Baani according to time

ਬਾਣੀ ਸਮੇਂ ਅਨੁਸਾਰ

ਸਮੇਂ ਅਨੁਸਾਰ ਕਰਨ ਲਈ ਕੁਝ ਪਾਠ

ਸਵੇਰੇ ਉਠਦੇ ਸਾਰ

ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ,
ਗੁਣ ਗਾਵਾ ਦਿਨ ਰਾਤਿ ਨਾਨਕ ਚਾਉ ਏਹੁ.

ਇਸ਼ਨਾਨ ਵੇਲੇ

ਕਰਿ ਇਸਨਾਨੁ ਸਿਮਰਿ ਪ੍ਰਭੁ ਆਪਨਾ ਮਨ ਤਨ ਭਏ ਅਰੋਗਾ.

ਤਿਆਰ ਹੋਣ ਵੇਲੇ

ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ,
ਸੋ ਪ੍ਰਭੁ ਸਿਮਰਹੁ ਸਦਾ ਅਨੂਪ.

ਖਾਣ ਵੇਲੇ

ਤੂੰ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ.

ਪਾਣੀ ਪੀਣ ਵੇਲੇ

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ.

ਬਾਹਰ ਜਾਣ ਵੇਲੇ

ਘਰਿ ਬਾਹਰਿ ਤੇਰਾ ਭਰਵਾਸਾ ਤੂੰ ਜਨ ਕੇ ਹੈ ਸੰਗ.

ਗੁਰਦੁਆਰੇ ਜਾਣ ਵੇਲੇ

ਗੁਰੂ ਦੁਆਰੇ ਹੋਇ ਸੋਝੀ ਪਾਇਸੀ.

ਪੜਾਈ ਕਰਨ ਵੇਲੇ

ਵਿਦਿਆ ਵੀਚਾਰੀ ਤਾਂ ਪਰਉਪਕਾਰੀ.

ਜਦੋਂ ਕਦੇ ਈਰਖਾ ਹੋਵੇ

ਪਰ ਕਾ ਬੁਰਾ ਨਾ ਰਾਖਹੁ ਚੀਤ,
ਤੁਮ ਕਉ ਦੁਖੁ ਨਹੀ ਭਾਈ ਮੀਤ.

ਜਦੋਂ ਆਪਣੀ ਸਫਲਤਾ ਦਾ ਹੰਕਾਰ ਆਵੇ

ਸਭਿ ਗੁਣ ਤੇਰੇ ਮੈਂ ਨਹੀ ਕੋਈ,
ਵਿਣੁ ਗੁਣ ਕੀਤੇ ਭਗਤਿ ਨਾ ਹੋਇ.

ਮਾਤਾ ਪਿਤਾ ਦੀ ਸੇਵਾ ਦੇ ਸਮੇਂ

ਵਿਚਿ ਦੁਨੀਆ ਸੇਵ ਕਮਾਈਐ,
ਤਾ ਦਰਗਹਿ ਬੈਸਣੁ ਪਾਈਐ.

ਪਾਠ ਕਰਨ ਦਾ ਮਨ ਨਾ ਕਰੇ

ਹਰਿ ਕੇ ਨਾਮ ਬਿਨਾ ਦੁਖੁ ਪਾਵੇ.

  • Comments
comments powered by Disqus