ਪੰਜ ਪੰਜਾਬੀ ਅਖਾਣਾਂ ਦੇ ਮਤਲਬ

ਹੇਠ ਲਿਖੀਆਂ ਹੋਈਆਂ ਪੰਜ ਅਖਾਣਾਂ ਇਛੂਪਾਲ ਦੀ ਕਿਤਾਬ ਪੰਜਾਬੀ ਅਖਾਣ ਕੋਸ਼ ਵਿੱਚੋਂ ਲਈਆਂ ਗਈਆਂ ਹਨ.

ਬਾਬਾ ਵਲੀ, ਕੱਜੀ ਭਲੀ

ਜਦੋਂ ਕਿਸੇ ਵੱਡੇ ਬੰਦੇ ਦੀ ਕੋਈ ਬੁਰਾਈ ਨੰਗੀ ਹੋ ਜਾਏ ਤਾਂ ਕਹਿੰਦੇ ਹਨ.

ਬਹਿੰਦੀ ਰੰਡ ਬਣੇ ਲਾਗੇ ਲਗ ਲੈਣਾ

ਆਪਣਾ ਕੰਮ ਨਿਕਲ ਆਵੇ 'ਤੇ ਭਲਿਆਂ ਹੀ ਦੂਜੇ ਭਾੜ ਵਿੱਚ ਜਾਣ.

ਪਹਿਲੇ ਆਤਮਾ ਫ਼ਿਰ ਪ੍ਰਮਾਤਮਾ

ਪਹਿਲਾਂ ਆਪਣਾ ਕਲਿਆਣ ਕੀਤਾ ਜਾਂਦਾ ਹੈ ਫਿਰ ਕਿਸੇ ਹੋਰ ਦਾ.

ਨੰਗੇ ਆਏ ਤੇ ਨੰਗੇ ਜਾਣਾ

ਮਰਨ ਲਗਿਆਂ ਸੰਸਾਰ ਦੀ ਕੋਈ ਵੀ ਵਸਤੂ ਨਾਲ ਨਹੀਂ ਜਾਂਦੀ.

ਦੇਸੀ ਟੱਟੂ, ਖੁਰਾਸਾਨੀ ਦੁਲੱਤੇ

ਜਦੋਂ ਕੋਈ ਬਦੋਸ਼ੀਆਂ ਵਾਲੇ ਕੰਮ ਕਰਨ ਲੱਗ ਜਾਏ ਤਾਂ ਕਹਿੰਦੇ ਹਨ.

  • Comments
comments powered by Disqus