Bunga Ramgarhia

ਬੁੰਗਾ ਰਾਮਗੜ੍ਹੀਆ

English

The below article is taken from the informational boards posted inside the vicinity of Harmandir Sahib.

Farsighted leader, valiant warrior, Maharaja Jassa Singh Ramgarhia got the Ramgarhia Bunga constructed in the year 1755. Ramgarhia Bunga stood apart from the contemporary buildings due to its architecture, layout, construction, marble work and the fresco designs. The Bunga got constructed by S. Jassa Singh Ramgarhia houses Diwan-e-Khas accommodating royal seat and the roof of the hall is supported by 44 stone pillars representing a fine work of Sikh school of architecture and stone masonry. The royal seat is placed at a level much below the level of Harmandar Sahib, which testifies the faith and respect, the ruler had in the Guru, his technical skills, his planning & acumen for construction etc. Prison is located underneath the royal seat and the treasury opposite to the same. Proper provision has been made to accommodate officials, ministers and generals. A well is also located in the Bunga and arrangements for proper ventilation are also available. Two 156ft. high minarets have also been constructed to ensure due surveillance in the around Sri Darbar Sahib.

In the year 1783, when S. Jassa Singh Ramgarhia along with his other companions, S. Jassa Singh Ahluwalia, S. Baghel Singh and others conquered the Red Fort the coronation marble slab of the Mughal Throne, while sitting upon which emperor Aurangzeb passed edicts for conversion of Hindus, charges were framed against, Bahi Mani Singh, Bhai Mati Dass and the Nineth Master, Guru Teg Bahadur Sahib and sentences were pronounced, was removed by S. Jassa Singh Ramgarhia and brought to Amritsar duly chained and tied with ropes as a prisoner, a war trophy and presented before the Guru, in the court of Guru Ram Dass Sahib and Guru Hargobind Sahib. This slab is 6ft. 3 inch long 4ft. 6 inch broad and 9 inch thick and is available duly caged on the first floor of the Bunga (This Slab can be seen, passage from the Langar Side).

The Minarets were damaged in 1905 during the earth quake and also during action Blue Star in 1984 were got repaired by S. Jassa Singh Ramgarhia Federation Amritsar in 1995-96 with the active cooperation of S.G.P.C. and honour and prestige of the Panth was restored.

Punjabi

ਹੇਠ ਲਿਖਿਆ ਹੋਇਆ ਲੇਖ ਹਰਮੰਦਰ ਸਾਹਿਬ ਵਿੱਚ ਲੱਗੇ ਹੋਏ ਜਾਣਕਾਰੀ ਬੋਰਡਾਂ ਤੋ ਲੈਤਾ ਗਿਆ ਹੈ.

ਦੂਰ ਅੰਦੇਸ਼ ਆਗੂ, ਨਿੱਡਰ ਯੋਧਾ, ਮਹਾਰਾਜਾ ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਨੇ ਰਾਮਗੜ੍ਹੀਆ ਬੁੰਗੇ ਦਾ ਨਿਰਮਾਣ ੧੨੫੫ ਈਸਵੀ ਨੂੰ ਕਰਵਾਇਆ. ਬੁੰਗਾ ਰਾਮਗੜੀਆ ਉਸ ਵੇਲੇ ਦੇ ਸਮਕਾਲੀ ਮਿਸਲਾਂ ਦੁਆਰਾ ਉਸਾਰੇ ਸਾਰੇ ਹੀ ਬੁੰਗਿਆ ਨਾਲੋਂ ਵਿਉਂਤਬੰਦੀ, ਉਸਾਰੀ, ਨਕਾਸ਼ੀ ਅਤੇ ਚਿੱਤਰਕਾਰੀ ਦੇ ਅਧਾਰ ਤੇ ਵੱਖ ਸੀ. ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਦੁਆਰਾ ਇਸ ਬੁੰਗੇ ਵਿੱਚ ਦੀਵਾਨੇ ਖਾਸ, ਜਿਸ ਵਿੱਚ ਮਹਾਰਾਜਾ ਸਾਹਿਬ ਦਾ ਸਿੰਘਾਸਨ ਹੈ ਅਤੇ ਜਿਸ ਦੀ ਛੱਤ ੪੪ ਲਾਲ ਪੱਥਰ ਦੇ ਥੰਮਾ (ਜੋ ਸਿੱਖ ਨਕਾਸ਼ੀ ਦਾ ਆਲੌਕੀਕ ਨਮੂਨਾ ਹਨ) ਤੇ ਅਧਾਰਿਤ ਹੈ ਅਤੇ ਇਸ ਸਿੰਘਘਾਸਨ ਦੀ ਉਚਾਈ ਸ੍ਰੀ ਹਰਿਮੰਦਰ ਸਾਹਿਬ ਤੋਂ ਬਹੁਤ ਨੀਵੀਂ ਹੈ, ਜੋ ਮਹਾਰਾਜਾ ਜੀ ਦੇ ਗੁਰੂ ਤੇ ਵਿਸ਼ਵਾਸ ਦੀ, ਨਿਮਰਤਾ ਦੀ, ਨਿਰਮਾਣ ਕਲਾ ਦੇ ਗਿਆਨ ਦੀ ਅਤੇ ਵਿਉਂਤਬੰਦੀ ਦੀ ਸ਼ਾਹਦੀ ਭਰਤੀ ਹੈ. ਬੁੰਗੇ ਵਿੱਚ ਕੈਦੀਆਂ ਲਈ ਕਾਲ ਕੋਠੜੀ ਸਿੰਘਾਸਨ ਦੇ ਥੱਲੇ ਹੈ ਤੇ ਮਾਲ ਖਾਨਾ ਸਿੰਘਘਾਸਨ ਦੇ ਸਾਹਮਣੇ ਹੈ. ਦਰਬਾਰੀਆਂ, ਅਹਿਲਕਾਰਾਂ ਅਤੇ ਜਰਨੈਲਾਂ ਦੇ ਬੈਠਣ ਲਈ ਇਕ ਵੱਡਾ ਦੀਵਾਨ ਹਾਲ, ਜਿਸ ਦੇ ਇਕ ਪਾਸੇ ਖੂਹ ਹੈ, ਹਵਾ ਅਤੇ ਰੋਸ਼ਨੀ ਲਈ ਯੋਗ ਪ੍ਰਬੰਦ ਹਨ. ਸ੍ਰੀ ਦਰਬਾਰ ਸਾਹਿਬ ਅਤੇ ਸ਼ਹਿਰ ਦੀਆਂ ਹੱਦਾ ਦੀ ਨਿਗਰਾਨੀ ਹਿੱਤ ੧੫੬ ਫੁੱਟ ਉੱਚੇ ਮੀਨਾਰ ਹਨ, ਜੋ ਸਿੱਖ ਨਿਰਮਾਣ ਕਲਾ ਦਾ ਇਕ ਮੂੰਹ ਬੋਲਦਾ ਸ਼ਾਹਕਾਰ ਹਨ.

੧੭੮੩ ਈ: ਵਿੱਚ ਜਦੋਂ ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਸਾਥੀਆਂ ਸ੍ਰ: ਜੱਸਾ ਸਿੰਘ ਆਹਲੂਵਾਲੀਆ, ਸ੍ਰ: ਬਘੇਲ ਸਿੰਘ ਅਤੇ ਹੋਰਨਾ ਨਾਲ ਮਿਲਕੇ ਲਾਲ ਕਿਲ੍ਹੇ ਨੂੰ ਜਿੱਤਿਆ ਤਾਂ ਬਾਦਸ਼ਾਹ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ, ਜਿਸ ਸਿਲ੍ਹ ਤੇ ਬੈਠ ਕੇ ਭਾਈ ਮਨੀ ਸਿੰਘ, ਭਾਈ ਮਤੀ ਦਸ ਅਤੇ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਫਤਵੇ ਲਾਏ ਅਤੇ ਸਜ਼ਾਵਾਂ ਸੁਣਾਈਆਂ ਗਈਆਂ ਇਹ ਸਿਲ੍ਹ ਜਿਸ ਦਾ ਅਕਾਰ ੬ ਫੁੱਟ ੩ ਇੰਚ ਲੰਬਾ, ੪ ਫੁੱਟ 6 ਇੰਚ ਚੌੜਾ ਅਤੇ ੯ ਇੰਚ ਮੋਟਾ ਹੈ, ਨੂੰ ਤਖ਼ਤ ਨਾਲੋਂ ਉਖੇੜ ਕੇ ਸੰਗਲਾਂ ਅਤੇ ਰਸਿਆਂ ਨਾਲ ਜੂੜ ਕੇ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਅਸਥਾਨਾਂ ਤੇ ਲਿਆਂਦਾ ਗਿਆ ਜੋ ਅੱਜ ਵੀ ਦਿੱਲੀ ਤਖ਼ਤ ਤੇ ਸਿੰਘਾਂ ਦੀ ਜਿੱਤ ਦੇ ਪ੍ਰਤੀਕ ਵਜੌਂ ਇਥੇ ਮੋਜੂਦ ਹੈ (ਇਹ ਸਿੱਲ ਉਪਰ ਦੇਖੀ ਜਾ ਸਕਦੀ ਹੈ ਰਸਤਾ ਲੰਗਰ ਅਸਥਾਨ ਵੱਲੋਂ ਹੈ).

੧੯੦੫ ਵਿੱਚ ਆਏ ਭੁਚਾਲ ਨਾਲ ਬੁੰਗੇ ਵਿੱਚ ਨਿਰਮਿਤ ਦੋਵੇ ਮੀਨਾਰਾਂ ਨੇ ਗੁੰਬਦ ਟੁੱਟ ਗਏ ਸਨ ਤੇ ਫੇਰ ੧੯੮੪ ਵਿੱਚ ਐਕਸ਼ਨ ਬਲਿਊ ਸਟਾਰ ਵੇਲੇ ਹੋਈ ਗੋਲਾ ਬਾਰੀ ਨਾਲ ਇੰਨ੍ਹਾਂ ਮੀਨਾਰਾਂ ਦੇ ਹੋਏ ਨੁਕਸਾਨ ਦੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਫ਼ੈਡਰੇਸ਼ਨ ਅੰਮ੍ਰਿਤਸਰ ਨੇ ੧੯੯੫-੯੬ ਵਿੱਚ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਮੁਰੰਮੱਤ ਕਰਵਾਈ ਅਤੇ ਪੰਥ ਦੀ ਸ਼ਾਨ ਨੂੰ ਮੁੜ ਸੁਰਜੀਤ ਕੀਤਾ.

Tagged In
  • Comments
comments powered by Disqus