Dukh Bhanjni Sahib

ਦੁੱਖ ਭੰਜਨੀ ਸਾਹਿਬ

English

The below article is taken from the informational boards posted inside the vicinity of Harmandir Sahib.

It is that holy place wherein after having a holy dip Bibi Rajni’s crippled husband with the Guru’s kind grace got relieved from the ailment.

It so happened that the haughty Chief of Patti, Duni Chand enquired from his daughters, in a fit of pride, who nurtured them. All others accordingly Duni Chand’s desire said that they ate what he provided them, but Bibi Rajni who because of having been brought up at her maternal home at Lahore a family devoted to the Guru was known to the great secret of Gurmat and she said clearly that the nourisher of all is only God and all eat whatever God provides them.

Listening to such an answer, the haughty father in a fit of anger arranged Bibi Rajni’s marriage with a crippled man. The lady took it as the Almighty’s will and she after having gone through many villages while setting her crippled husband in a basket and carrying the same basket on her head reached this place. (Samvat 1637, year 1580) When placing the basket in the shade of this Beri the lady went to village Tung to take food etc. In her absence the crippled husband saw a wonderful sight that the black crows were coming and after having a dip into the holy tank they were flying away being swans. Witnessing this after having gathered courage, he too with the support of the roots of the Beri dipped into the holy tank. With the Guru’s kind grace his body grew free from the ailment. When the lady returned and she in the place of her crippled husband beheld a handsome young man she developed a doubt that perhaps this young man had killed her crippled husband.

When this issue reached to Sri Guru Ram Dass Ji involved in the selfless service of the construction work of the Santokh-Sar he removing the good lady’s doubt stated:

Eh Bibi, it is your selfless service, reliance and determination and the power of this holy place by the dint of which your crippled husband has grown healthy.

The Guru himself named this holy place Dukh Bhanjni Sahib.

Punjabi

ਹੇਠ ਲਿਖਿਆ ਹੋਇਆ ਲੇਖ ਹਰਮੰਦਰ ਸਾਹਿਬ ਵਿੱਚ ਲੱਗੇ ਹੋਏ ਜਾਣਕਾਰੀ ਬੋਰਡਾਂ ਤੋ ਲੈਤਾ ਗਿਆ ਹੈ.

ਇਹ ਉਹ ਅਸਥਾਨ ਹੈ ਜਿਥੇ ਇਸ਼ਨਾਨ ਕਰਕੇ ਬੀਬੀ ਰਜਨੀ ਦਾ ਪਿੰਗਲਾ ਪਤੀ ਗੁਰੂ ਦੀ ਕਿਰਪਾ ਨਾਲ ਦੇਹ ਅਰੋਗ ਹੋਇਆ ਸੀ.

ਵਾਪਰਿਆ ਇਉ ਕਿ ਪੱਟੀ ਦੇ ਇੱਕ ਹੰਕਾਰੀ ਚੋਧਰੀ ਦੁਨੀ ਚੰਦ ਨੇ ਆਪਣੀਆਂ ਪੁਤਰੀਆਂ ਤੋਂ ਪੁਛਿਆ ਕਿ ਉਨ੍ਹਾ ਦੀ ਪਾਲਣਾ ਕੋਣ ਕਰਦਾ ਹੈ? ਹੋਰ ਸਭਨਾ ਦੁਨੀ ਚੰਦ ਦੀ ਇੱਛਾ ਅਨੁਸਾਰ ਕਹਿ ਦਿਤਾ ਕਿ ਉਹ ਉਸਦਾ ਦਿੱਤਾ ਖਾਂਦੀਆ ਹਨ, ਪਰ ਬੀਬੀ ਰਜਨੀ ਜੋ ਬਚਪਨ ਵਿੱਚ ਲਾਹੋਰ ਵਿਖੇ ਗੁਰੂ ਜੀ ਦੇ ਸ਼ਰਧਾਲੂ ਪਰੀਵਾਰ ਆਪਣੇ ਨਾਨਕੇ ਘਰ ਵਿੱਚ ਪਲਣ ਕਾਰਨ ਗੁਰਮਤਿ ਰਹੱਸ ਨੂੰ ਸਮਝਦੀ ਸੀ, ਉਸ ਨੇ ਸਪੱਸ਼ਟ ਕਹਿ ਦਿੱਤਾ ਕਿ ਸਭ ਦਾ ਪਾਲਣ ਹਾਰ ਕੇਵਲ ਇਕ ਪ੍ਰਮਾਤਮਾ ਹੈ ਅਤੇ ਸਭ ਉਸ ਵਾਹੇਗੁਰੂ ਦਾ ਦਿੱਤਾ ਖਾਂਦੇ ਹਨ.

ਐਸਾ ਜਵਾਬ ਸੁਣ ਕੇ ਕਰੋਧ ਵਿੱਚ ਆਏ ਹੰਕਾਰੀ ਪਿਤਾ ਨੇ ਬੀਬੀ ਰਜਨੀ ਦੀ ਸ਼ਾਦੀ ਇਕ ਪਿੰਗਲੇ ਨਾਲ ਕਰ ਦਿੱਤੀ. ਬੀਬੀ ਭਾਣਾ ਮੰਨਦਿਆਂ ਆਪਣੇ ਪਿੰਗਲੇ ਪਤੀ ਨੂੰ ਟੋਕਰੇ ਵਿਚ ਰੱਖ ਸਿਰ ਉਪਰ ਚੁੱਕ ਕੇ ਪਿੰਡੋ ਪਿੰਡੀ ਹੁੰਦਇਆਂ ਇਸ ਅਸਥਾਨ ਤੇ ਪਹੁੰਚੀ. (ਸੰਮਤ 1670, ਸੰਨ 1580 ਈ.) ਟੋਕਰਾ ਇਸ ਬੇਰੀ ਦੀ ਛਾਂ ਹੇਠਾ ਰਖ ਕੇ ਬੀਬੀ ਪ੍ਰਸ਼ਾਦੇ ਆਦਿ ਲੈਣ ਲਾਈ ਤੁੰਗ ਪਿੰਡ ਜਦ ਗਈ ਤਾਂ ਪਿਛੋ ਪਿੰਗਲੇ ਪਤੀ ਨੂੰ ਅਦਭੁੱਤ ਨਜ਼ਾਰਾ ਡਿੱਠਾ ਕਿ ਕਾਲੇ ਕਾਂ ਸਰੋਵਰ ਵਿੱਚ ਟੁੱਭੀ ਲਾਕੇ ਹੰਸ ਬਣ ਕੇ ਓਡਦੇ ਜਾ ਰਹੇ ਹਨ. ਇਹ ਤੱਕ ਸਾਹਸ ਕਰਕੇ ਉਸ ਨੇ ਵੀ ਬੇਰੀ ਦੀਆਂ ਜੜਾ ਦੇ ਆਸਰੇ ਨਾਲ ਸਰੋਵਰ ਵਿਚ ਟੁੱਭੀ ਲਾਈ. ਗੁਰੂ ਕੀ ਕਿਰਪਾ ਨਾਲ ਉਸ ਦੀ ਦੇਹ ਅਰੋਗ ਹੋ ਗਈ. ਬੀਬੀ ਨੇ ਵਾਪਸ ਆ ਕੇ ਜਦ ਆਪਣੇ ਪਿੰਗਲੇ ਪਤੀ ਦੀ ਥਾਂ ਖੂਬਸੂਰਤ ਨੋਜਵਾਨ ਨੂੰ ਡਿੱਠਾ ਤਾਂ ਉਸ ਨੂੰ ਸ਼ੰਕਾ ਹੋਇਆ ਕਿ ਸ਼ਾਇਦ ਇਸ ਨੋਜਵਾਨ ਨੇ ਉਸ ਦੇ ਪਿੰਗਲੇ ਪਤੀ ਨੂੰ ਮਾਰ ਦਿੱਤਾ ਹੈ.

ਜਦ ਇਹ ਮਸਲਾ ਸੰਤੋਖਸਰ ਦੀ ਸੇਵਾ ਕਰਵਾ ਰਹੇ ਸ੍ਰੀ ਗੁਰੂ ਰਾਮ ਦਾਸ ਜੀ ਪਾਸ ਪੁੱਜਾ ਤਾਂ ਉਹਨਾਂ ਬੀਬੀ ਦਾ ਸ਼ੰਕਾ ਨਵਿਰਤ ਕਰਦਿਆਂ ਕਿਹਾ ਕਿ:

ਬੀਬੀ, ਤੇਰੀ ਸੇਵਾ, ਸ਼ਰਧਾ, ਦਿ੍ੜਤਾ ਅਤੇ ਇਸ ਅਸਥਾਨ ਦੀ ਸ਼ਕਤੀ ਸਦੱਕਾ ਤੇਰਾ ਪਿੰਗਲਾ ਪਤੀ ਅਰੋਗ ਹੋ ਗਿਆ ਹੈ.

ਗੁਰੂ ਜੀ ਨੇ ਆਪ ਇਸ ਅਸਥਾਨ ਦਾ ਨਾਮ ਦੁੱਖ ਭੰਜਨੀ ਸਾਹਿਬ ਰੱਖਿਆ.

Tagged In
  • Comments
comments powered by Disqus