ਮੇਰੇ ਨਿੱਕੇ ਨਿੱਕੇ ਫੰਗ

ਹਰ ਹਫਤੇ ਦੀ ਤਰਾਂ ਹੇਠ ਤਿੰਨ ਬੁਝਾਰਤਾਂ ਲਿਖੀਆਂ ਹੋਈਆਂ ਹਨ ਤੇ ਉੱਤਰ ਇੱਕ ਹੈ. ਆਪਣਾ ਜਵਾਬ ਹੇਠ ਕੋਮੇੰਟ ਕਰੋ.

ਅਰਸ਼ੋਂ ਉਤਰੀ ਕਾਮਨੀ
ਕਰਕੇ ਸੁੰਦਰ ਭੇਸ
ਜੋੜਾ ਸਤਰੰਗਾ ਪਹਿਨ ਕੇ
ਕਾਲ਼ਾ ਘੋੜਾ ਹੇਠ

ਮੇਰੇ ਨਿੱਕੇ ਨਿੱਕੇ ਫੰਗ
ਸੋਹਣੇ ਰੰਗ ਬਰੰਗੇ ਰੰਗ
ਚੜ੍ਹ ਉੱਤੇ ਬਣਾਂ ਪਤੰਗ
ਮੁੰਡੇ ਨੱਠ ਨੱਠ ਫੜਨ ਮੇਰੀ ਟੰਗ

ਤਿੰਨ ਅੱਖਰਾਂ ਦਾ ਮੇਰਾ ਨਾਂ
ਫੁੱਲਾਂ ਵਿੱਚ ਮੇਰਾ ਥਾਂ
ਪਹਿਲ ਕਟੇ ਤਾਂ ਤਲੀ ਬਣਾਂ
ਵਿੱਚੋਂ ਕਟੇ ਤਾਂ ਤਿਲੀ ਬਣਾਂ

ਉੱਤਰ: ਤਿਤਲੀ

Source: ਪੰਜਾਬੀ ਬੁਝਾਰਤ ਕੋਸ਼ - ਸੁਖਦੇਵ ਮਾਦਪੁਰੀ

Tagged In
  • Comments
comments powered by Disqus