10 ਅਖਾਣਾਂ ਦੇ ਮਤਲਬ ਤੇ ਵਰਤੋਂ

ਉਗਲੇ ਤਾਂ ਅਨ੍ਹਾਂ, ਖਾਏ ਤਾਂ ਕੋਹੜੀ

ਜਦੋਂ ਕਿਸੇ ਬੰਦੇ ਨੂੰ ਕੋਈ ਅਜੇਹਾ ਫ਼ੈਸਲਾ ਕਰਨਾ ਪੈ ਜਾਏ ਜਿਸ ਨਾਲ ਉਹਨੂੰ ਦੋਹਾਂ ਪਾਸਿਆਂ ਤੋ ਦੁੱਖ ਪੁੱਜੇ ਤਾਂ ਕਹਿੰਦੇ ਹਨ.

ਉਚਰ ਜੀਵੇ ਜਿੱਚਰ ਮਟਕਾਵੇ

ਜ਼ਿੰਦਗੀ ਉਹ ਜਿਹੜੀ ਸ਼ਾਨ ਨਾਲ ਬਿਤਾਈ ਜਾਏ.

ਉੱਚਾ ਲੰਮਾ ਗੱਭਰੂ ਤੇ ਪੱਲੇ ਠੀਕਰੀਆਂ

ਬਾਹਰੋਂ ਤਾਂ ਬਹੁਤ ਫੂੰ ਫਾੰ ਹੋਵੇ ਪਰ ਵਿਚੋਂ ਪੋਲਾ ਹੋਵੇ.

ਸੋ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ

ਚੋਰ ਇਕ ਨਾ ਇਕ ਦਿਨ ਪਕੜਿਆ ਜਾਂਦਾ ਹੈ.

ਸੋਗ ਦਿਲ ਦਾ ਰੋਗ

ਸੋਗ ਵੱਡੇ ਵੱਡੇ ਰੋਗਾਂ ਦਾ ਕਾਰਨ ਬਣ ਜਾਂਦਾ ਹੈ.

ਕੱਖ ਓਹਲੇ ਲੱਖ

ਜਦੋਂ ਮਾਮੂਲੀ ਜਿਹੀ ਚੀਜ਼ ਵੀ ਕੰਮ ਆ ਜਾਏ ਤਾਂ ਕਹਿੰਦੇ ਹਨ.

ਕੱਖ ਨਾਲ ਵੀ ਰੱਖ

ਸਾਰਿਆਂ ਨਾਲ ਬਣਾ ਕੇ ਰੱਖਣ ਵਿੱਚ ਭਲਾਈ ਹੈ.

ਕੱਚਾ ਕਿਸੇ ਦਾ ਨਹੀਂ ਸਕਾ

ਬੁਰਾ ਹਮੇਸ਼ਾ ਬੁਰਾ ਹੁੰਦਾ ਹੈ.

ਗੱਲ ਹੋਈ ਪਰਾਣੀ, ਬੁੱਕਲ ਮਾਰ ਬੈਠੀ ਚੁਪਰਾਣੀ

ਜਦੋਂ ਕੋਈ ਬਦਨਾਮ ਹੋਇਆ ਬੰਦਾ ਕੁਝ ਸਮਾਂ ਬੀਤਣ ਮਗਰੋਂ ਸਾਊ ਬਣ ਬੈਠੇ ਤਾਂ ਕਹਿੰਦੇ ਹਨ.

ਚੁਕ ਮਰੇ ਜਾਂ ਖਾ ਮਰੇ

ਜਦੋਂ ਕੋਈ ਬਹੁਤਾ ਖਾਕੇ ਜਾਂ ਵਿਤੋਂ ਬਾਹਰ ਨੰਗ ਕਰਕੇ ਬੀਮਾਰ ਹੋ ਜਾਏ ਤਾਂ ਕਹਿੰਦੇ ਹਨ.

ਉੱਪਰ ਲਿਖੀਆਂ ਹੋਈਆਂ ਅਖਾਣਾਂ Gallan ਵਿੱਚ ਪਾਈਆ ਜਾਂਦੀਆ ਹਨ.

Source: ਪੰਜਾਬੀ ਅਖਾਣ ਕੋਸ਼ ਇੱਛੂਪਾਲ

  • Comments
comments powered by Disqus