ਪੰਜਾਬੀ ਅਖਾਣਾਂ ਦੇ ਮਤਲਬ ਜਾਂ ਵਰਤੋਂ

ਆਪਣੇ Gallan Section ਤੋਂ ਲਈਆਂ ਹੋਈਆਂ ਕੁਝ ਅਖਾਣਾਂ ਦੇ ਮਤਲਬ ਤੇ ਓਹਨਾ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਥੱਲੇ ਵਿਸਤਾਰ ਨਾਲ.

ਉਹੇ ਰਾਣੀ ਜਿਹੜੀ ਖਸਮਾ ਭਾਣੀ

ਘਰ 'ਚ ਆਦਰ ਮਾਣ ਮਿਲਣ ਨਾਲ ਬਾਹਰ ਵੀ ਆਦਰ ਹੁੰਦਾ ਹੈ

ਉਹੋ ਖੁੰਡ ਤੇ ਉਹੋ ਗੱਲਾਂ

ਜਦੋਂ ਕੋਈ ਵਿਅਕਤੀ ਆਪਣੇ ਠਿਕਾਣੇ ਸਿਰ ਪਹੁੰਚ ਜਾਏ ਤਾਂ ਪਰਯੋਗ ਕਰਦੇ ਨੇ

ਉਖਲੀ 'ਚ ਸਿਰ ਦਿੱਤਾ, ਫਿਰ ਮੋਲਿਆਂ ਦਾ ਕੀ

ਜਦੋਂ ਕੋਈ ਕੰਮ ਕਰਨ ਦਾ ਮਨ ਬਣਾ ਹੀ ਲਿਆ ਤਾਂ ਫ਼ਿਰ ਕਠਨਾਈਆਂ ਤੋ ਕੀ ਡਰਨਾ

ਅਸ਼ਰਫੀਆ ਤੇ ਲੁੱਟ, ਕੋਲੇ ਤੇ ਮੋਹਰ

ਜਿਸ ਆਦਮੀ ਦਾ ਦੁਨੀਆਂ ਵਿੱਚ ਕੋਈ ਅੰਗ ਸਾਕ, ਜਾਂ ਸੱਜਣ ਦਰਦੀ ਨਾ ਹੋਵੇ ਉਸ ਲਈ ਵਰਤਦੇ ਹਨ

ਅੰਨ੍ਹਾ ਵੰਡੇ ਸ਼ੀਰਨੀ, ਮੁੜ ਮੁੜ ਘਰ ਵਾਲਿਆ ਨੂੰ

ਸਵਾਰਥੀ ਵਿਅਕਤੀ ਜਾਣ ਬੁਝ ਕੇ ਹੀ ਆਪਣੇ ਪਰੀਵਾਰ ਵਾਲਿਆਂ ਨੂੰ ਲਾਭ ਦਵਾਏ

ਅੰਨਿਆਂ ਵਿੱਚ ਕਾਣਾ ਰਾਜਾ

ਮੂਰਖਾਂ 'ਚ ਥੋੜਾ ਬਹੁਤ ਗਿਆਨ ਰੱਖਣ ਵਾਲਾ ਹੀ ਚਲਾਕ ਹੁੰਦਾ ਹੈ

ਆਪਣੇ ਮੂੰਹ ਮੀਆਂ ਮਿੁੰਠੂ ਬਣਨਾ

ਆਪਣੀ ਸਿਫ਼ਤ ਆਪ ਕਰਨ ਵਾਲੇ ਲਈ ਕਿਹਾ ਜਾਂਦਾ ਹੈ

ਸੋਨੇ ਉੱਪਰ ਸੋਹਾਗਾ

ਦੋ ਸੁੰਦਰ ਵਸਤੂਆਂ ਅਥਵਾ ਗੁਣਾਂ ਦਾ ਮਿਲਾਪ

ਦੂਰ ਦੇ ਢੋਲ ਸੁਹਾਵਣੇ

ਜਦੋਂ ਇਹ ਦੱਸਣਾ ਹੋਵੇ ਕਿ ਦੂਰ ਦੀ ਵਸਤ ਹਥੱਲੀ ਵਸਤ ਨਾਲੋਂ ਵਧੇਰੇ ਪਸੰਦ ਕੀਤੀ ਜਾਂਦੀ ਹੈ, ਤਾਂ ਕਹਿੰਦੇ ਹਨ

ਬੰਦਾ ਜੋੜੇ ਪਲੀ ਪਲੀ ਰਾਮ ਰੁੜ੍ਹਾਏ ਕੁੱਪਾ

ਜਦੋਂ ਕੋੜੀ ਕੋੜੀ ਕਰਕੇ ਕੋਈ ਸੰਪਤੀ ਇਕੱਠੀ ਕੀਤੀ ਜਾਏ ਤੇ ਇੱਕ ਦਮ ਨਸ਼ਟ ਹੋ ਜਾਏ ਤਾਂ ਕਹਿੰਦੇ ਹਨ

Source: ਪੰਜਾਬੀ ਅਖਾਣ ਕੋਸ਼ ਇੱਛੂਪਾਲ

  • Comments
comments powered by Disqus