ਜਿਸ ਘਰ ਜਾਏ ਲੱਕੜ ਖਾਏ

ਇਹ ਘਰਾਂ ਵਿੱਚ ਆਮ ਹੀ ਪਾਈ ਜਾਂਦੀ ਹੈ, ਵੈਸੇ ਕੰਮ ਕਦੀ ਕਦੀ ਹੀ ਆਉਂਦੀ ਆ. ਇਸ ਬਾਰੇ ਹੇਠ ਚਾਰ ਬੁਝਾਰਤਾਂ ਲਿਖੀਆਂ ਹੋਈਆਂ ਹਨ, ਬੁੱਝ ਦੋ ਫਿਰ.

ਆਣਾ ਜਾਣਾ ਉਸ ਦਾ ਭਾਏ
ਜਿਸ ਘਰ ਜਾਏ ਲੱਕੜ ਖਾਏ

ਏਧਰ ਜਾਵੇ ਓਧਰ ਜਾਵੇ
ਹਰ ਫੇਰੇ ਵਿੱਚ ਕਾਟ ਵਖਾਵੇ
ਠਹਿਰ ਰਹੀ ਜਿਸ ਦਮ ਉਹ ਨਾਰੀ
ਮੈਂ ਆਖਿਆ ਏਧਰ ਨੂੰ ਆ ਰੀ

ਏਧਰੋਂ ਓਧਰੋਂ ਆਊਂ ਜਾਊਂ
ਹਰ ਫੇਰੇ ਮੈਂ ਕਾਟੇ ਖਾਊਂ

ਸੋ ਜਣਾ ਲੰਘਿਆ
ਇਕ ਜਣੇ ਦੀ ਪੈੜ

ਉੱਤਰ: ਆਰੀ

Source: ਪੰਜਾਬੀ ਬੁਝਾਰਤ ਕੋਸ਼ - ਸੁਖਦੇਵ ਮਾਦਪੁਰੀ

Tagged In
  • Comments
comments powered by Disqus