ਚੰਗੀਆ ਗੱਲਾਂ

ਚੇਤੇ ਰੱਖਣ ਯੋਗ ਕੁਝ ਗੱਲਾਂ:

 • ਮਾਤਾ ਪਿਤਾ ਦੀ ਸੇਵਾ ਵੱਡਾ ਤੀਰਥ ਤਪ ਪੂਜਾ ਹੈ.
 • ਕਿਰਤ ਨਾਲ ਧੰਨ ਆਉਂਦਾ ਹੈ.
 • ਆਦਮੀ ਦੀ ਸੁੰਦਰਤਾ ਉਸਦੀ ਨਿਮਰਤਾ ਹੈ.
 • ਮਹਿਮਾਨ ਦੇ ਸਤਿਕਾਰ ਨਾਲ ਵਡਿਆਈ ਮਿਲਦੀ ਹੈ.
 • ਦਾਨ ਨਾਲ ਧੰਨ ਵਿੱਚ ਕਮੀ ਨਹੀਂ ਆਉਂਦੀ.
 • ਸਭ ਤੋਂ ਚੰਗਾ ਨਸ਼ਾ ਜਨਤਾ ਦੀ ਸੇਵਾ ਹੈ.
 • ਦਾਨ ਔਕੜਾਂ ਨੂੰ ਪੀ ਜਾਂਦਾ ਹੈ.
 • ਹੰਕਾਰ ਗਿਆਨ ਨੂੰ ਖਾ ਜਾਂਦਾ ਹੈ.
 • ਝੂਠ ਧੰਨ ਨੂੰ ਖਾ ਜਾਂਦਾ ਹੈ.
 • ਚਿੰਤਾ ਉਮਰ ਨੂੰ ਖਾ ਜਾਂਦੀ ਹੈ.
 • ਸਭ ਤੋਂ ਚੰਗਾ ਦਾਨ ਖਿਮਾ ਕਰ ਦੇਣਾ ਹੈ.
 • ਸਭ ਤੋਂ ਬਹਾਦਰ ਬਦਲਾ ਨਾ ਲੈਣ ਵਾਲਾ ਹੈ.
 • ਤਦਬੀਰ ਵਰਗੀ ਕੋਈ ਸਿਆਣਪ ਨਹੀਂ.
 • ਰਿਸ਼ਵਤ ਇਨਸਾਫ ਨੂੰ ਖਾ ਜਾਂਦੀ ਹੈ.
 • ਪਛਤਾਵਾ ਪਾਪ ਨੂੰ ਧੋ ਦਿੰਦਾ ਹੈ.
 • ਨੇਕੀ ਬੁਰਾਈ ਨੂੰ ਖਾ ਜਾਂਦੀ ਹੈ.
 • ਗਿਆਨ ਤੋਂ ਵੱਧ ਕੋਈ ਦੌਲਤ ਨਹੀਂ.
Tagged In
 • Comments
comments powered by Disqus