52 Hukam

੫੨ ਹੁਕਮ

ਦਸਮ ਪਿਤਾ ਜੀ ਵੱਲੋਂ ਨਾਂਦੇੜ ਵਿਖੇ ਕੀਤੇ ੫੨ ਹੁਕਮ:

 1. ਕਿਰਤ ਧਰਮ ਦੀ ਕਰਨੀ.
 2. ਦਸਵੰਧ ਦੇਣਾ.
 3. ਗੁਰਬਾਣੀ ਕੰਠ ਕਰਨੀ.
 4. ਅੰਮ੍ਰਿਤ ਵੇਲੇ ਜਾਗਣਾ.
 5. ਪਿਆਰ ਨਾਲ ਗੁਰਸਿੱਖਾਂ ਦੀ ਸੇਵਾ ਕਰਨੀ.
 6. ਗੁਰਸਿੱਖਾਂ ਪਾਸੋਂ ਗੁਰਬਾਣੀ ਦੇ ਅਰਥ ਸਮਝਣੇ.
 7. ਪੰਜ ਕਕਾਰਾਂ ਦੀ ਰਹਿਤ ਦ੍ਰਿੜ੍ਹ ਰੱਖਣੀ.
 8. ਸ਼ਬਦ ਦਾ ਅਭਿਆਸ ਕਰਨਾ.
 9. ਧਿਆਨ ਸਤਿ-ਸਰੂਪ ਸਤਿਗੁਰੂ ਦਾ ਕਰਨਾ.
 10. ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ.
 11. ਸਭ ਕਾਰਜਾਂ ਦੇ ਆਰੰਭ ਵੇਲੇ ਅਰਦਾਸ ਕਰਨੀ.
 12. ਜੰਮਣ, ਮਰਨ, ਵਿਆਹ, ਆਨੰਦ ਆਦਿ ਸਮੇਂ ਜਪੁ ਜੀ ਦਾ ਪਾਠ ਕਰਕੇ, ਕੜਾਹ ਪ੍ਰਸ਼ਾਦਿ ਤਿਆਰ ਕਰਕੇ, ਅਨੰਦੁ ਸਾਹਿਬ ਦਾ ਪਾਠ, ਅਰਦਾਸ ਕਰਕੇ, ਪੰਜਾਂ ਪਿਆਰਿਆਂ ਅਤੇ ਹਜ਼ੂਰੀ ਗ੍ਰੰਥੀ ਸਿੰਘਾਂ ਦਾ ਵਰਤਾਰਾ ਵਰਤਾ ਕੇ ਰੱਖ ਉਪਰੰਤ ਸੰਗਤਾਂ ਨੂੰ ਵਰਤਾ ਦੇਣਾ.
 13. ਜਦ ਤਕ ਕੜਾਹ ਪ੍ਰਸ਼ਾਦਿ ਵਰਤਦਾ ਰਹੇ, ਸਾਰੀ ਸੰਗਤ ਅਡੋਲ ਬੈਠੀ ਰਹੇ.
 14. ਵਿਆਹ ਅਨੰਦੁ ਬਿਨਾਂ ਗ੍ਰਹਿਸਤ ਨਹੀਂ ਕਰਨਾ.
 15. ਪਰ-ਇਸਤਰੀ ਮਾਂ, ਭੈਣ, ਧੀ ਕਰ ਜਾਣਨੀ.
 16. ਇਸਤਰੀ ਦਾ ਮੂੰਹ ਨਹੀਂ ਫਿਟਕਾਰਨਾ.
 17. ਜਗਤ-ਜੂਠ ਤਮਾਕੂ ਬਿਖਿਆ ਦਾ ਤਿਆਗ ਕਰਨਾ.
 18. ਰਹਿਤਵਾਨ ਤੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਨੀ.
 19. ਜਿਤਨੇ ਕੰਮ ਆਪਣੇ ਕਰਨ ਦੇ ਹੋਣ, ਉਨ੍ਹਾਂ ਦੇ ਕਰਨ ਵਿੱਚ ਆਲਸ ਨਹੀਂ ਕਰਨਾ.
 20. ਗੁਰਬਾਣੀ ਦੀ ਕਥਾ ਅਤੇ ਕੀਰਤਨ ਰੋਜ਼ ਸੁਣਨਾ ਤੇ ਕਰਨਾ.
 21. ਕਿਸੇ ਦੀ ਨਿੰਦਾ, ਚੁਗਲੀ ਤੇ ਈਰਖਾ ਨਹੀਂ ਕਰਨੀ.
 22. ਧਨ, ਜਵਾਨੀ, ਕੁਲ-ਜਾਤ ਦਾ ਮਾਣ ਨਹੀਂ ਕਰਨਾ.
 23. ਮੱਤ ਉੱਚੀ ਤੇ ਸੁੱਚੀ ਰੱਖਣੀ.
 24. ਸ਼ੁਭ ਕਰਮ ਕਰਦੇ ਰਹਿਣਾ.
 25. ਬੁੱਧ ਬਲ ਦਾ ਦਾਤਾ ਵਾਹਿਗੁਰੂ ਨੂੰ ਜਾਣਨਾ.
 26. ਕਸਮ, ਸਹੁੰ ਚੁੱਕਣ ਵਾਲੇ ਤੇ ਇਤਬਾਰ ਨਹੀਂ ਕਰਨਾ.
 27. ਸੁਤੰਤਰ ਵਿਚਰਨਾ.
 28. ਰਾਜਨੀਤੀ ਵੀ ਪੜ੍ਹਨੀ.
 29. ਸ਼ੱਤਰੂ ਨਾਲ ਸਾਮ, ਦਾਮ, ਭੇਦ ਆਦਿਕ ਉਪਾਓ ਵਰਤਣੇ ਉਪਰੰਤ ਯੁੱਧ ਕਰਨਾ ਧਰਮ ਹੈ.
 30. ਸ਼ਸਤਰ ਵਿੱਦਿਆ ਤੇ ਘੋੜ-ਸਵਾਰੀ ਦਾ ਅਭਿਆਸ ਕਰਨਾ.
 31. ਦੂਸਰੇ ਧਰਮਾਂ ਦੀਆਂ ਪੁਸਤਕਾਂ, ਵਿੱਦਿਆ ਪੜ੍ਹਨੀ, ਪਰ ਭਰੋਸਾ ਦ੍ਰਿੜ੍ਹ ਗੁਰਬਾਣੀ, ਅਕਾਲ ਪੁਰਖ ਉੱਤੇ ਹੀ ਰੱਖਣਾ.
 32. ਗੁਰੂ ਉਪਦੇਸ਼ ਧਾਰਨ ਕਰਨੇ.
 33. ਰਹਿਰਾਸ ਦਾ ਪਾਠ ਕਰ ਕੇ ਖੜੋ ਕੇ ਅਰਦਾਸ ਕਰਨੀ.
 34. ਸੌਣ ਸਮੇਂ ਸੋਹਿਲੇ ਦਾ ਪਾਠ ਕਰਨਾ.
 35. ਕੇਸ ਨੰਗੇ ਨਹੀਂ ਰੱਖਣੇ.
 36. ਸਿੰਘਾਂ ਦਾ ਪੂਰਾ ਨਾਮ ਲੈ ਕੇ ਬੁਲਾਉਣਾ, ਅੱਧਾ ਨਹੀਂ.
 37. ਸ਼ਰਾਬ ਨਹੀਂ ਪੀਣੀ-ਪਿਆਉਣੀ.
 38. ਭਾਦਨੀ (ਸਿਰ ਮੁੰਨੇ) ਨੂੰ ਕੰਨਯਾ ਨਹੀਂ ਦੇਵਣੀ. ਉਸ ਘਰ ਦੇਵਣੀ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ.
 39. ਸਭ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ.
 40. ਚੁਗਲੀ ਕਰ ਕੇ ਕਿਸੇ ਦਾ ਕੰਮ ਨਹੀਂ ਵਿਗਾੜਨਾ.
 41. ਕੌੜਾ ਬਚਨ ਕਰ ਕੇ ਕਿਸੇ ਦਾ ਹਿਰਦਾ ਨਹੀਂ ਦੁਖਾਉਣਾ.
 42. ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਹੀ ਕਰਨੀ.
 43. ਬਚਨ ਕਰ ਕੇ ਪਾਲਣਾ.
 44. ਅਤਿਥੀ, ਪਰਦੇਸੀ, ਲੋੜਵੰਦ, ਦੁਖੀ, ਅਪੰਗ ਮਨੁੱਖ ਦੀ ਯਥਾਸ਼ਕਤ ਸੇਵਾ ਕਰਨੀ.
 45. ਧੀ ਦੀ ਕਮਾਈ/ਧਨ ਬਿਖ ਕਰ ਜਾਣਨਾ.
 46. ਦਿਖਾਵੇ ਦੇ ਸਿੱਖ ਨਹੀਂ ਬਣਨਾ.
 47. ਸਿੱਖੀ ਕੇਸਾਂ ਸੁਆਸਾਂ ਸੰਗ ਨਿਬਾਹੁਣੀ. ਕੇਸਾਂ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ.
 48. ਚੋਰੀ, ਯਾਰੀ, ਠੱਗੀ, ਧੋਖਾ, ਦਗਾ ਨਹੀਂ ਕਰਨਾ.
 49. ਗੁਰਸਿੱਖ ਦਾ ਇਤਬਾਰ ਕਰਨਾ.
 50. ਝੂਠੀ ਗਵਾਹੀ ਨਹੀਂ ਦੇਣੀਂ.
 51. ਝੂਠ ਨਹੀਂ ਕਹਿਣਾ/ਬੋਲਣਾ.
 52. ਲੰਗਰ ਪ੍ਰਸ਼ਾਦਿ ਇਕ ਰਸ ਵਰਤਾਉਣਾ.
Tagged In
 • Comments
comments powered by Disqus