ ਕੇ ਗੁਜਾਰਾ ਕਰਦੇ ਨੇ ਗਲੀਆ, ਸੜਕਾ, ਅਤੇ ਬੱਸ ਅੱਡਿਆ ਤੇ ਇਹ ਬੱਚੇ ਆਮ ਵੇਖੇ ਜਾਂ ਸਕਦੇ ਹਨ ਇਥੋ ਤੱਕ ਕਿ ਇਹ ਫੁੱਟ ਪਾਥ ਅਤੇ ਹੋਰਾ ਸ਼ਥਾਨਾ ਤੇ ਰਾਤ ਸਮੇ ਸੁੱਤੇ ਹੋਏ ਵੀ ਵੇਖੇ ਜਾ ਸਕਦੇ ਹਨ.

ਗਲੀਆਂ ਵਿੱਚ ਰੁਲ ਰਿਹਾ ਬਚਪਨ ਭਾਰਤ ਦੀ ਕੁਝ ਹੋਰ ਹੀ ਤਸਵੀਰ ਪੇਸ਼ ਕਰਦਾ ਹੈ. ਮੰਗਦੇ ਹੋਏ ਇਹਨਾ ਬੱਚਿਆਂ ਨੂੰ ਵੇਖ ਕੇ ਸਰਕਾਰ ਦੇ ਵਾਹਦਿਆਂ ਦੀ ਫੂਕ ਨਿਕਲੀ ਜਾਪਦੀ ਹੈ. ਇੱਕ ਘਟਨਾ ਮੇਰੇ ਜੀਵਨ ਦੀ ਜੋ ਨਾ ਭੁਲਾ ਦੇਣ ਵਾਲੀ ਹੈ, ਇਹ ਘਟਨਾ ਮੇਰੇ ਨਾਲ ਪਿਛਲੇ ਸਿਆਲ ਵਿੱਚ ਵਾਪਰੀ, ਮੈ ਮੋਗੇ ਦੇ ਬੱਸ ਸਟੈਂਡ ਵਿੱਚ ਖੜਾ ਸੀ ਤਾ ਇਨੇ ਵਿੱਚ ਇੱਕ ਬੱਚਾ ਮੇਰੇ ਕੋਲ ਆ ਖੜਾ ਤੇ ਆਖਦਾ, ਸਾਹਿਬ ਜੀ ਕੁਝ ਪੈਸੇ ਦੇ ਦਿਓ.

ਮੈ ਓਸ ਵੱਲ ਤੱਕਿਆ ਤੇ ਇੰਜ ਲੱਗਿਆ ਕੇ ਓਸ ਦੀਆਂ ਭੋਲੀਆ ਨਜ਼ਰਾ ਸ਼ਾਇਦ ਮੈਥੋ ਕੋਈ ਉਮੀਦ ਕਰ ਰਹੀਆ ਸਨ ਮੈਂ ਆਪਣੇ ਬਟੂਏ ਵਿਚੋਂ ਦਸ ਰੁਪਏ ਓਸ ਨੂੰ ਦਿੱਤੇ ਮੈਥੋ ਰੁਪਏ ਲੈ ਕੇ ਓਹ ਜਾਣ ਲੱਗਾ ਤੇ ਮੈ ਆਵਾਜ ਮਾਰ ਕੇ ਓਸਨੂੰ ਵਾਪਸ ਸੱਦ ਲਿਆ ਤੇ ਓਸ ਨੂੰ ਪੁਛਣ ਲੱਗਾ ਕੇ,

ਤੂੰ ਕਿਉ ਮੱਗਦਾ ਹੈ, ਤੇਰੇ ਮਾਤਾ ਪਿਤਾ ਕੀ ਤੈਨੂੰ ਰੋਟੀ ਨਹੀ ਦਿੰਦੇ? ਤੂੰ ਕਿਸੇ ਸਕੂਲ ਵਿੱਚ ਨਹੀ ਪੜਦਾ?

ਓਸ ਦਾ ਜਵਾਬ ਸੀ ਕਿ ਮੇਰੇ ਮਾਤਾ ਪਿਤਾ ਮੇਨੂ ਗਰੀਬੀ ਦੇ ਕਾਰਨ ਨਿੱਤ ਮੱਗਣ ਲਈ ਭੇਜ ਦਿੰਦੇ ਹਨ ਤਾਂ ਜੋ ਮੈਂ ਆਪਣਾ ਪੇਟ ਭਰ ਸਕਾ, ਅਤੇ ਸਕੂਲ ਤਾਂ ਮੈਂ ਅਜੇ ਤੱਕ ਅੰਦਰ ਜਾ ਕੇ ਵੀ ਨਹੀ ਵੇਖਿਆ, ਓਸ ਦੇ ਬੋਲੇ ਸ਼ਬਦਾ ਨੇ ਮੈਨੂੰ ਅੰਦਰੋਂ ਅੰਦਰੀਂ ਚੁੱਪ ਕਰਾ ਦਿੱਤਾ ਅਤੇ ਮੇਰਾ ਮਨ ਅੰਦਰੋਂ ਅੰਦਰੀਂ ਸੋਚਣ ਲੱਗਾ ਤਾਂ ਇਸ ਸਤਰਾਂ ਮੇਰੇ ਮੂਹੋ ਆਪ ਮੁਹਾਰੇ ਕੁਝ ਬਿਆਨ ਹੋਈਆਂ,

ਹਥ ਕਰਕੇ ਮੰਗਣਾ ਬੜਾ ਹੀ ਔਖਾ ਏ
ਬੱਚੇ ਪਤਾ ਨੀ ਕਿਹੜੇ ਕਰਮ ਹਢਾਉਦੇ ਨੇ
ਤਰਸਦੀਆ ਅੱਖਾਂ ਤੇ ਮੰਗਣ ਲਈ ਵਧੇ ਹੱਥ ਦਸਦੇ, ਗੁਰਵੀਰ
ਇਹ ਵੀ ਰੱਬ ਤੋ ਸੋਹਣੀ ਜਿੰਦਗੀ ਚਾਹੁੰਦੇ ਨੇ

ਆਪਾਂ ਨੂੰ ਕੁਝ ਹੰਬਲਾ ਮਾਰਨ ਦੀ ਲੋੜ ਹੈ ਸਾਡੀਆਂ ਸਰਕਾਰਾ ਨੂੰ ਇਹਨਾਂ ਬੱਚਿਆਂ ਪ੍ਰਤੀ ਗੱਭੀਰਤਾ ਲੈਣੀ ਚਾਹੀਦੀ ਹੈ ਤਾਂ ਜੋ ਇਹਨਾਂ ਬੱਚਿਆਂ ਦਾ ਭੱਵਿਖ ਓਜਾਵਲ ਬਣਾਇਆ ਜਾ ਸਕੇ.

Preview Image Credit: Flickr | Sumanth Garakarajula

Tagged In
  • Comments
comments powered by Disqus