ਅੱਖ ਚਿੜੀ ਦੀ

ਬੁੱਝਣ ਬਝਾਉਣ ਦਾ ਸਮਾਂ ਹੋ ਗਿਆ ਤੇ ਹੇਠ ਤਿੰਨ ਬੁਝਾਰਤਾਂ ਲਿਖੀਆਂ ਹਨ. ਹਿੰਟ ਇਹ ਹੈ ਕੇ ਇਹ ਇੱਕ ਜਾਨਵਰ ਆ ਜੋ ਆਮ ਹੀ ਇਦਰ - ਉਦਰ ਫਿਰਦਾ ਮਿਲਦਾ ਹੈ.

Hint 2: ਠਿਆਨੀ

ਅੱਖ ਚਿੜੀ ਦੀ ਪੂਛ ਬਿੱਲੀ ਦੀ
ਮੂੰਹ ਚੂਹੇ ਦਾ ਲਾਇਆ
ਪਿੱਠ ਹਿਰਨ ਦੀ ਪੇਟ ਸ਼ੇਰ ਦਾ
ਰਚਨਾ ਰੱਬ ਦੀ ਵੇਖੋ
ਕੇਹਾ ਜੀਵ ਬਣਾਇਆ

ਹਰਾ ਦੁਪੱਟਾ ਲਾਲ ਕਿਨਾਰੀ
ਟੁੱਟ ਜਾਣੇ ਨੇ ਇੱਟ ਮੇਰੇ ਮਾਰੀ
ਭੀੜੀਆਂ ਨਾਸਾਂ ਭੀੜਾ ਮੂੰਹ
ਮੈਂ ਕੀ ਜਾਣਾ ਬੈਠੀ ਤੂੰ

ਚਿੜ ਚੜਾਂਦੀ ਬਰੋਟੇ ਚੜ੍ਹ ਜਾਂਦੀ

ਉੱਤਰ: ਗਧੀ

Source: ਪੰਜਾਬੀ ਬੁਝਾਰਤ ਕੋਸ਼ - ਸੁਖਦੇਵ ਮਾਦਪੁਰੀ

Preview Image Credit: Flickr | Tambako The Jaguar

Tagged In
  • Comments
comments powered by Disqus