ਅੱਜ ਦੀ ਆਜ਼ਾਦੀ

ਲੱਖਾਂ ਲੋਕਾਂ ਦੇ ਮਰਣ ਤੇ ਉਜੜਣ ਨੂੰ ਯਾਦ ਕਰ ਮਨ ਦੁਖੀ ਹੀ ਹੁੰਦਾ ਉਹਨਾਂ ਦੀ ਯਾਦ ਵਿੱਚ ਕੋਈ ਖੂਸ਼ੀ ਨਹੀ ਮਨਾਈ ਜਾ ਸਕਦੀ, ਬੇਗਰਤੀ ਦੀ ਨਿਸ਼ਾਨੀ ਹੈ ਝੂਠੇ ਜਸ਼ਨ ਮਣਾਉਂਣੇ.

ਜਿਸ ਨੂੰ ਆਜ਼ਾਦੀ ਸਮਝੀ ਬੇਠੈ ਹੋ ਇਹ ਆਜ਼ਾਦੀ ਨਹੀ, ਅੰਗਰੇਜ਼ੀ ਕੋਟ ਪੈਂਟ ਦੀ ਗੁਲਾਮੀ ਛੱਡ ਖੱਦਰ ਦੇ ਕੁੜਤੇ ਧੋਤੀ ਦੀ ਗੁਲਾਮੀ ਫੜ ਬੈਠ ਗਏ ਦੇਸ਼ ਦੇ ਲੋਕ, ਵੈਸੇ ਇਸ ਖਾਦੀ ਵਾਲੀ ਧੋਤੀ ਦੀ ਗੁਲਾਮੀ ਨਾਲੋਂ ਕਿਤੇ ਸਹੀ ਸੀ ਪੈਂਟ ਦੀ ਗੁਲਾਮੀ. ਬੇਸ਼ੱਕ ਸਰਕਾਰ ਤੇ ਸਰਮਾਏਦਾਰ ਵਿਰੁੱਧ ਨਾਂ ਪਹਿਲਾਂ ਬੋਲਣ ਦਾ ਹੱਕ ਸੀ ਤੇ ਨਾਂ ਹੁਣ ਹੈ. ਫਰਕ ਸਿਰਫ ਇੰਨਾ ਹੈ 1947 ਤੋਂ ਪਹਿਲਾਂ ਡੱਡੇ ਅੰਗਰੇਜ਼ੀ ਪੈਂਟ ਮਰਵਾਂਦੀ ਸੀ ਤੇ ਹੁਣ ਧੋਤੀ ਅਤੇ ਮਾਵਾ ਲੱਗਾ ਚਿੱਟਾ ਕੁੜਤਾ ਪਜ਼ਾਮਾਂ ਮਰਵਾਂਦਾ ਹੈ.

ਜਿਹਨਾਂ ਨੂੰ ਆਜ਼ਾਦੀ ਦਾ ਅਰਥ ਵੀ ਨਹੀ ਪਤਾ ਉਹਨਾਂ ਬੱਚਿਆਂ ਨੂੰ ਸਕੂਲਾਂ ਵਿੱਚ ਡੰਡੇ ਦੇ ਜੋਰ ਤੇ ਸਟੇਜਾਂ ਤੇ ਨਚਵਾ ਲੈਣਾਂ, ਚੂਟਕਲਿਆਂ ਤੇ ਹੱਸ ਲੈਣਾਂ, ਗਰਮੀ ਵਿੱਚ ਭੁੱਖੇ ਪਿਆਸੇ ਛੋਟੇ ਬੱਚਿਆਂ ਤੋਂ ਪਰੇਡ ਕਰਵਾ ਕੇ ਆਪਣੇ ਆਪ ਨੂੰ ਸਲੂਟ ਮਰਵਾ ਲੈਂਣੇ ਕੋਈ ਆਜ਼ਾਦੀ ਨਹੀ, ਆਜ਼ਾਦੀ ਦਾ ਅਸਲੀ ਰੂਪ ਰੰਗ ਦੇਖਣਾ ਹੈ ਤਾਂ ਗਰੀਬਾਂ ਦੀਆਂ ਬਸਤੀਆਂ ਵਿੱਚ ਜਾਣਾ ਪੈਣਾ, ਦੇਖਣਾ ਪੈਣਾ ਭੁੱਖੇ ਢਿੱਡ ਦਿਨ ਰਾਤ ਕਿਸ ਤਰਾਂ ਕੱਟਣੇ ਪੈਂਦੇ ਹਨ.

ਜਿਸ ਦਿਨ ਇਸ ਦੇਸ਼ ਵਿੱਚ ਬਾਲ ਮਜਦੂਰੀ ਬੰਦ ਹੋ ਜਾਵੇਗੀ, ਕੋਈ ਗਰੀਬ ਰਾਤ ਨੂੰ ਭੁੱਖਾ ਨਹੀ ਸੋਏਗਾ, ਹਰ ਬੱਚੇ ਨੂੰ ਪੜਣ ਲਿਖਣ ਦਾ ਅਧਿਕਾਰ ਪਰਾਪਤ ਹੋਵੇਗਾ, ਜਾਤ ਪਾਤ ਦਾ ਕੋਹੜ ਹਟ ਜਾਵੇਗਾ, ਹਰ ਅਮੀਰ ਗਰੀਬ ਲਈ ਇੰਨਾਸਾਫ ਇੱਕੋ ਜਿਹਾ ਹੋਵੇਗਾ, ਕਿਸੇ ਸਰਮਾਏਦਾਰ ਵੱਲੋ ਕਿਸੇ ਕਾਮੇਂ ਦਾ ਸ਼ੋਸ਼ਣ ਬੰਦ ਹੋਵੇਗਾ ਉਹ ਦਿਨ ਦੇਸ਼ ਆਜ਼ਾਦ ਹੋਵੇਗਾ ਸੋਚ ਆਜ਼ਾਦ ਹੋਵੇਗੀ ਫਿਲਹਾਲ ਦਾਸ ਤੁਹਾਡੇ ਇਹਨਾਂ ਆਜ਼ਾਦੀ ਦੇ ਦਿਖਾਵੇ ਵਾਲੇ ਝੂਠੇ ਜਸ਼ਨਾਂ ਵਿੱਚ ਸ਼ਾਮਿਲ ਨਹੀ.

Preview Image Credit: Flickr | Christian Haugen

  • Comments
comments powered by Disqus