ਇਤਿਹਾਸ ਗੁਰਦੁਆਰਾ ਪਾਕਾ ਸਾਹਿਬ

ਹੇਠ ਲਿਖਿਆ ਹੋਇਆ ਲੇਖ ਗੁਰਦੁਵਾਰਾ ਪਾਕਾ ਸਾਹਿਬ ਵਿੱਚ ਲੱਗੇ ਹੋਏ ਜਾਣਕਾਰੀ ਬੋਰਡ ਤੋਂ ਲੈਤਾ ਗਿਆ ਹੈ.

ਦਸਮੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਗੜ੍ ਦਾ ਕਿਲ੍ਹਾ ਛੱਡਣ ਤੋਂ ਬਾਅਦ ਜੰਗ ਯੁੱਧ ਕਰਦੇ ਹੋਏ, ਦੁੱਖਾਂ ਤਕਲੀਫਾਂ ਦੇ ਇਸ ਪੈਂਡੇ ਨੂੰ ਤਹਿ ਕਰਦੇ ਹੋਏ ਹਰ ਜਗ੍ਹਾ ਇੱਕ ਨਵਾਂ ਇਤਿਹਾਸ ਸਿਰਜਦੇ ਹੋਏ ਤਕਰੀਬਨ 14 ਦਿਨਾਂ ਬਾਅਦ ੨੦ ਪੋਹ 1705 ਈ: ਨੂੰ ਤਖਤੂਪੁਰਾ ਤੋਂ ਹੁੰਦੇ ਹੋਏ ਇਸ ਧਰਤੀ ਤੇ ਪੁੱਜੇ.

ਇਸ ਜਗ੍ਹਾ ਉੱਪਰ ਝਾੜੀਆਂ ਅਤੇ ਬਣਾਂ ਨਾਲ ਭਰਪੂਰ ਜੰਗਲ ਸਮਾਨ ਝਿੜੀ ਸੀ, ਜੋ ਕੇ ਇੱਕ ਛੁਪਣਹਾਰ ਦੀ ਤਰਾਂ ਸੀ. ਇੱਥੇ ਜੰਗਲ ਵਿੱਚ ਇੱਕ ਟਿੱਬੇ ਉੱਤੇ ਬੇਰੀ ਹੇਠ ਅਰਾਮ ਕੀਤਾ, ਸਿੰਘਾ ਨੇ ਪਾਣੀ ਪੀਣਾ ਚਾਹਿਆ ਪਰ ਇੱਥੇ ਪਾਣੀ ਨਹੀ ਸੀ. ਜਿਸ ਘੋੜੇ ਤੇ ਗੁਰੂ ਗੋਬਿੰਦ ਸਿੰਘ ਜੀ ਸਵਾਰ ਸਨ ਉਸ ਘੋੜੇ ਨੇ ਪੋੜ ਮਾਰ ਕੇ ਟਿੱਬੇ ਤੇ ਪਾਣੀ ਕੱਡ ਦਿੱਤਾ, ਸਿੰਘਾ ਨੇ ਪਾਣੀ ਆਪ ਪੀਤਾ ਅਤੇ ਘੋੜਿਆਂ ਨੂੰ ਪਿਲਾਇਆ. ਗੁਰੂ ਨੇ ਵਰ ਦਿੱਤਾ ਕਿ ਇਹ ਪਾਣੀ ਪੀਣ ਨਾਲ ਮਨੁੱਖਾਂ ਦੇ ਸਾਰੇ ਰੋਗ ਦੂਰ ਹੋਣਗੇ, ਇਸ ਤਰਾਂ ਦਾ ਪਾਣੀ ਇੱਥੇ ਕਿਤੇ ਹੋਰ ਨਹੀਂ ਮਿਲੇਗਾ.

ਤੀਰ ਤਲਵਾਰ ਚੁਲਾਉਂਦਿਆਂ ਗੁਰੂ ਸਾਹਿਬ ਦੇ ਹੱਥ ਦੀ ਉਂਗਲ ਉੱਪਰ ਜ਼ਖਮ ਹੋ ਗਿਆ ਸੀ, ਉਂਗਲ ਪੱਕੀ ਹੋਣ ਕਰਕੇ ਪੱਟੀ ਜ਼ਖਮ ਨਾਲ ਚਿੱਬੜ ਚੁੱਕੀ ਸੀ. ਸੰਘਣੀ ਝਿੜੀ ਹੋਣ ਕਰਕੇ ਪਸ਼ੂ ਚਰਾਉਣ ਲਈ ਇੱਕ ਮੁਸਲਮਾਨ ਲੁਹਾਰ ਇੱਥੇ ਆਇਆ. ਗੁਰੂ ਸਾਹਿਬ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕਿ ਇੱਥੇ ਕੋਈ ਵੈਦ ਹੈ ਤਾਂ ਬੁਲਾ ਕੇ ਲਿਆਉਗੇ ਜੋ ਇਸ ਜ਼ਖਮ ਦੀ ਪੱਟੀ ਉਤਾਰੇ. ਲੁਹਾਰ ਨੇ ਇਸ ਪਿੰਡ ਵਿੱਚ ਕੋਈ ਵੈਦ ਨਾਂ ਹੋਣ ਦੀ ਗੱਲ ਕਹੀ ਅਤੇ ਬੇਨਤੀ ਕੀਤੀ ਕਿ ਮੈਂ ਮੁਸਲਮਾਨ ਹਾਂ ਜੇਕਰ ਇਜਾਜਤ ਹੋਵੇ ਤਾਂ ਮੈਂ ਇਸ ਪੱਟੀ ਨੂੰ ਉਤਾਰ ਦਿੰਦਾ ਹਾਂ. ਗੁਰੂ ਸਾਹਿਬ ਮੁਸਕਰਾਏ ਅਤੇ ਕਿਹਾ ਸਾਡਾ ਕਿਸੇ ਧਰਮ ਨਾਲ ਕੋਈ ਵਿਰੋਧ ਨਹੀਂ ਹੈ, ਸਾਡਾ ਵਿਰੋਧ ਕੇਵਲ ਜੁਰਮ ਨਾਲ ਹੈ ਤੂੰ ਜਲਦੀ ਪੱਟੀ ਖੋਲ, ਉਸਨੇ ਮੂੰਹ ਦੀਆਂ ਭਾਫਾਂ ਦੇ ਕੇ ਪੱਟੀ ਉਤਾਰ ਦਿੱਤੀ. ਗੁਰੂ ਸਾਹਿਬ ਨੇ ਖੁਸ਼ ਹੋ ਕੇ ਕਿਹਾ ਕਿ ਤੁਸਾਂ ਹੁੱਕਾ ਨਹੀ ਪੀਣਾ ਅਤੇ ਵੱਟੇ ਦਾ ਸ਼ਾਕ ਨਹੀਂ ਲੈਣਾ ਤੁਹਾਡੀ ਕੁੱਲ ਵਿੱਚ ਬਹੁਤ ਵਾਧਾ ਹੋਵੇਗਾ.

ਲੁਹਾਰ ਦੀ ਕੁੱਲ ਵਿੱਚ ਵਾਧਾ ਹੋਇਆ ਹੌਲੀ-ਹੌਲੀ ਉਸਦਾ ਪ੍ਰੀਵਾਰ ਗੁਰੂ ਸਾਹਿਬ ਦੇ ਬਚਨ ਤੋਂ ਮੁਨਕਰ ਹੋ ਗਿਆ ਤੇ ਉਸਦੀ ਕੁੱਲ ਦਾ ਨਾਸ ਹੋ ਗਿਆ. ਗੁਰੂ ਸਾਹਿਬ ਦੇ ਇਸ ਥਾਂ ਤੇ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ਦੀਨਾ ਸਾਹਿਬ ਦੀ ਸੰਗਤ ਇੱਥੇ ਪਹੁੰਚੀ ਅਤੇ ਗੁਰੂ ਸਾਹਿਬ ਨੂੰ ਬੇਨਤੀ ਕਰਕੇ ਆਪਣੇ ਨਾਲ ਦੀਨਾ ਸਾਹਿਬ ਲੈ ਗਏ. ਮਧੇਕੇ ਦੀਆਂ ਸੰਗਤਾਂ ਨੂੰ ਖੁਸ਼ੀਆਂ ਬਖਸ਼ਦੇ ਹੋਏ ਗੁਰੂ ਸਾਹਿਬ ਇੱਥੋਂ ਅੱਗੇ ਦੀਨਾ ਸਾਹਿਬ ਚਲੇ ਗਏ.

Tagged In
  • Comments
comments powered by Disqus