ਕਿਸਾਨ ਦੀ ਜ਼ਿੰਦਗੀ

ਕਿਸਾਨ ਇੱਕ ਉਹ ਸੰਘਰਸ਼ੀਲ ਸਖਸ਼ੀਅਤ ਦੀ ਪਹਿਚਾਣ ਹੈ ਜੋ ਆਪਣੀ ਸਾਰੀ ਜਿੰਦਗੀ ਦੇਸ ਲਈ ਅੰਨ ਪੈਦਾ ਕਰਨ ਵਿੱਚ ਬਸਰ (ਬਤੀਤ) ਕਰ ਦਿੰਦਾ ਹੈ. ਇਸੇ ਕਰਕੇ ਕਿਸਾਨ ਨੂੰ ਅੰਨਦਾਤਾ ਵੀ ਕਹਿੰਦੇ ਹਨ, ਕਿਸਾਨ ਦੀ ਪੂਰੀ ਉਮਰ ਬਚਪਨ ਤੋਂ ਲੈ ਕੇ ਏਸ ਮਿੱਟੀ ਤੇ ਗੁਜਰ ਜਾਂਦੀ ਹੈ. ਮਿੱਟੀ ਵਿੱਚ ਖੇਡ ਖੇਡ ਵੱਡਾ ਹੋਕੇ ਆਪਣੇ ਪਿਤਾ ਦੀ ਵਿਰਾਸਤ ਸੰਭਾਲ ਲੈਂਦਾ ਜੋ ਇਸ ਮਿੱਟੀ ਦੀ ਹੀ ਹੁੰਦੀ ਹੈ ਤੇ ਫਿਰ ਪੂਰੀ ਉਮਰ ਏਸੇ ਮਿੱਟੀ ਦੇ ਲੇਖੇ ਲਾ ਦਿੰਦਾ ਹੈ. ਕਿਸਾਨ ਦਾ ਜੀਵਨ ਕਿੰਨੀ ਮੁਸ਼ੱਕਤ (ਮਿਹਨਤ) ਅਤੇ ਮੁਸ਼ਕਲਾਂ ਨਾਲ ਭਰਿਆ ਹੁੰਦਾ ਹੈ ਇਸ ਗੱਲ ਦਾ ਅੰਦਾਜਾਂ ਸਿਰਫ ਕਿਸਾਨ ਹੀ ਲਾ ਸਕਦਾ ਹੈ. ਜੋ ਫਸਲ ਬੀਜਣ ਤੋਂ ਵੱਡਣ ਤੱਕ ਕਈ ਮਾਰਾਂ ਤੇ ਘਾਟੇ ਝੱਲਦਾ ਹੈ. ਹਾੜ ਦੀ ਦੁਪਿਹਰ ਦੀ ਧੁੱਪ ਆਪਣੇ ਸਰੀਰ ਤੇ ਹੁੰਢਾਉਦਾ ਹੈ, ਪੋਹ ਮਾਘ ਦੀਆਂ ਰਾਤਾਂ ਕੋਹਰੇ ਚ ਜਾਗ ਕੇ ਕੱਟਦਾ ਹੈ. ਕਦੇ ਬਣਾਉਟੀ ਬੀਜ਼, ਕਦੇ ਸੰਦਾਂ ਦੀ ਘਾਟ, ਕਦੇ ਰੱਬ ਦੀ ਕਰੋਪੀ ਤੇ ਅਜਿਹੀਆਂ ਹੋਰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਕੇ ਫਸਲ ਉਗਾਉਂਦਾ ਹੈ. ਪੁੱਤਾ ਵਾਗੂੰ ਪਾਲੀ ਫਸਲ ਨੂੰ ਜਦ ਬੂਰ ਪੈਂਦਾ ਦੇਖਦਾ ਹੈ ਤਾ ਉਸਦਾ ਮਨ ਲਹਿਰਾ ਉੱਠਦਾ ਹੈ, ਪਰ ਜਦ ਕੋਈ ਰੱਬ ਦੀ ਕਰੋਪੀ ਆ ਜਾਂਦੀ ਤਾ ਕੀ ਬੀਤ ਦੀ ਆ ਉਸ ਦੇ ਦਿਲ ਉਪਰ ਸ਼ਾਇਦ ਆਪਾਂ ਇਹ ਸ਼ਾਇਦ ਹੀ ਬਿਆਨ ਕਰ ਸਕੀਏ.

ਇਹ ਸਭ ਕੁਸ਼ ਸਹਿਣ ਤੋਂ ਬਾਅਦ ਸੁੱਖਾਂ ਸੁੱਖ-ਸੁੱਖ ਕੇ ਪਾਲੀ ਫਸਲ ਵੱਢ ਕੇ ਮੰਡੀ ਲੈ ਜਾਂਦਾ ਹੈ ਤਾ ਕਈ ਤਰਾਂ ਦੀਆਂ ਸਮੱਸਿਆਵਾਂ ਘੇਰਾ ਪਾ ਲੈਦੀਆਂ ਹਨ. ਮਹੀਨਾ ਮਹੀਨਾ ਮੰਡੀਆ ਦੇ ਵਿੱਚ ਪਈ ਫਸਲ ਕਿਸੇ ਅਧਿਕਾਰੀ ਦੇ ਆਉਣ ਦੀ ਉਡੀਕ ਕਰਦੀ ਰਹਿੰਦੀ ਹੈ ਤੇ ਜੇ ਮਾੜੀ ਕਿਸਮਤ ਅਧਿਕਾਰੀ ਛੇਤੀ ਆ ਜਾਵੇ ਤਾ ਉਸਦੇ ਬੋਲੇ ਬੋਲ ਕਿਸਾਨ ਦਾ ਅੰਦਰ ਲੂਚੋੜ ਕੇ ਰੱਖ ਦਿੰਦੇ ਹਨ ਜਿਵੇਂ ਫਸਲ ਚ ਅਜੇ ਨਮੀ ਜਿਆਦਾ ਹੈ ਚੰਗੀ ਸੁਕਾਓ, ਬੜੀਆ ਮੁਸ਼ਕਲਾਂ ਦਾ ਸਾਹਮਣਾ ਕਰਕੇ ਮਹੀਨੇ ਦੋ ਮਹੀਨੇ ਬਾਅਦ ਫਸਲ ਵੇਚ ਕੇ ਘਰ ਆਉਂਦਾਆਉਂਦਾ ਉਂਗਲੀਆਂ ਤੇ ਗਿਣਦਗਿਣਦਾ ਫਸਲ ਦੀ ਆਮਦਨ ਦਾ ਹਿਸਾਬ ਲਗਾਉਂਦਾ ਹੈ, ਪਰ ਜਦ ਫਸਲ ਦੀ ਆਮਦਨ ਤੋਂ ਜਿਆਦਾ ਖਰਚਾ ਹੋਇਆ ਦੇਖ ਦਾ ਤਾਂ ਉਹ ਕਿਸਾਨ ਨੂੰ ਕਰਜ਼ ਲੈਣ ਲਈ ਮਜਬੂਰ ਕਰ ਦਿੰਦਾ ਹੈ ਆਪਣੇ ਪਰਿਵਾਰ ਦਾ ਪੇਟ ਭਰਨ ਤੇ ਅਗਲੀ ਫਸਲ ਉਗਾਉਣ ਲਈ, ਤੇ ਉਹ ਕਰਜ਼ ਵਧਵਧ ਕੇ ਜਦ ਆਪਣੀ ਜ਼ਮੀਨ ਦੇ ਮੁੱਲ ਨਾਲੋ ਵੀ ਟੱਪ ਜਾਂਦਾਂ ਹੈ ਤਾ ਆਖ਼ਿਰ ਉਸ ਦੇ ਹੱਥ ਵੱਸ ਕੁਝ ਨੀ ਰਹਿੰਦਾ ਤੇ ਫਿਰ ਬਿਨਾ ਸੋਚੇ ਸਮਝੇ ਮੌਤ ਨੂੰ ਗਲ ਲਾ ਲੈਂਦਾ ਹੈ. ਬਸ ਇਨ੍ਹਾ ਕੁ ਕਿਸਾਨ ਦੀ ਜ਼ਿੰਦਗੀ ਦਾ ਚੱਕਰ ਹੈ, ਜੋ ਬਚਪਨ ਵਿੱਚ ਮਿੱਟੀ ਤੇ ਖੇਡ ਕੇ ਵੱਡਿਆ ਹੋਇਆ ਤੇ ਸਾਰੀ ਉਮਰ ਉਹੀ ਮਿੱਟੀ ਵਾਹੀ ਤੇ ਆਖਿਰਕਾਰ ਉਸੇ ਮਿੱਟੀ ਵਿੱਚ ਮਿੱਟੀ ਹੋ ਜਾਂਦਾ ਹੈ, ਤੇ ਇਸ ਪੂਰੇ ਸਾਰ ਵਿੱਚ ਲੁਕਿਆ ਸਵਾਲ ਜੋ ਸਾਨੂੰ ਜਵਾਬ ਲੱਭਣ ਲਈ ਮਜਬੂਰ ਕਰ ਦਿੰਦਾ ਹੈ ਕਿ ਜੋ ਅੰਨਦਾਤਾ (ਕਿਸਾਨ) ਸਾਡੇ ਦੇਸ਼ ਦਾ ਢਿੱਡ ਭਰਦਾ ਹੈ ਉਹ ਆਪ ਕਿਉ ਭੁੱਖਾ ਮਰਦਾ ਹੈ ਤੇ ਖੁਦਕੁਸ਼ੀਆ ਕਰਦਾ ਹੈ?

Tagged In
  • Comments
comments powered by Disqus