ਜਾਤ ਪਾਤ ਤੇ ਊਚ ਨੀਚ

ਉਹ ਕਿਹੜਾ ਪੈਮਾਨਾ, ਯੰਤਰ, ਜਾਂ ਮੀਟਰ ਹੈ ਜਿਸ ਨਾਲ ਕਈ ਲੋਕ ਇਹ ਨਿਰਣਾ ਕਰਦੇ ਹਨ ਕਿ ਔਰਤ ਮਰਦ ਨਾਲੋ ਨਿਵੀ, ਜਾਂ ਕਮਜੋਰ ਹੈ ਤੇ ਮਰਦ ਦੀ ਦਾਸੀ ਹੈ. ਮਰਦ ਜਦੋਂ ਚਾਹੇ ਔਰਤ ਨੂੰ ਆਪਣੀ ਲੋੜ ਮੁਤਾਬਕ ਵਰਤ ਲਵੇ.

ਇੱਥੇ ਉਸ ਪੈਮਾਨੇ ਤੇ ਵੀ ਥੋੜੀ ਰੋਸ਼ਨੀ ਪਾਈ ਜਾਵੇ ਜਿਸ ਨਾਲ ਲੋਕ ਇਹ ਵੀ ਨਿਰਣਾ ਕਰਦੇ ਹਨ ਕਿ ਸਾਡੀ ਜਾਤ ਤੇ ਧਰਮ ਉੱਚਾ ਹੈ ਤੇ ਬਾਕੀ ਜਾਤਾਂ ਤੇ ਹੋਰ ਧਰਮਾਂ ਵਾਲੇ ਸਾਡੇ ਤੋਂ ਨਿਵੇਂ ਜਾਂ ਨੀਵੀਂ ਜਾਤ ਧਰਮ ਵਾਲੇ ਹਨ, ਜਿੰਨ੍ਹਾ ਨੇ ਵੀ ਇਹ ਗੱਲਾਂ ਨੂੰ ਜਨਮ ਦਿੱਤਾ ਸੋਚੋ ਉਸ ਦੀ ਮਾਨਸਿਕਤਾ ਕਿੰਨੀ ਮਾੜੀ ਕਿਸਮ ਦੀ ਰਹੀ ਹੋਵੇਗੀ. ਆਪ ਤਾਂ ਉਹ ਆਪਣੀ ਮਾੜੀ ਤੇ ਨੀਵੀਂ ਮਾਨਸਿਕਤਾ ਦਾ ਸਬੂਤ ਦੇ ਕੇ ਇਹ ਗੱਲਾਂ ਲਿਖ ਕੇ ਤੁਰ ਗਏ ਤੇ ਕਰੋੜਾਂ ਹੋਰ ਲੋਕਾਂ ਨੂੰ ਅੱਜ ਤੱਕ ਇਸ ਗੱਲ ਦਾ ਸ਼ਿਕਾਰ ਬਣਾ ਗਏ. ਤੇ ਕੋਈ ਸ਼ੱਕ ਨਹੀ ਕਿ ਅੱਗੇ ਵੀ ਬਣਾਉਂਦੇ ਰਿਹਣਗੇ, ਜਿਹਨਾਂ ਨੇ ਆਪਣੀ ਜਿੰਦਗੀ ਜਾਨਵਰਾਂ ਤੋ ਵੀ ਬਦਤਰ ਕੱਟੀ ਕੀ ਉਹਨਾਂ ਨੂੰ ਹੁਣ ਆਪਣੀ ਜਿੰਦਗੀ ਜਿਉਣ ਲਈ ਵਾਪਸ ਮਿਲ ਸਕਦੀ ਹੈ? ਉਹਨਾਂ ਨੂੰ ਬਣਦਾ ਹੱਕ ਕਿਸ ਤਰਾਂ ਮਿਲੇਗਾ ਤੇ ਹੱਕ ਦਵਾਉਣ ਦੀ ਜਿੰਮੇਵਾਰੀ ਕਿਸ ਦੀ ਹੈ.

ਹੁਣ ਵੀ ਸਮਾਂ ਹੈ ਸਾਨੂੰ ਸਭ ਨੂੰ ਹੀ ਇਸ ਗੱਲ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕੇ ਆਪਣੀ ਮਰਜੀ ਦੀ ਜਿੰਦਗੀ ਜਿਉਣ ਦਾ ਹੱਕ ਸਭ ਨੂੰ ਬਰਾਬਰ ਦਾ ਹੈ ਕੋਈ ਵੀ ਉਮਰ ਵਿੱਚ ਵੱਡਾ-ਛੋਟਾ ਤੇ ਪੈਸੇ ਪੱਖੋਂ ਅਮੀਰ-ਗਰੀਬ ਤਾਂ ਹੋ ਸਕਦਾ ਹੈ ਪਰ ਕੋਈ ਹੋਰ ਕਾਰਣ ਤੋਂ ਉੱਚਾ-ਨੀਵਾਂ ਨਹੀ ਹੋ ਸਕਦਾ. ਬੋਹਤ ਹੀ ਗਿਰ੍ਹ ਚੁੱਕੀ ਨਸਲ ਹੋ ਸਕਦੀ ਹੈ ਉਹਨਾਂ ਇੰਨਸਾਨਾਂ ਦੀ ਜੋ ਇੰਨਸਾਨਾ ਵਿੱਚ ਭੇਦ ਭਾਵ ਕਰਕੇ ਆਪਸੀ ਪਿਆਰ ਘੱਟ ਕਰਦੀ ਹੈ ਜਿਸ ਕਰਕੇ ਸਿਰਫ਼ ਤੇ ਸਿਰਫ਼ ਉਪਜਦੀ ਹੈ ਨਫ਼ਰਤ ਤੇ ਬਸ ਨਫ਼ਰਤ.

Tagged In
  • Comments
comments powered by Disqus