ਕਾਤਿਲਾਂ ਤੋਂ ਇਨਸ਼ਾਫ ਦੀ ਉਮੀਦ

ਬੰਦੇ ਦੀ ਅਕਲ ਦਾ ਵੀ ਕੋਈ ਜਵਾਬ ਨਹੀ ਕਈ ਵਾਰ ਤਾਂ ਮੁਸ਼ਕਿਲ ਤੋਂ ਮੁਸ਼ਕਿਲ ਗੱਲ ਜਾਂ ਮਸਲੇ ਨੂੰ ਪਲਾਂ ਵਿੱਚ ਸਮਝ ਜਾਂਦਾ ਤੇ ਕਦੇ ਕਦੇ ਛੋਟੀ ਜਿਹੀ ਗੱਲ ਨੂੰ ਸਮਝਣ ਲਈ ਵਰ੍ਹੇ ਜਾਂ ਉਮਰਾਂ ਬੀਤ ਜਾਂਦੀਆ ਨੇ.

ਜਦੋਂ 1984 ਵਿੱਚ ਸਿੱਖ ਕਤਲੇਆਮ ਹੋਇਆ ਸੀ ਤਾਂ ਉਦੋਂ ਮੈਂ 9 ਕੁ ਸਾਲ ਦਾ ਸੀ. ਇਸ ਕਤਲੇਆਮ ਦਾ ਦਰਦ ਮੈਂ ਅੱਜ ਵੀ ਮਹਿਸੂਸ ਕਰਦਾਂ. ਇਸ ਕਰਕੇ ਮੈਂ ਅਕਸਰ ਈ 1984 ਦੇ ਇਨਸਾਫ ਨਾ ਮਿਲਣ ਦੀ ਗੱਲ ਫੇਸਬੁੱਕ ਜਾਂ ਆਪਣੇ ਯਾਰਾਂ ਦੋਸਤਾਂ ਵਿੱਚ ਕਰਦਾ ਰਹਿੰਦਾ ਹਾਂ. ਅੱਜ ਜਦੋਂ ਮੈਂ ਸੱਜਣ ਕੁਮਾਰ ਦੇ ਬਰੀ ਹੋਣ ਦੀ ਖਬਰ ਪੜੀ ਤਾਂ ਮੈਨੂੰ ਕੋਈ ਹੈਰਾਨੀ ਨਹੀ ਹੋਈ ਕਿਉਂਕਿ ਉਹੀ ਹੋਇਆ ਜਿਸਦੀ ਪੂਰੀ ਉਮੀਦ ਸੀ. ਫੇਰ ਵੀ ਦਿਲ ਦੇ ਕਿਸੇ ਕੋਨੇ ਚ ਇੱਕ ਧੁੰਦਲੀ ਜਿਹੀ ਆਸ ਸੀ ਕਿ ਸ਼ਾਇਦ ਐਨੇ ਵੱਡੇ ਕਤਲੇਆਮ ਤੋਂ ਬਾਦ ਭਾਰਤੀ ਅਦਾਲਤਾਂ ਤੇ ਸਰਕਾਰ ਨੂੰ ਕੋਈ ਛਰਮ ਜਾਂ ਪਛਤਾਵਾ ਹੋਵੇ ਤੇ ਉਹ ਦੋਸ਼ੀਆਂ ਨੂੰ ਸ਼ਜਾ ਦੇ ਦੇਵੇ. ਪਰ ਸਦਕੇ ਜਾਈਏ ਭਾਰਤੀ ਸਰਕਾਰ ਦੇ ਸਾਡੀਆਂ ਆਸਾਂ ਨੂੰ ਬੂਰ ਚਾਹੇ ਨਹੀ ਪੈਣ ਦਿੱਤਾ ਪਰ ਸਾਡੀਆਂ ਉਮੀਦਾਂ ਤੇ ਖਰੀ ਉੱਤਰੀ ਹਮੇਸ਼ਾ ਦੀ ਤਰਾਂ. ਤੇ ਅੱਜ 29 ਸਾਲਾਂ ਬਾਦ ਮੈਨੂੰ ਇੱਕ ਗੱਲ ਸਮਝ ਆਈ ਜੋ ਕਿ ਦੇਖਣ ਨੂੰ ਤਾਂ ਬਹੁਤ ਛੋਟੀ ਐ ਪਰ ਸਮਝਣ ਨੂੰ 29 ਸਾਲ ਲੱਗ ਗਏ. ਸਾਇਦ ਇਨਸਾਫ ਦੀ ਉਸ ਧੁੰਦਲੀ ਜਿਹੀ ਆਸ ਨੇ ਇਸ ਛੋਟੀ ਜਿਹੀ ਗੱਲ ਨੂੰ ਆਪਣੀ ਧੁੰਦ ਵਿੱਚ ਲੁਕੋ ਲਿਆ, ਕਦੇ ਦੇਖ ਤੇ ਸਮਝ ਈ ਨਾ ਸਕੇ.

ਅੱਜ ਜਦੋਂ ਉਹ ਆਸ ਦੀ ਧੁੰਦ ਖਤਮ ਹੋ ਗਈ ਤਾਂ ਉਹ ਛੋਟੀ ਜਿਹੀ ਗੱਲ ਝੱਟ ਸਮਝ ਆ ਗਈ ਕਿ ਅਸੀਂ 29 ਸਾਲ ਤੋਂ ਇਨਸਾਫ ਦਾ ਰੌਲਾ ਪਾ ਰਹੇ ਹਾਂ ਪਰ ਕਦੇ ਇਹ ਨਹੀ ਸੋਚਿਆ ਕੇ ਇਨਸਾਫ ਮੰਗ ਕੀਹਤੋਂ ਰਹੇ ਹਾਂ? ਕੀ ਕਦੇ ਇਹ ਹੋਇਆ ਕੀ ਜੀਹਨੇ ਕਤਿਲ ਜਾਂ ਗੁਨਾਹ ਕੀਤਾ ਹੋਵੇ ਉਹਦੇ ਤੋਂ ਈ ਇਨਸਾਫ ਮੰਗਿਆ ਜਾਵੇ? ਇਹ ਤਾਂ ਉਹ ਗੱਲ ਹੋ ਗਈ ਕਿ ਕਤਿਲ ਕਰਨ ਵਾਲਾ ਵੀ ਓਹ ਆਪ, ਜੱਜ ਵੀ ਓਹ ਆਪ, ਤੇ ਦੋਸੀ ਵੀ ਓਹ ਆਪ. ਅਸੀਂ ਵਾਕਿਆ ਈ ਬਹੁਤ ਭੋਲੇ ਹਾਂ ਕਿ ਕਾਤਲ ਨੂੰ ਕਹਿ ਰਹੇ ਹਾਂ ਕਿ ਉਹ ਸਾਨੂੰ ਸਾਡੇ ਮਾਰੇ ਲੋਕਾਂ ਦਾ ਇਨਸਾਫ ਤੇ ਆਪਣੇ ਆਪ ਨੂੰ ਸਜਾ ਦੇਵੇ. ਅਸੀਂ ਉਸ ਸਰਕਾਰ ਅੱਗੇ ਇਨਸਾਫ ਲਈ ਗੋਡੇ ਰਗਡ ਰਹੇ ਹਾਂ ਜੋ ਖੁਦ ਕਾਤਿਲ ਹੈ ਤੇ ਕਾਤਿਲਾ ਨੂੰ ਬਚਾਉਣ ਲਈ ਪੂਰੀ ਵਾਹ ਲਾ ਰਹੀ ਹੈ. ਅਸੀਂ ਉਸ ਅਦਾਲਤ ਤੋਂ ਇਨਸਾਫ ਦੀ ਉਮੀਦ ਕਰ ਰਹੇ ਹਾਂ ਜੋ ਇਹਨਾਂ ਕਾਤਿਲਾਂ ਦੀ ਸਰਕਾਰ ਦੇ ਅਧੀਨ ਨੇ.

  • Comments
comments powered by Disqus