ਜਿੰਦਗੀ ਦੀਆਂ ਕੁਝ ਸੱਚਾਈਆਂ

ਹੇਠ ਲਿਖੀਆ ਹੋਈਆ ਗੱਲਾਂ ਜਸਵੰਤ ਸਿੰਘ ਕੰਵਲ ਦੀ ਕਿਤਾਬ ਸੁੰਦਰਾਂ ਵਿਚੋਂ ਲਾਈਆ ਗਈਆਂ ਹਨ.

ਵਿਸਤਾਰ ਨਾਲ:

 • ਸੱਚ ਤੇ ਤੁਰਨਾ, ਖੰਡੇ ਦੀ ਧਾਰ ਤੇ ਤੁਰਨਾ ਹੈ.
 • ਪਿਆਰ ਕੁਦਰਤੀ ਮੋਹ ਹੈ, ਇਸ ਤੋਂ ਕੋਈ ਨਹੀਂ ਬਚ ਸਕਦਾ.
 • ਬਚਣ ਦਾ ਬਹਾਨਾ ਕਰਨ ਵਾਲੇ ਸਭ ਪਖੰਡੀ ਹੁੰਦੇ ਹਨ.
 • ਪਿਆਰ ਦੇ ਹੜ੍ਹ ਨੂੰ ਬੰਨ੍ਹ ਮਾਰੋਗੇ, ਯਕੀਨਨ ਖੁਦਕੁਸ਼ੀ ਕਰੋਗੇ.
 • ਇਸ ਚੜ੍ਹੇ ਹੜ੍ਹ ਨੂੰ ਸਮਾਜੀ ਗਿਆਨ ਹੀ ਤਰਤੀਬ ਦੇ ਕੇ ਖੁਸ਼ਹਾਲੀ ਬਕਸ਼ ਸਕਦਾ ਹੈ.
 • ਸਮਾਜੀ ਗਿਆਨ ਬਿਨਾ ਦੁਖਾਂਤ ਪਿਆਰ ਦਾ ਰਾਹ ਮੱਲ ਲੈਂਦਾ ਹੈ.
 • ਤਿਆਗ ਤੇ ਸੱਚ, ਪਿਆਰ ਦੇ ਹੀ ਬਦਲਦੇ ਪ੍ਰ੍ਛਾਵੇਂ ਹਨ.
 • ਜੀਣ ਦੇ ਮੁੱਢ ਵਿਚ ਖਾਹਸ਼ਾਂ ਪਹਿਲਾਂ ਬਾਹਾਂ ਪਸਾਰਦੀਆਂ ਹਨ.
 • ਮਿਹਨਤ ਦੇ ਜਤਨ ਹੀ ਜਿੰਦਗੀ ਨੂੰ ਖਲੋਤਾ ਰਖਦੇ ਹਨ.
 • ਸੁੱਚਾ ਜਿਉਣ ਹੀ ਤਪ – ਸਾਧਨਾ ਹੈ.
 • ਕਤਰੇ ਦੇ ਸਮੁੰਦਰ ਹੋਣ ਦਾ ਅਹਿਸਾਸ ਹੀ ਅਸਲ ਗਿਆਨ ਹੈ.
 • ਪਿਆਰ ਤੇ ਗਿਆਨ ਹੀ ਮਨੁੱਖ ਦੇ ਖੁਸ਼ਹਾਲ ਮੁਕਤੀ ਮਾਰਗ ਹਨ.
 • ਮੰਜ਼ਲ ਮਿਲੇ ਨਾ ਮਿਲੇ, ਤੁਰਦੇ ਜਾਣਾ ਹੀ ਜ਼ਿੰਦਗੀ ਹੈ, ਪ੍ਰਾਪਤੀ ਹੈ.
 • ਕਮਾ ਕੇ ਵੰਡਣਾ ਦਾਤਾਰੀ ਤੇ ਖੋਹ – ਮੰਗ ਕੇ ਖਾਣਾ ਡਕੈਤੀ ਹੈ.
 • ਜ਼ਿੰਦਗੀ ਦੇ ਦੋ ਹੀ ਅਧਾਰ ਹਨ, ਕੰਡਿਆਲਾ ਜੰਗਲ ਤੇ ਫ਼ੁਲਵਾੜਾ ਬਾਗ.
 • ਜ਼ਿੰਦਗੀ ਤੁਹਾਨੂੰ ਦੋਬਾਰਾ ਕਦੇ ਨਹੀਂ ਮਿਲੇਗੀ.
 • ਇਉਂ ਜੀਵੋ ਕਿ ਪਾਛਤਾਵਾ ਨਾ ਕਰਨਾ ਪਵੇ.
 • ਹੋਰ ਜਨਮ ਦੇ ਲਾਰੇ, ਸਭ ਬੇਦ ਕਤੇਬ ਝੂਠ ਬੋਲਦੇ ਹਨ.
 • ਹੱਥਲੀ ਮਿਹਨਤ ਨਾਲ ਉਸਾਰੋ.
 • ਪਿਆਰ ਨਾਲ ਭਰਪੂਰ ਜੀਵੋ.
 • ਤੇ ਇਸ ਪਿਆਰ ਨੂੰ ਗਿਆਨ ਦੀਆਂ ਮੁੱਠਾਂ ਭਰ ਭਰ ਵੰਡੋ.
Tagged In
 • Comments
comments powered by Disqus