ਵਿਗਿਆਨ ਪੜੋ, ਵਿਗਿਆਨ ਸਮਝੋ, ਤੇ ਵਿਗਿਆਨ ਨੂੰ ਮੰਨੋ

ਜੇਕਰ ਅੱਜ ਇੰਨਸਾਨ ਅਗਲੇ-ਪਿਛਲੇ ਕਰਮ, ਸਵਰਗ-ਨਰਕ, 84(੮੪) ਲੱਖ ਜੂਨਾਂ, ਲੇਖ ਲਿਖਣ ਵਾਲੇ ਚਿੱਤਰਗੁਪਤ, ਸਜਾ ਦੇਣ ਵਾਲਾ ਧਰਮਰਾਜ, ਅਗਲਾ ਤੇ ਪਿਛਲਾ ਜਨਮ, ਜਾਦੂ-ਟੂਣੇ, ਚਮਤਕਾਰ, ਭੂਤ-ਪਰੇਤ, ਬਲੀ, ਅਤਮਾਂ, ਜਿੰਨ, ਪੀਰ-ਪੈਗੰਬਰ, ਸੰਤ, ਬਰਹਮਗਿਆਨੀ, ਚੰਗੇ ਮਾੜੇ ਦਿਨ, ਕਿਸਮਤ, ਸਤਯੁੱਗ-ਕਲਯੁੱਗ, ਵਰ-ਸ਼ਰਾਪ, ਕਰੋਪੀ, ਕਿਰਪਾ, ਰਿਹਮਤ, ਬਖਸ਼ੀਸ਼, ਚਮਚਕਾਰੀ ਪਰਸ਼ਾਦ, ਚਮਤਕਾਰੀ ਸਵਾਹ(ਭਭੂਤ) ਪਵਿੱਤਰ-ਅਪਵਿੱਤਰ, ਜਾਤ-ਪਾਤ, ਉਂਚ-ਨੀਚ ਆਦਿ ਇਹਨਾਂ ਫੋਕੀਆਂ ਗੱਲਾਂ ਉੱਤੇ ਵੱਧ ਤੋਂ ਵੱਧ ਧਿਆਨ ਨਾਲ ਅਧਿਐਨ ਕਰਨ ਤੇ ਇਹਨਾਂ ਬਾਰੇ ਜਾਣਕਾਰੀ ਹਾਸਲ ਕਰਨ ਇਹਨਾਂ ਨੂੰ ਮੰਨਣਾ ਛੱਡ ਦੇਣ ਤੇ ਜਿੱਥੇ ਸਾਡਾ ਸਮਾਜ ਤਰੱਕੀ ਵੱਲ ਵਧੇਗਾ ਉੱਥੇ ਸਾਡੇ ਸਮਾਜ ਦਾ ਹੋ ਰਿਹਾ ਧਾਰਮਿਕ ਸ਼ੋਸ਼ਣ ਵੀ ਰੋਕਿਆ ਜਾ ਸਕਦਾ ਹੈ, ਭੋਲੇ ਲੋਕਾਂ ਨੂੰ ਚਲਾਕ ਵਿਹਲੜ ਲੋਕਾਂ ਕੋਲੋਂ ਉਹਨਾਂ ਦੀ ਹੋ ਰਹੀ ਮਾਨਸਿਕ ਤੇ ਆਰਥਿਕ ਲੁੱਟ ਦੋਵਾਂ ਤੋਂ ਬਚਿਆ ਜਾ ਸਕਦਾ ਹੈ, ਸਾਡੇ ਲੋਕ ਕਾਮਯਾਬ ਫੇਰ ਹੀ ਹੋਣਗੇ ਜੇਕਰ ਜੇ ਇਹਨਾਂ ਬਿਮਾਰੀਆਂ ਤੋਂ ਧਿਆਨ ਹਟਾਉਣਗੇ, ਇੰਨੇ ਪੀਰ ਪੈਗੰਬਰ ਬਣਾ ਕੇ ਵੀ ਅੱਜ ਅਸੀਂ ਬਹੁਤ ਪਿੱਛੇ ਹਾਂ, ਇਹ ਉਪਰੋਕਤ ਗੱਲਾਂ ਨਾ ਕਦੇ ਸਨ, ਨਾ ਹੁਣ ਹਨ ਤੇ ਨਾ ਹੀ ਅੱਗੇ ਹੋ ਸਕਦੀਆਂ ਹਨ, ਆਪਣੇ ਵਿਰਸੇ ਸੱਭਿਆਚਾਰ ਤੇ ਮਾਂ ਬੋਲੀ ਨਾਲ ਜੁੜੇ ਰਿਹਣਾ ਅਲਗ ਗੱਲ ਹੈ ਤੇ ਅੰਧਵਿਸ਼ਵਾਸ ਕਰਨਾ ਤੇ ਫੈਲਾਉਣਾ ਅਲਗ ਗੱਲ, ਕੁਝ ਮਾੜਾ ਹੋਣ ਦੇ ਡਰ ਕਾਰਨ ਡਰਪੋਕ ਨਾਂ ਬਣੋ, ਇਮਾਨਦਾਰ ਬਣੋ. ਮਾੜਾ ਚੰਗਾ ਤਾਂ ਹਰ ਹਾਲਾਤ ਵਿੱਚ ਚਲਦਾ ਹੀ ਰਹਿਣਾ ਹੈ, ਆਪਣੇ ਆਪ ਤੇ ਵਿਸ਼ਵਾਸ ਕਰੋ ਕੁਝ ਵੀ ਮਾੜਾ ਹੋਣ ਦੇ ਮੌਕੇ ਘਟ ਜਾਣਗੇ ਤੇ ਚੰਗੇ ਮੌਕੇ ਵਧ ਜਾਣਗੇ. ਇਹ ਗੱਲਾਂ ਤੇ ਵਿਸ਼ਵਾਸ ਬੰਦੇ ਨੂੰ ਹਰ ਹਾਲਾਤ ਵਿੱਚ ਕਮਜੋਰ ਤੇ ਡਰਪੋਕ ਹੀ ਬਣਾਉਂਦੀਆਂ ਨੇ ਤੇ ਜੇ ਬੰਦਾ ਇਹਨਾ ਗੱਲਾ ਤੇ ਬਹੁਤ ਜਿਆਦਾ ਵਿਸ਼ਵਾਸ ਕਰਦਾ ਹੈ ਤਾਂ ਹੁੰਦੀ ਹੈ ਸਿਰਫ ਤੇ ਸਿਰਫ ਬਰਬਾਦੀ.

  • Comments
comments powered by Disqus