ਸਿੱਖ ਧਰਮ ਸਬੰਧੀ ਮੁਢਲੀ ਜਾਣਕਾਰੀ 3

ਸਿੱਖ ਕੌਣ ਹੈ?

ਉਹਪੁਰਸ਼ ਜਾਂ ਇਸਤ੍ਰੀ ਜੋ ਕੇਵਲ ਇੱਕ ਅਕਾਲ ਪੁਰਖ ਨੂੰ ਮੰਨੇ, ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਨੀ ਅਤੇ ਸਿਖਿਆ ਅਨੁਸਾਰ ਜੀਵਨ ਬਤੀਤ ਕਰੇ. ਦਸਮੇਸ਼ ਪਿਤਾ (ਸ੍ਰੀ ਗੁਰੂ ਗੋਬਿੰਦ ਸਿੰਘ) ਜੀ ਦੇ ਬਖਸ਼ੇ ਹੋਏ ਖੰਡੇ - ਬਾਟੇ ਦਾ ਅੰਮ੍ਰਿਤ ਛਕੇ ਉਹ ਸਿੱਖ ਹੈ.

ਪੰਜ ਕਕਾਰ

ਹਰ ਸਿੱਖ ਵਾਸਤੇ ਪੰਜ ਕਕਾਰਾਂ ਦਾ ਧਾਰਨੀ ਹੋਣਾ ਜਰੂਰੀ ਹੈ.

  • ਕੇਸ
  • ਕੰਘਾ
  • ਕੜਾ
  • ਕਛਹਿਰਾ
  • ਕਿਰਪਾਨ

ਚਾਰ ਬਜਰ ਕੁਰਹਿਤਾਂ

ਸਿੱਖ ਧਰਮ ਵਿੱਚ ਨਾਂਹ ਕਰਨ ਵਾਲੀਆਂ ਚਾਰ ਵੱਡੀਆਂ ਗੱਲਤ ਗੱਲਾਂ ਨੂੰ ਬਜਰ ਕੁਰਹਿਤਾਂ ਕਿਹਾ ਗਿਆ ਹੈ.

  • ਕੇਸਾਂ ਦੀ ਬੇਅਦਬੀ (ਸਰੀਰ ਦਾ ਕੋਈ ਵੀ ਵਾਲ ਕੱਟਣਾ)
  • ਤੰਬਾਕੂ ਵਰਤਣਾ
  • ਮਾਸ ਖਾਣਾ
  • ਪਰ ਇਸਤ੍ਰੀ ਜਾਂ ਪਰ ਪੁਰਸ਼ ਦਾ ਸੰਗ ਕਰਨਾ
Tagged In
  • Comments
comments powered by Disqus