ਅੱਜ ਔਰਤ ਤੇ ਮਰਦ ਵਿੱਚ ਕੋਈ ਫਰਕ ਨਹੀਂ

ਜੇਕਰ ਔਰਤ ਬਾਰੇ ਗੱਲ ਕੀਤੀ ਜਾਵੇ ਤਾਂ ਮਰਦ, ਧਰਮ, ਰਿਸ਼ੀ ਮੁਨੀਆ, ਯੌਗੀਆਂ, ਤਪੱਸਵੀਆਂ ਨੇ ਤੇ ਇੱਥੇ ਤੱਕ ਖੁਦ ਔਰਤ ਨੇ ਵੀ ਔਰਤ ਨੂੰ ਭੰਡਿਆ ਹੈ, ਔਰਤ ਨੂੰ ਖੁਦਗਰਜ ਲੋਕਾ ਨੇ ਨਰਕ ਦਾ ਦੁਆਰ ਤੇ ਪੈਰ ਦੀ ਜੁੱਤੀ ਤੱਕ ਵੀ ਕਿਹਾ ਜਦੋਂ ਕਿ ਉਹ ਇਹ ਭੁੱਲ ਗਏ ਉਹਨਾਂ ਨੂੰ ਜੰਮਣ ਤੇ ਸਾਹ ਲੈਣ ਜੋਗਾ ਕਰਨ ਵਾਲੀ ਵੀ ਔਰਤ ਹੀ ਸੀ ਅਤੇ ਹੈ. ਇੰਨਾ ਸਭ ਸਹਿਣ ਦੇ ਬਾਵਜੂਦ ਵੀ ਔਰਤ ਨੂੰ ਜਿੰਨਾ ਭੰਡਿਆ ਉਸ ਤੋਂ ਵੱਧ ਸਤਿਕਾਰ ਹਰ ਵਰਗ ਨੂੰ ਔਰਤ ਵੱਲੋਂ ਹੀ ਦਿੱਤਾ ਗਿਆ, ਮੇਰੇ ਹਿਸਾਬ ਨਾਲ ਔਰਤ ਦੇ ਹਾਲਾਤ ਦੇ ਸਭ ਤੋਂ ਵੱਧ ਜਿੰਮੇਵਾਰ ਧਰਮ ਹੀ ਹਨ ਪਰ ਇਸ ਦਾ ਹਿਰਦਾ ਇੰਨਾ ਵਿਸ਼ਾਲ ਹੈ ਤੇ ਇਹ ਇੰਨੀ ਭੋਲੀ ਹੈ ਕਿ ਸਭ ਤੋਂ ਵੱਧ ਧਰਮ ਦਾ ਸਤਿਕਾਰ ਵੀ ਇਹੋ ਕਰਦੀ ਹੈ ਤੇ ਮਰਦ ਨਾਲੋ ਧਾਰਮਿਕ ਵੀ ਕਿਤੇ ਵੱਧ ਔਰਤ ਹੀ ਹੈ. ਇੰਨਾ ਸਭ ਕੁਝ ਸਹਿਣ ਦੇ ਬਾਵਜੂਦ ਵੀ ਅੱਜ ਔਰਤ ਕਿਸੇ ਵੀ ਪਾਸਿਓਂ ਮਰਦ ਨਾਲੋ ਘੱਟ ਨਹੀਂ, ਹਰ ਖੇਤਰ ਵਿੱਚ ਇਹ ਆਪਣਾ ਯੋਗਦਾਨ ਦੇ ਰਹੀ ਹੈ ਜੋ ਕਿ ਤਰੀਫ ਦੇ ਕਾਬਲ ਹੈ, ਅੱਜ ਜੇ ਔਰਤ ਨਾਂ ਹੁੰਦੀ ਕੁਝ ਵੀ ਹੋਣਾ ਸੰਭਵ ਨਹੀ ਸੀ, ਔਰਤ ਜੋ ਚਾਹੇ ਉਹ ਕਰ ਸਕਦੀ ਹੈ ਉਹ ਕਿਸੇ ਵੀ ਪੱਖੋਂ ਕਮਜ਼ੋਰ ਨਹੀ ਹੈ. ਸਾਰੀ ਦੁਨੀਆ ਭਰ ਵਿੱਚ ਵਸਦੀਆਂ ਮਾਵਾਂ-ਭੈਣਾਂ-ਧੀਆਂ-ਦੋਸਤਾਂ ਦੇ ਵਿਸ਼ਾਲ ਹਿਰਦੇ ਨੂੰ ਸਾਡਾ ਸੱਚਾ ਸਲਾਮ ਹੈ. ਤੇ ਸਾਨੂੰ ਸਭ ਨੂੰ ਔਰਤ ਨੂੰ ਬਰਾਬਰ ਇੱਜ਼ਤ ਦੇਣੀ ਚਾਹੀਦੀ ਹੈ.

Preview Image Credit: Flickr | Prabhu B Doss

Tagged In
  • Comments
comments powered by Disqus