10 ਪੰਜਾਬੀ ਅਖਾਣਾਂ ਦੇ ਮਤਲਬ

ਹਰ ਹਫਤੇ ਦੀ ਤਰਾਂ 10 ਹੋਰ ਪੰਜਾਬੀ ਅਖਾਣਾਂ ਦੇ ਮਤਲਬ ਥੱਲੇ ਵਿਸਤਾਰ ਨਾਲ. ਹੇਠ ਲਿਖੀਆਂ ਹੋਈਆਂ ਅਖਾਣਾਂ Gallan ਵਿੱਚ ਪਾਈਆ ਜਾਂਦੀਆ ਹਨ.

ਸੋਲਾਂ ਆਨੇ ਸੱਚ

ਸਭ ਤੋਂ ਉੱਚਿਤ ਗੱਲ.

ਕਲ੍ਹ ਜੰਮੀ ਗਿੱਦੜੀ, ਅੱਜ ਹੋਇਆ ਵਿਆਹ

ਜਦੋਂ ਕੋਈ ਛੋਟੀ ਉਮਰ ਦਾ ਵਿਅਕਤੀ ਵੱਡਿਆਂ ਵੱਡਿਆਂ ਕੰਮਾ ਵਿਚ ਹਿੱਸਾ ਲੈਣ ਲਗ ਜਾਏ ਤਾਂ ਕਹਿੰਦੇ ਹਨ.

ਕਾਹਲੀ ਅੱਗੇ ਟੋਏ

ਕਾਹਲ ਕਰਨ ਨਾਲ ਕੰਮ ਖਰਾਬ ਹੋ ਜਾਂਦਾ ਹੈ.

ਕਾਠ ਦੀ ਬਿੱਲੀ ਮਿਆਉਂ ਕੌਣ ਕਰੇ

ਜਦੋਂ ਮਾੜਾ ਵਿਅਕਤੀ ਰਣ ਭੂਮੀ ਵਿੱਚ ਅੱਗੇ ਤਾਂ ਹੋ ਜਾਵੇ, ਪਰ ਲੜ ਨਾ ਸਕੇ.

ਘਰ ਦਾ ਜੋਗੀ ਜੋਗਣਾ ਬਾਹਰ ਦਾ ਜੋਗੀ ਸਿੱਧ

ਆਪਣੇ ਲੋਕਾ ਦਾ ਮਾਣ ਨਾ ਕਰਦਿਆਂ ਹੋਇਆਂ ਕਿਹਾ ਜਾਂਦਾ ਹੈ.

ਝੂਠੇ ਦੇ ਘਰ ਤੀਕ ਜਾਣਾ ਪੈਂਦਾ

ਧੋਖਾ ਦੇਣ ਵਾਲੇ ਨੂੰ ਸਾਰਿਆਂ ਸਾਹਮਣੇ ਨੰਗਾ ਕਰਨਾ ਚਾਹੀਦਾ.

ਪਾ ਪਾਈ ਸਲਾਈ, ਅਗਲੀ ਲੋ ਵੀ ਜਾਈ

ਜਦੋਂ ਕੋਈ ਵਿਅਕਤੀ ਕਿਸੇ ਕੰਮ ਤੋਂ ਨੁਕਸਾਨ ਉਠਾਏ ਤੇ ਉਸ ਨੂੰ ਫ਼ੇਰ ਉਹੋ ਹੀ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਜਾਏ ਜਿਸ ਤੋਂ ਹੋਰ ਨੁਕਸਾਨ ਹੋਇਆ ਹੋਵੇ ਤਾਂ ਕਹਿੰਦੇ ਹਨ.

ਬਕਰਾ ਬੋਲੇ ਕਿੱਕਰ ਸੁੱਕੇ

ਬਕਰੀ ਬੂਟਿਆਂ ਦੀ ਦੁਸ਼ਮਣ ਹੁੰਦੀ ਹੈ.

ਭੂਤ ਜਾਂਦਾ ਭਰਮ ਨੀ ਜਾਂਦਾ

ਮਨ ਵਿਚ ਪਿਆ ਭਰਮ ਬੜੀ ਦੇਰ ਬਾਅਦ ਨਿਕਲਦਾ ਹੈ.

ਮੱਥੇ ਦੀਆਂ ਲਿਖੀਆਂ ਕੌਣ ਮੇਟੇ

ਹੋਣੀ ਹੋ ਕੇ ਹੀ ਰਹਿੰਦੀ ਹੈ.

Source: ਪੰਜਾਬੀ ਅਖਾਣ ਕੋਸ਼ ਇੱਛੂਪਾਲ

Preview Image Credit: Flickr | 55Laney69

  • Comments
comments powered by Disqus