Ber Baba Budha Sahib

ਬੇਰ ਬਾਬਾ ਬੁੱਢਾ ਸਾਹਿਬ

English

Baba Budha Ji camped beneath this tree (Beri) to perform the service of digging the holy tank and construction work of Sri Harmandir Sahib. He (whose original name was Bura) was born in village Kathu Nangal, Distt. Amritsar in October, 1506 to Bhai Sugha Randhwa and Mata Gauran ji. Once Guru Nanak Sahib was returning to Kartarpur, the boy Bura while grazing his cattle near village Ramdas, saw him and presented milk with great reverence. The boy Bura put some questions about God and made some discussion. Guru Sahib was much impressed upon this boy’s simple but serious approach. On this Guru Nanak Sahib called him Budha (the old one) because Bura was yet young in age but old in wisdom. Since then Bura came to be called as Baba Budha Ji.

When Guru Arjan Dev Ji (the Fifth Nanak) compiled Guru Granth Sahib and installed it in Sri Harmandir Sahib, Baba Budha Ji was appointed as the first Granthi (the holy Granth reciter) in 1604 A.D. The all Guruship installation ceremonies from Guru Angad Sahib (the Second Nanak) to Guru Hargobind Sahib (the Sixth Nanak) were performed by Baba Budha Ji. He breathed his last in 1631 A.D. at village Ramdas and Guru Hargobind Sahib performed last rites of this great personality.

Punjabi

ਇਸ ਬੇਰ ਹੇਠ ਗੁਰੂ ਘਰ ਦੇ ਅਨਿਨ ਸੇਵਕ ਬਾਬਾ ਬੁੱਢਾ ਜੀ ਬੈਠ ਕੇ ਸ੍ਰੀ ਅੰਮ੍ਰਿਤ ਸਰੋਵਰ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਾਇਆ ਕਰਦੇ ਸਨ. ਬਾਬਾ ਬੁੱਢਾ ਜੀ ਦਾ ਜਨਮ ਭਾਈ ਸੁੱਘਾ ਰੰਧਾਵਾ ਜੀ ਦੇ ਘਰ ਮਾਤਾ ਗੋਰਾਂ ਜੀ ਦੀ ਕੁੱਖੋਂ 7 ਕੱਤਕ ਸੰਮਤ 1563 (1506 ਈ:) ਨੂੰ ਪਿੰਡ ਕੱਥੂਨੰਗਲ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਨਾਮ ਬੂੜਾ ਰੱਖਿਆ ਗਿਆ. ਜਦੋਂ ਜਗਤ ਕਲਿਆਣ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਰਾਮਦਾਸ ਪਿੰਡ ਭਾਵ ਨਾਲ ਗੁਰੂ ਸਾਹਿਬ ਦੀ ਸੇਵਾ ਵਿੱਚ ਦੁੱਧ ਲੈ ਕੇ ਹਜਾਰ ਹੋਏ ਅਤੇ ਬਿਬੇਕ, ਵੈਰਾਗ ਦੀਆਂ ਗੱਲਾਂ ਕੀਤੀਆਂ ਤਾਂ ਸਤਿਗੁਰਾਂ ਨੇਂ ਫਰਮਾਇਆ ਕਿ ਭਾਵੇਂ ਉਸਦੀ ਉਮਰ ਛੋਟੀ ਹੈ ਪਰ ਸਮਝ ਕਰਕੇ ਬੁੱਢਾ ਹੈ. ਉਸ ਦਿਨ ਤੋਂ ਆਪ ਬਾਬਾ ਬੁੱਢਾ ਜੀ ਨਾਂ ਨਾਲ ਪ੍ਰਸਿੱਧ ਹੋਏ.

ਸੰਮਤ 1661 (1604 ਈ:) ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸ੍ਰੀ ਹਰਿਮੰਦਰ ਸਾਹਿਬ ਅੰਦਰ ਪਹਿਲੀ ਵੇਰ ਪ੍ਰਕਾਸ਼ ਹੋਣ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਨੂੰ ਪਹਿਲੇ ਗ੍ਰੰਥੀ ਨੀਯਤ ਕੀਤਾ. ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਆਪਦੇ ਹੱਥੀ ਗੁਰਗੱਦੀ ਦੀ ਰਸਮ ਅਦਾ ਕੀਤੀ ਜਾਂਦੀ ਰਹੀ. ਜਦੋਂ 14 ਮੱਘਰ ਸੰਮਤ 1688 (1631 ਈ:) ਨੂੰ ਪਿੰਡ ਰਾਮਦਾਸ ਵਿਖੇ ਆਪ ਜੀ ਅਕਾਲ ਚਲਾਣਾ ਕਰ ਗਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਇਸ ਮਹਾਨ ਪੁਰਸ਼ ਦਾ ਅੰਤਿਮ ਸੰਸਕਾਰ ਕੀਤਾ.

Tagged In
  • Comments
comments powered by Disqus