ਰੰਗ ਰੰਗੀਲੀ ਰਸ ਰਸੀਲੀ

ਦਿਮਾਗੀ ਤੰਦਰੁਸਤੀ ਦੇ ਲਈ ਇੱਕ ਬੁਝਾਰਤ. ਹੇਠ ਤਿੰਨ ਬੁਝਾਰਤਾਂ ਲਿਖੀਆਂ ਹੋਈਆਂ ਹਨ, ਇਨ੍ਹਾ ਦਾ ਉੱਤਰ ਇੱਕ ਹੈ. ਆਪਣੇ ਉੱਤਰ ਹੇਠ ਕੋਮੇੰਟ ਕਰੋ.

ਇਕ ਜ਼ਨਾਨੀ ਐਸੀ ਦੇਖੀ
ਸ਼ੀਸ਼ ਮਹਿਲ ਵਿੱਚ ਰਹਿੰਦੀ
ਇਸਤ੍ਰੀਆਂ ਦੇ ਨੇੜੇ ਨਾ ਜਾਵੇ
ਮਰਦਾਂ ਦੇ ਸੰਗ ਖਹਿੰਦੀ

ਰੰਗ ਰੰਗੀਲੀ ਹੈ ਇਕ ਨਾਰੀ
ਸ਼ੀਸ਼ ਮਹਿਲ ਵਿੱਚ ਰਹਿੰਦੀ ਏ
ਓੁਹਨੂੰ ਕੋਈ ਮੂੰਹ ਨਾ ਲਾਵੇ
ਪਰਦੇ ਵਿੱਚ ਇਹ ਰਹਿੰਦੀ ਏ
ਜੇ ਕੋਈ ਪਾਏ ਇੱਜ਼ਤ ਜਾਏ
ਕਾਲ਼ੇ ਪਾਣੀ ਉਸ ਵਖਾਏ
ਆਪਣੀ ਜਾਵੇ ਉਸਦੀ ਰਵ੍ਹੇ
ਉਲਟੀ ਗੰਗਾ ਬਹਿੰਦੀ ਏ

ਰੰਗ ਰੰਗੀਲੀ ਰਸ ਰਸੀਲੀ
ਫੂਕੇਂ ਘਰ ਤੂੰ ਲਾ ਲਾ ਤੀਲੀ
ਮੂੰਹ ਦੀ ਮਿੱਠੀ ਦਿਲੋਂ ਚੰਡਾਲ
ਜਿਸ ਘਰ ਵੱਸੇਂ ਤਿਸ ਕਰੇਂ ਕੰਗਾਲ

ਉੱਤਰ: ਸ਼ਰਾਬ

Source: ਪੰਜਾਬੀ ਬੁਝਾਰਤ ਕੋਸ਼ - ਸੁਖਦੇਵ ਮਾਦਪੁਰੀ

Tagged In
  • Comments
comments powered by Disqus