ਇੱਕ ਪੁਕਾਰ ਭਾਰਤ ਦੇਸ਼ ਦੇ ਨਾਮ

ਇਸ ਕਵਿਤਾ ਵਿੱਚ ਦੇਸ਼ ਦੀ ਸਿਫ਼ਤ, ਸਾਡਾ ਮਾਣ, ਅੱਜ ਦੇ ਹਲਾਤ, ਰਾਜਨੀਤੀ, ਸੰਵੇਦਨਸ਼ੀਲ ਮੁੱਦੇ, ਅਤੇ ਦੇਸ਼ ਦੇ ਭਵਿੱਖ ਬਾਰੇ ਗੱਲ ਕੀਤੀ ਗਈ ਹੈ.

ਅੱਜ ਆਖਾ ਭਾਰਤ ਵਰਸ ਨੂੰ,
ਤੂੰ ਆਪਣਾ ਮੂਲ ਪਛਾਣ
ਇਹ ਧਰਤੀ ਹੈ ਰਿਸ਼ੀਆਂ ਮੁਨੀਆ ਦੀ,
ਹੈ ਸਦੀਆ ਤੋ ਇਹਨੂੰ ਮਾਣ

ਇਥੇ ਪੀਰ ਪੈਗਬਰ ਔਲੀਏ,
ਹੋਏ ਬਾਬੇ ਨਾਨਕ ਜਿਹੇ ਮਹਾਨ
ਇਥੇ ਲੱਖਾਂ ਬੁਧੀਜੀਵ ਨੇ,
ਵੇਦ ਵਿਆਸ ਜਿਹੇ ਵਿਦਵਾਨ
ਇਥੇ ਵੇਦ ਕਤੇਬਾ ਲਿਖੀਆਂ,
ਗੀਤਾਂ ਅਤੇ ਪੁਰਾਣ
ਇਥੇ ਰੱਬੀ ਬਾਣੀ ਗੁਰੂ ਗ੍ਰੰਥ ਜੀ,
ਹੈ ਮਨੁੱਖਤਾ ਲਈ ਵਰਦਾਨ
ਇਥੇ ਰਾਮ ਕ੍ਰਿਸ਼ਨ ਗੁਰੂ ਗੋਬਿੰਦ ਸਿੰਘ,
ਹਰ ਜੁਗ ਨੇ ਅਵਤਾਰ
ਇਥੋਂ ਉੱਚੀ ਸੁਚੀ ਸਿੱਖਿਆ,
ਅੱਜ ਹੁੰਦੀ ਦਿਸੇ ਵੀਰਾਨ

ਕੁੱਝ ਕੁ ਸਿਆਸੀ ਬੰਦਿਆਂ,
ਦਿੱਤਾ ਖੁਦਗਜੀ ਦਾ ਬੀਜ ਰਲਾ
ਬੂਟਾ ਉਗਿਆ ਬੇਈਮਾਨੀ ਦਾ,
ਗਿਆ ਅਮਰ ਵੇਲ ਵਾਗ ਛਾਅ
ਹੁਣ ਹਰ ਕੋਈ ਮੰਗਦਾ ਰਿਸ਼ਵਤਾ,
ਨਾ ਭੋਰਾ ਸ਼ਰਮ ਹਿਆ
ਅੱਜ ਅੰਨ੍ਹੀ ਪੀਹਦੀ ਦੋਸਤੋ,
ਹੈ ਕੁੱਤਾ ਚਟ ਰਿਹਾ
ਪਾੜੋ ਰਾਜ ਕਰੋ ਦੀ ਨੀਤੀ ਨੇ,
ਦਿੱਤਾ ਜਾਤੀ ਭੇਦ ਵਧਾ
ਅੱਜ ਰਾਜੇ ਰਾਖਸ ਬਣ ਗਏ,
ਰਹੇ ਪਰਜਾ ਨੂੰ ਖਾਅ
ਰਿਜਰਵੇਸ਼ਨ ਦੇ ਹਥਿਆਰ ਨਾ,
ਵੋਟਾਂ ਲਈਆਂ ਬਣਾ
ਲੱਗੀ ਅੱਗ ਦਿਸੇ ਨਾ ਲੀਡਰਾਂ,
ਸੁੱਤੇ ਲੰਬੀਆਂ ਤਾਣ
ਆਪਣਾ ਪੇਟ ਨੇ ਪਾਲਦੇ,
ਕਰਕੇ ਸੰਸ਼ਕਿਰਤੀ ਦਾ ਘਾਣ

ਘੁਣ ਨਸੇ ਦਾ ਲਾਇਆ ਦੇਸ ਨੂੰ,
ਲਗਾ ਜਵਾਨੀਆ ਖਾਣ
ਅੱਜ ਡਾਕਟਰ ਕਾਤਲ ਬਣ ਗਿਆ,
ਲੱਗਾ ਕੁੱਖ ਵਿੱਚ ਧੀਆਂ ਮੁਕਾਣ
ਅੱਜ ਮਾਲੀ ਬਾਗ ਉਜਾੜ ਦਾ,
ਲੱਗੀ ਵਾੜ ਖੇਤ ਨੂੰ ਖਾਣ
ਅੱਜ ਨਕਲੀ ਬਾਬੇ ਵੱਧ ਗੇ,
ਨਾ ਸੱਚ ਦੀ ਰਹੀ ਪਛਾਣ
ਇਹ ਲੁੱਟਣ ਰੱਬ ਦੇ ਨਾਮ ਤੇ,
ਧਰਮ ਦੀ ਖੋਲ ਦੁਕਾਨ
ਅੱਜ ਪੈਸਾ ਹੀ ਮੁੱਖ ਰਹਿ ਗਿਆ,
ਛੁਪ ਗਿਆ ਧਰਮ ਈਮਾਨ

ਹੁਣ ਉਠੋ ਦੇਸ਼ ਵਾਸੀਓ,
ਜਗਾਓ ਆਪਣੀ ਆਪਣੀ ਆਣ
ਜੇ ਵੱਕਤ ਨਾ ਅਸੀਂ ਪਛਾਣਇਆ,
ਸਾਡੀ ਬਦਲ ਜਾਉ ਪਹਿਚਾਣ
ਸਾਨੂੰ ਭਾਰਤ ਵਰਸ ਕਿਸੇ ਨਹੀਂ ਆਖਣਾ,
ਕਹਿਣਗੇ ਬੇਈਮਾਨ ਸਤਾਨ
ਸੁਣ ਬੋਪਾਰਾਏ ਵਾਲੇ ਛਿਦਿਆ,
ਤੂੰ ਨਾ ਵੇਚੀ ਈਮਾਨ
ਹਾਏ ਤੂੰ ਨਾ ਵੇਚੀ ਈਮਾਨ ਯਾਰੋ ਨਾ ਵੇਚੋ ਈਮਾਨ,
ਅੱਜ ਆਖਾ ਭਾਰਤ ਵਰਸ ਨੂੰ
ਤੂੰ ਆਪਣਾ ਮੂਲ ਪਛਾਣ

Preview Image Credit: Flickr | Ravinder MA

  • Comments
comments powered by Disqus