ਅੱਜ ਦੇ ਨੋਜਵਾਨ

ਨਸ਼ਾ ਜੋ ਇੱਕ ਮਨੁੱਖੀ ਜਾਨ ਲੇਵਾ ਰੋਗ ਹੈ, ਦੇਸ਼-ਵਦੇਸ਼ ਤੱਕ ਫੈਲਿਆ ਹੋਇਆ ਹੈ ਪਰ ਹੁਣ ਸਭ ਤੋਂ ਵੱਧ ਨਸ਼ਾ ਸਾਡੇ ਪੰਜਾਬ ਵਿੱਚ ਪਾਇਆ ਗਿਆ ਹੈ. ਪੰਜਾਬ ਜੋ ਪੰਜ+ਆਬ ਦੇ ਜੋੜ ਤੋਂ ਮਿਲਕੇ ਬਣਿਆ ਹੈ, ਭਾਵ ਪੰਜ ਦਰਿਆਵਾ ਦੀ ਧਰਤੀ ਜਿੱਥੇ ਗੁਰੂਆ, ਪੀਰਾ, ਭਗਤਾਂ, ਰਿਸ਼ੀ-ਮੁਨੀਆ, ਬਹਾਦਰ ਸੂਰਬੀਰਾ, ਤੇ ਜਰਨੈਲਾ ਨੇ ਜਨਮ ਧਾਰਿਆ. ਪਰ ਅੱਜ ਦੇ ਸਮੇ ਵਿੱਚ ਉਹ ਪਹਿਲਾ ਵਾਲੇ ਹਲਾਤ ਨਹੀ ਰਹੇ, ਹੁਣ ਹਰ ਘਰ ਵਿੱਚ ਨਸ਼ਾ ਵੜ ਗਿਆ ਤੇ ਘੁਣ ਦੇ ਵਾਂਗ ਹਰ ਨੋਜਵਾਨ ਨੂੰ ਖਾ ਰਿਹਾ ਹੈ. ਇਹ ਸਾਡੀ ਨੋਜਵਾਨ ਪੀੜੀ ਹੁਣ ਨਾਂ ਆਪਣੇ ਆਪ ਦੀ ਤੇ ਨਾਂ ਹੀ ਆਪਣੇ ਸਮਾਜ ਦੀ ਦੇਖ-ਭਾਲ ਕਰ ਸਕਦੀ ਹੈ. ਇਨ੍ਹਾ ਦੀਆਂ ਦੇਹਾ ਹੁਣ ਇੱਕ ਮਰੀ ਹੋਈ ਲਾਸ਼ ਦੇ ਸਮਾਨ ਹਨ.

ਅੱਜ ਦੇ ਸਮੇ ਵਿੱਚ ਨਸ਼ੇ ਨੂੰ ਵਾਧਾ ਦੇਣ ਵਿੱਚ ਸਭ ਤੋਂ ਵੱਡਾ ਹੱਥ ਸਾਡੇ ਦੇਸ਼ ਦੀਆ ਸਰਕਾਰਾ ਦਾ ਹੀ ਹੋ ਸਕਦਾ ਕਿਉਂ ਕੇ ਸਰਕਾਰਾ ਵੱਲੋ ਇਸ ਨੂੰ ਰੋਕਣ ਦੇ ਲਈ ਸਹੀ ਯਤਨ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਨਸ਼ੇ ਦੀ ਵਰਤੋਂ ਦਿਨ--ਦਿਨ ਵਧ ਰਹੀ ਹੈ. ਜੇਕਰ ਅਸੀਂ ਇਸ ਵਧ ਰਹੇ ਨਸ਼ੇ ਨੂੰ ਨਹੀ ਰੋਕ ਸਕੇ ਤਾ ਇੱਕ ਦਿਨ ਸਾਡੀ ਨੋਜਵਾਨ ਪੀੜੀ ਖਤਮ ਹੋ ਜਾਵੇਗੀ, ਤੇ ਇਹ ਕਲੰਕ ਸਦਾ ਹੀ ਸਾਡੇ ਮੱਥੇ ਤੇ ਲੱਗਿਆ ਰਹੇਗਾ.

ਵੱਧ ਰਹੇ ਨਸ਼ਿਆ ਨੂੰ ਰੋਕਣ ਦੇ ਲਈ ਸਾਨੂੰ ਆਪ ਹੀ ਕੁਝ ਯਤਨ ਕਰਨੇ ਚਾਹੀਦੇ ਹਨ ਤਾ ਜੋ ਇਸ ਨੋਜਵਾਨ ਪੀੜੀ ਨੂੰ ਜਾਗ੍ਰੋਕਤ ਕੀਤਾ ਜਾਵੇ ਤੇ ਇਸ ਤੋ ਇਲਾਵਾ ਜਰੂਰੀ ਹੈ ਕੇ ਨੋਜਵਾਨ ਪੀੜੀ ਨੂੰ ਖੇਡਾਂ ਵੱਲ ਪ੍ਰੀਰਤ ਕੀਤਾ ਜਾਵੇ ਤਾਂ ਕੇ ਓਹ ਆਪਣੇ ਸਰੀਰ ਦੀ ਸੰਭਾਲ ਰੱਖਣ ਤੇ ਨਾਲ ਹੀ ਨਾਲ ਇਹ ਸਾਡੇ ਦੇਸ਼ ਦਾ ਨਾਮ ਉੱਚਾ ਕਰਨ.

Tagged In
  • Comments
comments powered by Disqus