10 ਪੰਜਾਬੀ ਅਖਾਣਾਂ ਦੇ ਮਤਲਬ

ਹਰ ਹਫਤੇ ਦੀ ਤਰਾਂ 10 ਪੰਜਾਬੀ ਅਖਾਣਾਂ ਦੇ ਮਤਲਬ ਥੱਲੇ ਵਿਸਤਾਰ ਨਾਲ. ਹੇਠ ਲਿਖੀਆਂ ਹੋਈਆਂ ਅਖਾਣਾਂ Gallan ਵਿੱਚ ਪਾਈਆ ਜਾਂਦੀਆ ਹਨ.

ਆਪਣੀ ਇੱਜ਼ਤ ਆਪਣੇ ਹੱਥ

ਛੋਟਿਆਂ ਨਾਲ ਮੱਥਾ ਨਹੀਂ ਲਾਣਾ ਚਾਹੀਦਾ, ਇਸ ਵਿੱਚ ਆਪਣੀ ਇੱਜ਼ਤ ਖ਼ਰਾਬ ਹੁੰਦੀ ਹੈ.

ਆਪੇ ਗਾਣੇ ਵਾਲੇ ਆਪੇ ਵਜਾਣੇ ਵਾਲੇ

ਕਿਸੇ ਖੇਤਰ ਚ ਪੂਰਨ ਹੋਣਾ.

ਇਆਣਾ ਗੱਲ ਕਰੇ, ਸਿਆਣਾ ਕਿਆਸ ਕਰੇ

ਜਦੋਂ ਕੋਈ ਸਿਆਣਾ ਵਿਅਕਤੀ ਬੱਚਿਆਂ ਦੀਆਂ ਗੱਲਾਂ ਤੇ ਲੜ ਪਏ ਤਾਂ ਕਹਿੰਦੇ ਹਨ.

ਇਹ ਜਿੰਦ ਕਾਵਾਂ ਕੁੱਤਿਆਂ ਨਹੀਂ ਖਾਣੀ

ਮਨੁੱਖੀ ਸਰੀਰ ਮਰਨ ਤੋਂ ਬਾਅਦ ਕਿਸੇ ਵੀ ਕੰਮ ਦਾ ਨਹੀਂ ਰਹਿੰਦਾ.

ਇਕ ਅਨਾਰ ਸੋ ਬੀਮਾਰ

ਜਦੋਂ ਚੀਜ਼ ਥੋੜੀ ਹੋਵੇ ਤੇ ਲੋੜਵੰਦ ਬਹੁਤੇ ਤਾਂ ਕਿਹਾ ਜਾਂਦਾ ਹੈ.

ਸਸਤਾ ਰੋਵੇ ਵਾਰ ਵਾਰ, ਮਹਿੰਗਾ ਰੋਵੇ ਇਕ ਵਾਰ

ਜਦੋਂ ਇਹ ਦੱਸਣਾ ਹੋਵੇ ਕਿ ਸਸਤੀ ਚੀਜ਼ ਵਿੱਚ ਓੜਕ ਘਾਟਾ ਹੀ ਰਹਿੰਦਾ ਹੈ, ਤਾਂ ਕਹਿੰਦੇ ਹਨ.

ਹਾਕਮ ਨਵੇਂ ਪਰ ਚੁਗਲ ਪਰਾਣੇ

ਜਦੋਂ ਨਵੇਂ ਹਾਕਮ ਵੀ ਚੁਗਲ ਖੋਰਾਂ ਦੀਆਂ ਗੱਲਾਂ ਸੁਣਨ ਲਗ ਜਾਣ ਤਾਂ ਪ੍ਰਸਤਿਥੀ ਸੁਧਰੇ ਗੀ ਨਹੀਂ.

ਕਾਣੇ ਦੀ ਇੱਕ ਰਗ ਵਧ ਹੁੰਦੀ ਹੈ

ਆਮ ਤੋਰ ਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕਾਣਾ ਵਧੇਰਾ ਸ਼ਰਾਰਤੀ ਹੁੰਦਾ ਹੈ

ਕੁੱਤਾ ਕੁੱਤੇ ਦਾ ਵੈਰੀ

ਇਕੋ ਜਿਹਾ ਧੰਦਾ ਕਰਨ ਵਾਲੇ ਆਦਮੀਆਂ ਵਿਚ ਜਦੋਂ ਠਣ ਜਾਵੇ ਤਾਂ ਕਹਿੰਦੇ ਹਨ.

ਮੰਦੇ ਕੰਮੀ ਨਾਨਕਾ, ਜਦ ਕਦ ਮੰਦਾ ਹੋਏ

ਇਸ ਮਹਾਂ ਵਾਕ ਵਿਚ ਦਰਸਾਇਆ ਗਿਆ ਹੈ ਕਿ ਭੈੜੇ ਕੰਮਾ ਦਾ ਸਿੱਟਾ ਹਮੇਸ਼ਾ ਭੈੜਾ ਹੀ ਨਿਕਲਦਾ ਹੈ.

Source: ਪੰਜਾਬੀ ਅਖਾਣ ਕੋਸ਼ ਇੱਛੂਪਾਲ

  • Comments
comments powered by Disqus